ਮਾਨਸਾ 12 ਦਸੰਬਰ – ਗੁਰਜੰਟ ਸਿੰਘ ਬਾਜੇਵਾਲੀਆਂ/ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਅਤੇ ਸੂਬਾ ਪ੍ਰੈਸ ਸਕੱਤਰ ਮਨਪ੍ਰੀਤ ਸਿੰਘ ਪੀਰਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਨੌਰੀ ਬਾਰਡਰ ਤੇ ਕਿਸਾਨ ਸੰਘਰਸ਼ ਚੱਲ ਰਿਹਾ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ਦੇ ਬੈਠੇ ਹੋਏ ਹਨ ਉਹਨਾਂ ਦਾ ਹਾਲ ਚਾਲ ਪੁੱਛਣ ਅਤੇ ਮੋਰਚੇ ਦੀ ਹਮਾਇਤ ਲਈ ਜਥਾ 14 ਦਸੰਬਰ ਦਿਨ ਸਨੀਵਾਰ ਨੂੰ ਖਨੌਰੀ ਬਾਰਡਰ ਉੱਤੇ ਜਾਵੇਗਾ ਜਿਸ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸਮੂਲੀਅਤ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਸਰਕਾਰ ਦੁਆਰਾ ਕਿਸਾਨਾ ਦੀਆਂ ਮੰਗਾਂ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਕਿਸਾਨਾਂ ਨਾਲ ਕਿਸੇ ਵਿਰੋਧੀ ਦੇਸ਼ ਦੇ ਨਾਗਰਿਕਾਂ ਵਾਂਗ ਵਤੀਰਾ ਕੀਤਾ ਜਾ ਰਿਹਾ ਹੈ। ਅਤੇ ਮਲੂਕ ਸਿੰਘ ਹੀਰਕੇ ਨੇ ਕਿਸਾਨ ਮਜ਼ਦੂਰ ਅਤੇ ਹੋਰ ਵਪਾਰੀ ਵਰਗਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੋਰਚੇ ਵਿੱਚ ਵੱਧ ਤੋਂ ਵੱਧ ਜਾਇਆ ਜਾਵੇ ਕਿਉਂਕਿ ਸਾਡੇ ਵਿਚਾਰਕ ਮੱਤਭੇਦ ਕਿਸਾਨੀ ਮੰਗਾਂ ਤੋਂ ਵੱਡੇ ਨਹੀਂ ਹਨ। ਜੇਕਰ ਅਸੀ ਹੁਣ ਪਿੱਛੇ ਹੱਟਗੇ ਤਾ ਆਉਣ ਵਾਲੇ ਸਮੇ ਵਿੱਚ ਬਹੁਤ ਵੱਡੀਆ ਮੁਸਕਲਾ ਦਾ ਸਾਹਮਣ ਕਰਨਾ ਪਾਵੇਗਾ ।
Related Posts
ਲੁਧਿਆਣਾ ਬਲਾਸਟ ਕਾਂਡ ਦੇ ਮਾਸਟਰਮਾਈਂਡ ਗਗਨਦੀਪ ਦੀ ਕਾਂਸਟੇਬਲ ਮਹਿਲਾ ਦੋਸਤ ਹਿਰਾਸਤ ‘ਚ
ਖੰਨਾ : ਲੁਧਿਆਣਾ ਬੰਬ ਧਮਾਕੇ ਦੀਆਂ ਤਾਰਾਂ ਖੰਨਾ ਨਾਲ ਜੁੜਨ ਤੋਂ ਬਾਅਦ ਇਸ ਦੀਆਂ ਨਵੀਆਂ ਪਰਤਾਂ ਖੁੱਲ ਰਹੀਆਂ ਹਨ। ਐਨਆਈਏ ਦੀ…
ਦੇਸ਼ ਵਿਚ ਦੋ ਮਾਡਲ ਕੰਮ ਕਰ ਰਹੇ, ਦੇਰੀ ਦੀ ਵਿਚਾਰਧਾਰਾ ਵਾਲਿਆਂ ਨੇ ਹਿਮਾਚਲ ਨੂੰ ਲੰਬਾ ਇੰਤਜ਼ਾਰ ਕਰਵਾਇਆ
ਨਵੀਂ ਦਿੱਲੀ : PM Modi in Mandi (Himachal Pradesh) : ਕਾਸ਼ੀ ਤੋਂ ਬਾਅਦ ਛੋਟੀ ਕਾਸ਼ੀ ‘ਚ ਬਾਬਾ ਭੂਤਨਾਥ, ਮਹਾਮਰਿਤੁੰਜੇ ਦਾ ਅਸ਼ੀਰਵਾਦ…
ਲੋਹੜੀ ਮੌਕੇ ਨੇਕੀ ਫਾਉਂਡੇਸ਼ਨ ਬਣੀ 250 ਲੋੜਵੰਦ ਪਰਿਵਾਰਾਂ ਲਈ ਆਸ ਦੀ ਕਿਰਨ
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬੁਢਲਾਡਾ ਖੇਤਰ ਦੀ ਗੈਰ ਸਰਕਾਰੀ ਸਮਾਜਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਦੇ…