ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਪੰਜਾਬ ਨੂੰ ਵੱਡਾ ਤੋਹਫਾ

ਹਾਈਵੇਜ਼ ਲਈ ਕੇਂਦਰ ਵੱਲੋਂ 666.81 ਕਰੋੜ ਰੁਪਏ ਮਨਜ਼ੂਰ -ਕੇਵਲ ਢਿੱਲੋਂ 

ਬਰਨਾਲਾ,5,ਦਸੰਬਰ /ਕਰਨਪ੍ਰੀਤ ਕਰਨ/ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਹਾਈਵੇਜ਼ ਲਈ ਪੰਜਾਬ ਨੂੰ ਵੱਡਾ ਤੋਹਫਾ ਦਿੰਦਿਆਂ ਕੇਂਦਰ ਦੀ ਭਾਰਤੀਆ ਜਨਤਾ ਪਾਰਟੀ ਵੱਲੋਂ 666.81 ਕਰੋੜ ਰੁਪਏ ਮਨਜ਼ੂਰ ਕਰਦਿਆਂ ਪੰਜਾਬ ਨੂੰ ਵੱਡਾ ਤੋਹਫਾ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੂਬਾ ਆਗੂ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਕਿ ਪੰਜਾਬ ਵਿੱਚ 4/6-ਲੇਨ ਵਾਲੀ ਗ੍ਰੀਨਫੀਲਡ ਪਠਾਨਕੋਟ ਲਿੰਕ ਸੜਕ ਦੇ ਨਿਰਮਾਣ ਲਈ 666.81 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ 12.34 ਕਿਲੋਮੀਟਰ ਲੰਬਾ ਮਾਰਗ NH-44 ਉਤੇ ਸਥਿਤ ਤਲਵਾੜਾ ਜੱਟਾਂ ਪਿੰਡ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ‘ਤੇ ਗੋਬਿੰਦਸਰ ਪਿੰਡ ਨਾਲ ਜੋੜੇਗਾ।

ਪਠਾਨਕੋਟ ਲਿੰਕ ਰੋਡ ਜੰਮੂ-ਕਸ਼ਮੀਰ ਵਿੱਚ NH-44 (ਦਿੱਲੀ-ਸ਼੍ਰੀਨਗਰ), NH-54 (ਅੰਮ੍ਰਿਤਸਰ- ਪਠਾਨਕੋਟ), ਅਤੇ ਨਿਰਮਾਣ ਅਧੀਨ ਦਿੱਲੀ- ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ (ਪੈਕੇਜ 14) ਵਿਚਕਾਰ ਇੱਕ ਮਹੱਤਵਪੂਰਨ ਕਨੈਕਟਰ ਵਜੋਂ ਕੰਮ ਕਰੇਗਾ। ਇਹ ਪ੍ਰੋਜੈਕਟ ਪਠਾਨਕੋਟ ਸ਼ਹਿਰ ਵਿੱਚ ਟ੍ਰੈਫਿਕ ਭੀੜ ਦੇ ਪ੍ਰਮੁੱਖ ਮੁੱਦੇ ਨੂੰ ਹੱਲ ਕਰੇਗਾ ਅਤੇ ਜੰਮੂ ਅਤੇ ਕਸ਼ਮੀਰ ਵੱਲ ਜਾਣ ਵਾਲੇ NH-44 ਟ੍ਰੈਫਿਕ ਲਈ ਇੱਕ ਸਿੱਧਾ ਆਰਮਦਾਇਕ ਤੇ ਕੁਸ਼ਲ ਰੂਟ ਬਣੇਗਾ।ਕੇਵਲ ਢਿੱਲੋਂ ਨੇ ਕਿਹਾ ਕਿ ਵਪਾਰਕ ਪੱਖੋਂ ਭਾਰਤੀਆ ਜਨਤਾ ਪਾਰਟੀ ਦੀ ਇਸ ਪਹਿਲਾ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ