ਸ਼ਾਹਕੋਟ 13 ਦਸੰਬਰ (ਲਖਵੀਰ ਵਾਲੀਆ) :- ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਜਾਫਰਵਾਲ ਵਿੱਚ ਸਤਨਾਮ ਸਿੰਘ ਮਲਸੀਆਂ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਬੋਵਾਲ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ। ਉਦੋ ਤੋ ਪੰਜਾਬ ਸਰਕਾਰ ਦੇ ਮੰਤਰੀ ਅਤੇ ਐਮ ਐਲ ਏ ਕਹਿ ਰਹੇ ਹਨ ਕਿ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਜੋ ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। ਜੱਬੋਵਾਲ ਨੇ ਕਿਹਾ ਕਿ ਜਦੋਂ ਤੋਂ ਸਰਕਾਰ ਬਣੀ ਹੈ ਪਿੰਡਾਂ ਵਿੱਚ ਵਿਕਾਸ ਕਾਰਜ ਬਿਲਕੁਲ ਠੱਪ ਪਏ ਹਨ। ਲਗਭਗ ਪੌਣੇ ਤਿੰਨ ਸਾਲ ਤੋਂ ਪੰਜਾਬ ਸਰਕਾਰ ਨੇ ਕੋਈ ਗਰਾਂਟ ਨਹੀਂ ਦਿੱਤੀ। ਪਿੰਡਾਂ ਵਿੱਚ ਨਵੇਂ ਸਰਪੰਚ ਬਣਿਆ ਨੂੰ ਦੋ ਮਹੀਨੇ ਦਾ ਸਮਾਂ ਹੋ ਗਿਆ। ਅਜੇ ਤੱਕ ਸਰਪੰਚ ਨੂੰ ਵਿਕਾਸ ਕਾਰਜ ਕਰਨ ਦੇ ਅਧਿਕਾਰ ਨਹੀਂ ਮਿਲੇ ਪਿੰਡਾਂ ਵਿੱਚ ਕੰਮ ਨਾ ਹੋਣ ਕਾਰਨ ਐਨ ਆਰ ਆਈ ਲੋਕਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਆਪ ਸੜਕਾਂ ਦੀ ਮਰੰਮਤ ਕਰਵਾ ਰਹੇ ਹਨ। ਸਰਕਾਰ ਵਿਕਾਸ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਕਿਤੇ ਵੀ ਵਿਕਾਸ ਨਹੀਂ ਹੋ ਰਿਹਾ।ਇਸ ਮੀਟਿੰਗ ਵਿੱਚ ਮਲਸੀਆ ਤੋਂ ਇਲਾਵਾ ਬਲਦੇਵ ਸਿੰਘ ਮਨਿਆਲਾ ਸਕੱਤਰ ਪੰਜਾਬ, ਬੀਬੀ ਜੋਗਿੰਦਰ ਕੌਰ ਪ੍ਰਧਾਨ ਮਹਿਲਾ ਵਿਭਾਗ ਸ਼ਾਹਕੋਟ, ਸੁਖਵਿੰਦਰ ਕੌਰ ਸਹੋਤਾ, ਹਰਚਰਨ ਸਿੰਘ ਜਾਫਰਵਾਲ, ਦਲਜੀਤ ਸਿੰਘ ਕੋਹਾੜ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਆਕਾਸ਼ਦੀਪ ਅਤੇ ਸੁਖਦੀਪ ਸਿੰਘ ਆਦਿ ਹਾਜਰ ਸਨ।
Related Posts
ਔਰਤ ਤੋਂ ਪਰਸ ਖੋਹ ਕੇ ਭੱਜਣ ਵਾਲਾ ਮੋਟਰਸਾਈਕਲ ਸਵਾਰ ਲੋਕਾਂ ਨੇ ਕੀਤਾ ਕਾਬੂ,ਮੌਕੇ’ਤੇ ਹੀ ਕੀਤੇ ਪੁਲਿਸ ਹਵਾਲੇ
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ )-ਆਈ.ਟੀ.ਆਈ. ਚੌਂਕ ਤੇ ਬੱਸ ਦਾ ਇੰਤਜਾਰ ਕਰ ਰਹੀ ਔਰਤ ਦਾ 2 ਮੋਟਰ ਸਾਈਕਲ ਸਵਾਰਾਂ ਵੱਲੋਂ ਪਰਸ ਖੋਹ…
ਓਮੀਕ੍ਰੋਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਨੀਦਰਲੈਂਡ ‘ਚ ਲੱਗ ਸਕਦਾ ਹੈ ਲਾਕਡਾਊਨ
ਰਾਇਟਰਜ਼ : ਦੇਸ਼-ਵਿਦੇਸ਼ ‘ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਨੀਦਰਲੈਂਡ ਵਿਚ ਇਸ ਤੋਂ ਬਚਣ ਲਈ…
PM ਮੋਦੀ ਦੀ ਮੁੱਖ ਮੰਤਰੀਆਂ ਨਾਲ ਮੀਟਿੰਗ, ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ
ਨਵੀਂ ਦਿੱਲੀ- ਕੋਰੋਨਾ ਦੀ ਤੀਸਰੀ ਲਹਿਰ ਨਾਲ ਨਿਪਟਾਰਾਂ ਕਰਨ ਲਈ ਰਣਨੀਤੀ ਬਣਾਉਣ ਲਈ ਪੀਐਮ ਮੋਦੀ ਥੋੜ੍ਹੀ ਦੇਰ ਨੂੰ ਮੁੱਖ ਮੰਤਰੀਆਂ…