ਵਾਸ਼ਿੰਗਟਨ : ਅਮਰੀਕਾ ਦੇ 87 ਸਿਹਤ ਕੇਂਦਰਾਂ ਦੇ ਸਿਹਤ ਸਬੰਧੀ ਰਿਕਾਰਡ ਦੇ ਆਧਾਰ ‘ਤੇ ਕੀਤੇ ਗਏ ਇਕ ਨਵੇਂ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਲੈਕਟਿਵ ਸੇਰੋਟੋਨਿਨ ਰੀਪਟੇਕ ਇਨਹਿਬਿਟਰਸ (ਐੱਸਐੱਸਆਰਆਈ) ਸ਼੍ਰੇਣੀ ਦੀ ਤਣਾਅ ਰੋਕੂ ਦਵਾਈ ਲੈਣ ਵਾਲਿਆਂ ਨੂੰ ਕੋਵਿਡ-19 ਨਾਲ ਮੌਤ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਅਧਿਐਨ ਦਾ ਸਿੱਟਾ ‘ਜਾਮਾ ਨੈੱਟਵਰਕ ਓਪਨ’ ਨਾਮਕ ਮੈਗਜ਼ੀਨ ‘ਚ ਛਾਪਿਆ ਗਿਆ ਹੈ।
ਸਿੱਟੇ ਦੱਸਦੇ ਹਨ ਕਿ ਐੱਸਐੱਸਆਰਆਈ ਦੀ ਵਰਤੋਂ ਨਾਲ ਕੋਵਿਡ ਦੀ ਨਾਜ਼ੁਕ ਸਥਿਤੀ ‘ਚ ਲਾਭ ਮਿਲਦਾ ਹੈ। ਹਾਲਾਂਕਿ, ਇਸ ਦੇ ਨਤੀਜਿਆਂ ਦੀ ਪੁਸ਼ਟੀ ਲਈ ਵਿਆਪਕ ਪੈਮਾਨੇ ‘ਤੇ ਕਲੀਨਿਕਲ ਟ੍ਰਾਇਲ ਦੀ ਜ਼ਰੂਰਤ ਹੈ। ਯੂਸੀ ਸੈਨ ਫਰਾਂਸਿਸਕੋ ਸਥਿਤ ਬਕਰ ਕੰਪਿਊਟੇਸ਼ਨਲ ਹੈਲਥ ਸਾਇੰਸਜ਼ ਇੰਸਟੀਚਿਊਟ (ਬੀਸੀਐੱਚਐੱਸਆਈ) ਦੀ ਮੈਂਬਰ ਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਵਿਭਾਗ ‘ਚ ਐਸੋਸੀਏਟ ਪ੍ਰਰੋਫੈਸਰ ਮੈਰਿਨਾ ਸਿਰੋਤਾ ਨੇ ਕਿਹਾ, ‘ਅਸੀਂ ਇਹ ਨਹੀਂ ਕਹਿ ਸਕਦੇ ਕਿ ਦਵਾਈ ਇਹ ਅਸਰ ਪਾ ਸਕਦੀ ਹੈ ਪਰ ਸੰਖਿਆਕੀ ਵਿਸ਼ਲੇਸ਼ਣ ਇਸ ਦੇ ਜ਼ਿਕਰਯੋਗ ਸਬੰਧ ਦਾ ਸਬੂਤ ਪੇਸ਼ ਕਰਦੇ ਹਨ।’ਯੂਸੀਐੱਸਐੱਫ-ਸਟੈਨਫੋਰਡ ਰਿਸਰਚ ਟੀਮ ਨੇ ਕਰਨਰ ਰੀਅਲ ਵਰਲਡ ਕੋਵਿਡ-19 ਦੇ ਨਾ ਚੁਣੇ ਗਏ ਡਾਟਾਬੇਸ ਦੇ ਇਲੈਕਟ੍ਰਾਨਿਕ ਸਿਹਤ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ, ਜਿਸ ‘ਚ ਲਗਪਗ ਪੰਜ ਲੱਖ ਮਰੀਜ਼ਾਂ ਦੀਆਂ ਸੂਚਨਾਵਾਂ ਮੁਹੱਈਆ ਸਨ। ਇਹ ਪਤਾ ਲੱਗਾ ਕਿ ਜਨਵਰੀ ਤੋਂ ਸਤੰਬਰ 2020 ਵਿਚਾਲੇ ਕੋਵਿਡ ਇਨਫੈਕਟਿਡ 83584 ਮਰੀਜ਼ਾਂ ‘ਚੋਂ 3401 ਐੱਸਐੱਸਆਰਆਈ ਸ਼੍ਰੇਣੀ ਦੀ ਦਵਾਈ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਐੱਸਐੱਸਆਰਆਈ ਦੀ ਵਰਤੋਂ ਕਰਨ ਵਾਲਿਆਂ ਤੇ ਨਾ ਕਰਨ ਵਾਲਿਆਂ ਵਿਚਾਲੇ ਅਸਰ ਦੀ ਤੁਲਨਾ ਕੀਤੀ ਗਈ। ਨਤੀਜੇ ਦੱਸਦੇ ਹਨ ਕਿ ਫਲੁਓਕਸੇਟੀਨ ਨਾਮਕ ਦਵਾਈ ਲੈਣ ਵਾਲੇ ਮਰੀਜ਼ਾਂ ਦੇ ਰਮਨ ਦੇ ਖ਼ਦਸ਼ਾ 28 ਫ਼ੀਸਦੀ ਘੱਟ ਸੀ ਜਦੋਂਕਿ ਕਿਸੇ ਵੀ ਤਰ੍ਹਾਂ ਦੀ ਐੱਸਐੱਸਆਰਆਈ ਸ਼੍ਰੇਣੀ ਦੀ ਦਵਾਈ ਲੈਣ ਵਾਲਿਆਂ ਦੀ ਮੌਤ ਦਾ ਖ਼ਦਸ਼ਾ ਉਮੀਦ ਤੋਂ ਅੱਠ ਫ਼ੀਸਦੀ ਘੱਟ ਰਿਹਾ।