ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਚਰਨਜੀਤ ਕੌਰ ਨੂੰ ਮਿਲਿਆ ਭਰਵਾਂ ਹੁੰਗਾਰਾ 

ਮਾਨਸਾ 18 ਦਸੰਬਰ (ਗੁਰਜੀਤ ਸ਼ੀਂਹ) ਸਰਦੂਲਗੜ੍ਹ ਦੇ ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਵਜੋਂ ਪੜੇ ਲਿਖੇ ਇਮਾਨਦਾਰ ਅਤੇ ਸੂਝਵਾਨ ਚਰਨਜੀਤ ਕੌਰ ਪਤਨੀ ਅਵਤਾਰ ਸਿੰਘ ਤਾਰੀ ਸਾਬਕਾ ਪ੍ਰਧਾਨ ਸਰਬ ਸਾਂਝਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਰਦੂਲਗੜ ਨੇ ਆਪਣੇ ਵਾਰਡ ਵਾਸੀਆਂ ਦੀ ਹਮਾਇਤ ਨਾਲ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਮੌਕੇ ਚਰਨਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਆਪਣੇ ਵਾਰਡ ਦਾ ਵਿਕਾਸ ਕਰਨਾ ਹੈ, ਜੇਕਰ ਵਾਰਡ ਵਾਸੀ ਉਹਨਾਂ ਨੂੰ ਸੇਵਾ ਦਾ ਮੌਕਾ ਬਖਸ਼ਦੇ ਹਨ ਤਾਂ ਉਹ ਆਪਣੇ ਵਾਰਡ ਨੂੰ ਹਰ ਪੱਖੋਂ ਮੋਹਰੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਨਾਂ ਵੱਲੋਂ ਆਪਣੇ ਵਾਰਡ ਚ ਡੋਰ ਟੂ ਡੋਰ ਜਾਨ ਤੇ ਮਿਲੇ ਹੰਗਾਰੇ ਤੋਂ ਉਹ ਖੁਸ਼ ਨਜ਼ਰ ਆ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਚ ਵਾਰਡ ਵਾਸੀ ਉਹਨਾਂ ਦੇ ਨਾਲ ਸਨ।