ਆਪ ਸਰਕਾਰ ਨੇ  ਭ੍ਰਿਸ਼ਟਾਚਾਰ’, ਰਿਸ਼ਵਤਖੋਰੀ ਨੇ ਸਾਰੇ ਰਿਕਾਰਡਾਂ ਨੂੰ ਮਾਤ ਪਾਈ-

ਬਰਨਾਲਾ,28,ਮਈ /ਕਰਨਪ੍ਰੀਤ ਕਰਨ

ਆਪ ਸਰਕਾਰ ਪੰਜਾਬ ਦੇ ਇਤਿਹਾਸ ਅੰਦਰ ਸਭ ਤੋਂ ਨਿਕੰਮੀ ਸਰਕਾਰ ਹੈ ਇਸ ਦੇ ਮਹਿਜ ਢਾਈ ਸਾਲ ਦੇ ਕਾਰਜਕਾਲ ਦੌਰਾਨ ਜਿੱਥੇ ਆਪ ਸਰਕਾਰ ਨੇ ਭ੍ਰਿਸ਼ਟਾਚਾਰ’,ਰਿਸ਼ਵਤਖੋਰੀ ਨੇ ਸਾਰੇ ਰਿਕਾਰਡਾਂ ਨੂੰ ਮਾਤ ਪਾਈ ਹੈ ਉਥੇ ਪਿਛਲੀਆਂ ਸਰਕਾਰਾਂ ਰੇਤਾ,ਬਜਰੀ ਤੇ ਹੋਰਨਾਂ ਮੁੱਦਿਆਂ ‘ਤੇ ਕੋਸਣ ਵਾਲਾ ਭਗਵੰਤ ਮਾਨ ਤੇ ਇਸ ਦੇ ਵਜੀਰ ਖੁਦ ਚਟਕਾਰੇ ਲਾਕੇ ਸਵਾਦ ਲੈ ਰਹੇ ਹਨ 1 ਜੂਨ ਨੂੰ ਸੁਖਪਾਲ ਖਹਿਰਾ ਦੇ ਚੋਣ ਨਿਸ਼ਾਨ ਪੰਜੇ ਦਾ ਬਟਨ  ਦੱਬ ਕੇ  ਜਿਤਾਉਣਾ ਜਰੂਰੀ-ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਰਵੀ ਆਦੀਵਾਲ ਅਤੇ ਜਿਲਾ ਮੀਤ ਪ੍ਰਧਾਨ ਯੂਥ ਕਾਂਗਰਸ ਸੋਨੂ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਉਸ ਸਮੇਂ ਹੋਰ ਭੱਖ ਉਠੀ ਜਦੋਂ ਸੀਪੀਆਈਐਮ ਲਿਬਰੇਸ਼ਨ ਵੱਲੋਂ ਫੈਸਲਾ ਲੈਂਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਉਣ ਦਾ ਐਲਾਨ ਕਰ ਦਿੱਤਾ ਚੱਲ ਰਹੀ ਮੁਹਿੰਮ ਤਹਿਤ ਆਪਣੇ ਸਾਥੀਆਂ ਨਾਲ ਘਰ ਘਰ ਜਾ ਕੇ ਖਹਿਰਾ ਦੇ ਹੱਕ ਵਿਚ ਵੋਟਰਾਂ ਨੂੰ ਪ੍ਰੇਰਿਤ ਕੀਤਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਹਰੇਕ ਵਰਗ ਨੂੰ ਬਣਦਾ ਮਾਣ ਸਨਮਾਣ ਦਿੰਦੀ ਹੈ .
     ਆਦਿਵਾਲ ਅਤੇ ਧਾਲੀਵਾਲ ਨੇ ਪੰਜਾਬ ਦੀ ਆਪ ਸਰਕਾਰ ਨੂੰ ਕਰਦੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਲੋਕਾਂ ਨੂੰ ਵੱਧ ਸਹੂਲਤਾਂ ਦੇਣ ਦੀ ਗੱਲ ਤਾਂ ਦੂਰ ,ਆਪਣੀ ਪਾਰਟੀ ਦੀ ਕਿਸੇ ਵੀ ਔਰਤ ਵਰਕਰ ਨੂੰ ਚੋਣ ਮੈਦਾਨ ‘ਚ ਨਹੀਂ ਉਤਾਰਿਆ ਉਹ ਦੇਸ ਅਤੇ ਪੰਜਾਬ ਦੇ ਭਲੇ ਲਈ  ਸੁਖਪਾਲ ਸਿੰਘ ਖਹਿਰਾ ਦੇ ਹੱਥ ਮਜਬੂਤ ਕਰਨ,ਦੇਸ ਅਤੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਉਣਾ ਜਰੂਰੀ ਹੈ ਸੂਬੇ ਦੀ ਸੱਤਾਧਾਰੀ ‘ਆਪ ਉਹਨਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ 600 ਯੂਨਿਟ ਬਿਜਲੀ ਮੁਆਫ ਕਰਨ ਦੀ ਇਕਲੌਤੀ ਪ੍ਰਾਪਤੀ ਗਿਣਾ ਰਹੀ ਹੈ ਜਦਕਿ ਇਸ ਦੇ ਬਾਵਜੂਦ ਲੋਕਾਂ ਨੂੰ ਹਜਾਰਾਂ ਰੁਪਏ ਬਿੱਲ ਆ ਰਹੇ ਹਨ . ਅੱਜ ਤੱਕ ਇਕ ਵੀ ਔਰਤ ਇੱਕ ਹਜਾਰ ਰੁਪਏ ਨਹੀਂ ਆਏ ।ਇਸ ਲਈ ਇੱਕ ਇੱਕ ਵੋਟ 1 ਜੂਨ ਨੂੰ ਖਹਿਰਾ ਦੇ ਚੋਣ ਨਿਸ਼ਾਨ ਪੰਜਾ ਦਾ ਬਟਨ ਤੇ ਪਾਉਣ ਦੀ ਅਪੀਲ ਕੀਤੀ ਇਸ ਮੌਕੇ ,ਕੁਲਦੀਪ ਸਿੰਘ ,ਰਣਜੀਤ ਸਿੰਘ,ਰਾਜਦੀਪ ਸਿੰਘ,ਸਮੇਤ ਵੱਡੀ ਗਿਣਤੀ ਚ ਆਗੂ ਵਰਕਰ ਹਾਜਿਰ ਸਨ !