ਬੁਢਲਾਡਾ :- (ਦਵਿੰਦਰ ਸਿੰਘ ਕੋਹਲੀ)-ਬੀਤੇ ਦਿਨ ਸਾਡੇ ਪੱਤਰਕਾਰ ਭਰਾ ਅਮਨ ਮਹਿਤਾ ਜੀ ਦੀ ਮਾਤਾ ਰਮੇਸ਼ ਕੁਮਾਰੀ ਜੀ(ਪਤਨੀ ਸਵ: ਸ਼੍ਰੀ ਪੁਸ਼ਕਰ ਦਾਸ ਮਹਿਤਾ) ਦੇ ਦੇਹਾਂਤ ਤੋਂ ਬਾਅਦ ਬੁਢਲਾਡਾ ਦੇ ਬੱਸ ਸਟੈਂਡ ਰੋਡ ਸਥਿਤ ਰਾਇਲ ਸਿਟੀ ਦੇ ਸਾਹਮਣੇ ਰਾਮ ਬਾਗ ਵਿਖੇ ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਅਚਨਚੇਤ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਦੱਸਣਯੋਗ ਗੱਲ ਇਹ ਹੈ ਕਿ ਮਾਤਾ ਰਮੇਸ਼ ਕੁਮਾਰੀ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰੀ ਤੋਂ ਜੂਝ ਰਹੇ ਸਨ। ਉਨ੍ਹਾਂ ਦੇ ਦੁਨੀਆ ਤੋਂ ਤੁਰ ਜਾਣ ਉੱਤੇ ਪਰਿਵਾਰ ਵਿੱਚ ਭਾਰੀ ਸਦਮਾ ਲੱਗਿਆ ਹੈ।ਉੱਥੇ ਹੀ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਨੇੜੇ ਬੱਸ ਸਟੈਂਡ ਵਿਖੇ 12 ਦਸੰਬਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।ਇਸ ਮੌਕੇ ਪੱਤਰਕਾਰ ਅਮਨ ਮਹਿਤਾ ਜੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਜੀ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਸਦੀਵੀ ਵਿਛੋੜੇ’ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਉੱਤੇ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਮਾਲਵਾ ਪ੍ਰੈਸ ਕਲੱਬ ਬੁਢਲਾਡਾ ਦੇ ਪ੍ਰਧਾਨ ਇੰਦਰਜੀਤ ਸਿੰਘ ਟੋਨੀ ਸਮੇਤ ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਅਮਨ ਅਹੁਜਾ, ਬਲਵਿੰਦਰ ਜਿੰਦਲ, ਜਤਿੰਦਰ ਰਿੰਕੂ, ਅਮਿਤ ਜਿੰਦਲ, ਸਵਰਨ ਸਿੰਘ ਰਾਹੀ, ਚਤਰ ਸਿੰਘ ਵਰੁਨ, ਵਿਨੋਦ ਕੁਮਾਰ ਗਰਗ, ਅਸ਼ੋਕ ਕੁਮਾਰ ਲਾਕੜਾ, ਓਂਕਾਰ ਸਿੱਧੂ, ਅਰਵਿੰਦ ਕੁਮਾਰ ਗਰਗ,ਸੰਜੀਵ ਤਾਇਲ, ਜੀਵਨ ਕੁਮਾਰ ਡੀਸੀ, ਮਨਜੀਤ ਮਸੌਣ, ਕੁਲਵਿੰਦਰ ਚਹਿਲ, ਗੁਰਵਿੰਦਰ ਸਿੰਘ ਚਹਿਲ,ਦਰਸ਼ਨ ਹਾਕਮਵਾਲਾ, ਸੁਰਜੀਤ ਸਿੰਘ ਸਿੱਧੂ, ਅਮਰਦੀਪ ਪਰੋਚਾ ਆਦਿ ਨੇ ਮਾਤਾ ਰਮੇਸ਼ ਕੁਮਾਰੀ ਜੀ ਦੇ ਦੇਹਾਂਤ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ
Related Posts
ਦਿਨਕਰ ਗੁਪਤਾ ਦੀ ਡੀਜੀਪੀ ਵਜੋਂ ਨਿਯੁਕਤੀ ਖ਼ਿਲਾਫ਼ ਪਟੀਸ਼ਨਾਂ ਖਾਰਜ
Petitions against Dinkar Gupta: ਪੰਜਾਬ ਦੇ ਸਾਬਕਾ ਪੁਲਿਸ ਮੁਖੀ ਦਿਨਕਰ ਗੁਪਤਾ ਬਾਰੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਦਿਨਕਰ ਗੁਪਤਾ…
ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਨੂੰ ਖੋਜ ਦੀ ਦਿ੍ਰਸ਼ਟੀ ਤੋਂ ਦਰਸਾਉਂਦੀ ਪੁਸਤਕ ‘ਗੁਰੂ ਨਾਨਕ ਬਾਣੀ ਚਿੰਤਨ ਧਾਰਾ’
ਗੁਰੂ ਨਾਨਕ ਦੇਵ ਜੀ ਜਿੱਥੇ ਸਾਰੀ ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਹਨ ਉੱਥੇ ਉਹ ਮਹਾਨ ਕ੍ਰਾਂਤੀਕਾਰੀ ਵੀ ਸਨ ਜਿਨ੍ਹਾਂ ਸਾਡੇ ਸਮਾਜਿਕ,…
ਪਾਕਿ ਸਰਕਾਰ ਤੇ ਫੌਜ ਵਿਚਾਲੇ ਟਕਰਾਅ ਵਧਿਆ, ਪ੍ਰਧਾਨ ਮੰਤਰੀ ਅਹੁਦੇ ਤੋਂ ਇਮਰਾਨ ਖ਼ਾਨ ਦੀ ਛੁੱਟੀ ਤੈਅ
ਨਵੀਂ ਦਿੱਲੀ: ਪਾਕਿਸਤਾਨ ‘ਚ ਖੁਫੀਆ ਏਜੰਸੀ ISI ਦੇ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਤੇ ਫੌਜ ਵਿਚਾਲੇ ਵਿਵਾਦ ਤੇਜ਼ ਹੋ ਗਿਆ ਹੈ। ਹੁਣ…