ਪੰਜਾਬ ਨੂੰ ਦੁਬਾਰਾ ਨੱਬੇ ਦੇ ਦਹਾਕਿਆਂ ਵਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਪੰਜਾਬ ਦੇ ਜ਼ਿੰਮੇਵਾਰੀ ਲੈ ਕੇ ਅਸਤੀਫਾ ਦੇਣਾ ਚਾਹੀਦੇ
ਸਰਦੂਲਗੜ੍ਹ / ਗੁਰਜੰਟ ਸਿੰਘ ਬਾਜੇਵਾਲੀਆ / ਅੱਜ ਸਵੇਰੇ ਹੀ ਸੁਖਬੀਰ ਸਿੰਘ ਬਾਦਲ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਲਗਾਈ ਸੇਵਾ ਨਿਭਾ ਰਹੇ ਸਨ । ਉਸ ਵਕਤ ਨਿਰਮਲ ਸਿੰਘ ਚੌੜਾ ਵੱਲੋਂ ਗੋਲੀ ਚਲਾਈ ਗਈ ਜਿਸ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਸੁਖਬੀਰ ਸਿੰਘ ਬਾਦਲ ਦੀ ਜਾਨ ਬਚ ਗਈ । ਪਰ ਇਹ ਸਾਰੇ ਵਰਤਾਰੇ ਲਈ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਚੌਕਸੀ ਏਜੰਸੀਆਂ ਦਾ ਫੇਲੀਅਰ ਸਾਹਮਣੇ ਆਇਆ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਾਨਸਾ ਨੇ ਕਿਹਾ ਕਿ ਇਸ ਤਰਾਂ ਦਾ ਹਮਲਾ ਹੋਣਾ ਜਿੱਥੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਮੰਦਭਾਗੀ ਤੇ ਨਿੰਦਣਯੋਗ ਘਟਨਾ ਹੈ । ਉੱਥੇ ਰੱਬ ਨਾ ਕਰੇ ਇਹ ਹਾਦਸਾ ਹੋ ਜਾਂਦਾ ਤਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ।
ਕਿਉਂਕਿ ਸੁਖਬੀਰ ਸਿੰਘ ਬਾਦਲ ਇੱਕ ਦੂਰ ਅੰਦੇਸ਼ੀ ਸੋਚ , ਭਾਈਚਾਰਕ ਸਾਝ ਦਾ ਹਮਾਇਤੀ, ਹਰ ਵਰਗ ਦਾ ਭਲਾ ਸੋਚਣ ਵਾਲਾ ਇਨਸਾਨ ਹੈ । ਉਹਨਾਂ ਨੂੰ ਪੰਜਾਬ ਦਾ ਹਰ ਵਰਗ ਸਤਿਕਾਰ ਪਿਆਰ ਕਰਦਾ ਹੈ ।
ਇਹ ਬਹੁਤ ਵੱਡਾ ਜਾਂਚ ਦਾ ਮੁੱਦਾ ਹੈ ਕਿ ਹਮਲਾਵਰ ਕਿਸ ਇਲਾਕੇ ਦਾ ਹੈ । ਉਸਦਾ ਪਰਿਵਾਰ ਕਿ ਪਾਰਟੀ ਨਾਲ ਸਬੰਧਤ ਹੈ । ਜਿਸ ਵਿਅਕਤੀ ਨਾਲ ਡੇਰਾ ਬਾਬਾ ਨਾਨਕ ਵਿੱਚ ਇਹ ਪਰਿਵਾਰ ਜੁੜਿਆ ਹੈ । ਇਹ ਕਿੱਤੇ ਉਹਨਾਂ ਦੇ ਬਹਿਕਾਵੇ ਵਿੱਚ ਆ ਕੇ ਹਮਲਾ ਕਰਨ ਤਾ ਨਹੀਂ ਆਇਆ ।
ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਆਪਣੀ ਸਰਕਾਰ ਸਮੇਂ ਹੋਈਆਂ ਧਾਰਮਿਕ ਭੁੱਲਾਂ ਚਾਹੇ ਉਹਨਾਂ ਵਿੱਚ ਉਹਨਾਂ ਦੀ ਸ਼ਮੂਲੀਅਤ ਸੀ ਚਾਹੇ ਨਹੀਂ ਸੀ । ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਹੋਣ ਦੇ ਨਾਤੇ ਆਪਣੀ ਝੋਲੀ ਵਿੱਚ ਪਵਾ ਲਈਆਂ । ਉਹਨਾਂ ਭੁੱਲਾਂ ਦੇ ਫੈਸਲੇ ਸਮੇਂ ਉਹਨਾਂ ਸਿਹਤਯਾਬ ਨਾ ਹੁੰਦੇ ਹੋਏ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਜੋ ਸ਼ਰਧਾ , ਹਲੀਮੀ ਤੇ ਠਰ੍ਹੰਮਾ ਦਿਖਾਇਆ ਉਹ ਹਰ ਇਨਸਾਨ ਦੇ ਵੱਸ ਦੀ ਗੱਲ ਨਹੀਂ । ਸ਼੍ਰੀ ਸੋਢੀ ਨੇ ਕਿਹਾ ਕਿ ਦੇਸ਼ ਦੁਨੀਆ ਵਿੱਚ ਵਸਦੇ ਸਿੱਖਾਂ ਨੇ ਸੁਖਬੀਰ ਸਿੰਘ ਬਾਦਲ ਦੇ ਇਸ ਵਿਵਹਾਰ ਦੀ ਸ਼ਲਾਘਾ ਕੀਤੀ ਹੈ ਕਿ ਉਹਨਾ ਨੂੰ ਜੋ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਗਾਈ ਗਈ , ਉਹ ਪੂਰੀ ਸ਼ਰਧਾ ਨਾਲ ਪ੍ਰਵਾਨ ਕਰਕੇ ਸੇਵਾ ਸ਼ੁਰੂ ਵੀ ਕਰ ਦਿੱਤੀ । ਅੱਜ ਉਹਨਾਂ ਤੇ ਹੋਇਆ ਜਾਨਲੇਵਾ ਹਮਲਾ ਦਰਸਾਉਂਦਾ ਹੈ ਕਿ ਪੰਥ, ਪੰਜਾਬ ਤੇ ਕੌਮ ਵਿਰੋਧੀ ਏਜੰਸੀਆਂ ਜੋ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਵਧਦਾ ਫੁਲਦਾ ਬਰਦਾਸ਼ਤ ਨਹੀਂ ਕਰ ਸਕਦੀਆਂ । ਕਿਉਂਕਿ ਜੋ ਦੂਰ ਅੰਦੇਸ਼ੀ ਸੋਚ ਸੁਖਬੀਰ ਸਿੰਘ ਬਾਦਲ ਦੀ ਪੰਜਾਬ ,ਪੰਥ , ਕੌਮ ਤੇ ਹਰ ਵਰਗ ਪ੍ਰਤੀ ਹੈ । ਉਹ ਅੱਜ ਇਹਨਾ ਦੇ ਸਮਕਾਲੀ ਕਿਸੇ ਵੀ ਪਾਰਟੀ ਦੇ ਆਗੂ ਕੋਲ ਪੰਜਾਬ ਵਿੱਚ ਨਹੀਂ ਹੈ । ਉਹਨਾ ਤੇ ਜਾਨਲੇਵਾ ਹਮਲੇ ਸਮੇਂ ਗੋਲੀ ਚੱਲਣ ਦੇ ਬਾਵਜੂਦ ਉਹ ਨਿਰਵਿਘਨ ਸੇਵਾ ਕਰਦੇ ਹੈ ਕੋਈ ਹੜਬੜਾਂਹਟ ਨਹੀਂ ਦਿਖਾਈ ਇਹ ਉਹਨਾਂ ਦੀ ਅਕਾਲ ਪੁਰਖ ਵਿੱਚ ਵਿਸ਼ਵਾਸ ਦੀ ਦ੍ਰਿੜਤ , ਅਡੋਲਤਾ ਨੂੰ ਹੋਰ ਪਰਪੱਕ ਕਰਦਾ ਹੈ । ਪਰ ਹਮਲਾਵਰ ਦਾ ਦੋ ਦਿਨਾਂ ਤੋ ਉੱਥੇ ਘੁੰਮਣਾ ਤੇ ਅੱਜ ਹਮਲਾ ਕਰਨਾ ਕੇਂਦਰ ਤੇ ਪੰਜਾਬ ਦੀਆਂ ਏਜੰਸੀਆਂ ਦਾ ਬਹੁਤ ਵੱਡਾ ਫੇਲੀਅਰ ਹੈ । ਪੰਜਾਬ ਨੂੰ ਦੁਬਾਰਾ ਨੱਬੇ ਦੇ ਦਹਾਕਿਆਂ ਵਾਲੇ ਦੌਰ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਸ਼੍ਰੀ ਸੋਢੀ ਨੇ ਕਿਹਾ ਕਿ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਸਮੁੱਚੀ ਕੈਬਨਿਟ ਨਾਲ ਜਿੰਮੇਵਾਰੀ ਲੈ ਕੇ ਅਸਤੀਫਾ ਦੇਣਾ ਚਾਹੀਦਾ ਹੈ ਤੇ ਇਸ ਫੇਲੀਅਰ ਲਈ ਚੌਕਸੀ ਵਿਭਾਗ ਦੇ ਅਧਿਕਾਰੀਆਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ।