ਬਰਨਾਲਾ, 15 ਨਵੰਬਰ (ਕਰਨਪ੍ਰੀਤ ਕਰਨ ) : ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਸ਼ੁੱਕਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਵਿਜੈਇੰਦਰ ਸਿੰਗਲਾ ਵਲੋਂ ਸਥਾਨਕ ਹੰਡਿਆਇਆ ਬਜ਼ਾਰ ’ਚ ਡੋਰ ਟੂ ਡੋਰ ਕਰਦਿਆਂ ਚੋਣ ਪ੍ਰਚਾਰ ਕੀਤਾ ਗਿਆ। ਸਿੰਗਲਾ ਨੇ ਕਿਹਾ ਕਿ ਸਿਰਫ਼ ਕਾਂਗਰਸ ਹੀ ਸੂਬੇ ’ਚ ਵਿਕਾਸ ਕਾਰਜ਼ ਕਰਵਾ ਸਕਦੀ ਹੈ ਤੇ ਮੁੜ੍ਹ ਰੰਗਲਾ ਪੰਜਾਬ ਬਣਾ ਸਕਦੀ ਹੈ। ਜਦਕਿ ਆਮ ਆਦਮੀ ਪਾਰਟੀ ਦਾ ਹਾਲ ਤਾਂ ਲੋਕਾਂ ਨੇ ਦੇਖ ਲਿਆ ਹੈ। ਇਸ ਸਰਕਾਰ ਵਲੋਂ ਚੋਣਾਂ ਸਮੇਂ ਕੀਤਾ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ‘ਆਪ’ ਸਰਕਾਰ ਨੇ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸੀ, ਸਗੋਂ ਕਾਂਗਰਸ ਸਰਕਾਰ ਸਮੇਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕ ਇਸ ਹੱਦ ਤੱਕ ਅੱਕ ਚੁੱਕੇ ਹਨ ਕਿ ਹੁਣ ਇਸ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਾਮੀ 20 ਨਵੰਬਰ ਨੂੰ ਕਾਂਗਰਸ ਦੇ ਹੱਕ ’ਚ ਵੋਟ ਪਾਈ ਜਾਵੇ ਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜੇਤੂ ਬਣਾਇਆ ਜਾਵੇ। ਇਸ ਮੌਕੇ ਕਾਲਾ ਢਿੱਲੋਂ ਨੇ ਕਿਹਾ ਕਿ ਜੇਕਰ ਹਲਕੇ ਦੇ ਲੋਕ ਇੰਨ੍ਹਾਂ ਜ਼ਿਮਨੀ ਚੋਣਾਂ ’ਚ ਮੇਰਾ ਸਾਥ ਦੇਕੇ ਜਿੱਤ ਹਾਸਲ ਕਰਵਾਉਂਦੇ ਹਨ ਤਾਂ ਮੈਂ ਜਿੱਤਣ ਤੋਂ ਬਾਅਦ ਵੀ ਬਰਨਾਲਾ ਹਲਕੇ ਦੇ ਆਪਣੇ ਲੋਕਾਂ ’ਚ ਹੀ ਰਹਿਣਾ ਹੈ ਤੇ ਉਨ੍ਹਾਂ ਦੇ ਕੰਮ ਆਉਣਾ ਹੈ। ਇਸ ਮੌਕੇ ਹੰਡਿਆਇਆ ਬਜ਼ਾਰ ਦੇ ਲੋਕਾਂ ਤੇ ਦੁਕਾਨਦਾਰਾਂ ਵਲੋਂ ਕਾਂਗਰਸ ਦਾ ਸਾਥ ਦੇਣ ਦਾ ਭਰੋਸਾ ਦਵਾਇਆ ਗਿਆ।
Related Posts
90 ਫੀ ਸਦੀ ਕੈਨੇਡੀਅਨ ਫੋਰਸਿਜ਼ ਕਰਮਚਾਰੀ ਕਰਵਾ ਚੁੱਕੇ ਹਨ ਪੂਰਾ ਟੀਕਾਕਰਣ : ਫਲੈਚਰ
ਓਨਟਾਰੀਓ : ਵੈਸਟ ਕੋਸਟ ਤੋਂ ਥੰਡਰ ਬੇਅ ਤੱਕ ਟਰੇਨਿੰਗ ਤੇ ਹੋਰ ਆਪਰੇਸ਼ਨਜ਼ ਦੀ ਨਿਗਰਾਨੀ ਕਰਨ ਵਾਲੇ ਸੀਨੀਅਰ ਫੌਜੀ ਕਮਾਂਡਰ ਦਾ…
ਕੋਟ ਧਰਮੂ ਪੁਲਿਸ ਨੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਪਬਲਿਕ ਦਾ ਸਹਿਯੋਗ ਮੰਗਿਆ
ਕੋਟ ਧਰਮੂ ਪੁਲਿਸ ਨੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਖਿਲਾਫ ਪਬਲਿਕ ਦਾ ਸਹਿਯੋਗ ਮੰਗਿਆ ਸਰਦੂਲਗੜ 21 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ ਪੁਲਿਸ…
ਨਿਊਜ਼ੀਲੈਂਡ ‘ਚ ਨੌਜਵਾਨ ਉਮਰ ਭਰ ਨਹੀਂ ਖਰੀਦ ਸਕਣਗੇ ਸਿਗਰਟ, ਸਰਕਾਰ ਲਗਾਏਗੀ ਪਾਬੰਦੀ
ਵੈਲਿੰਗਟਨ : ਨਿਊਜ਼ੀਲੈਂਡ ਨੇ ਦੇਸ਼ ਦੇ ਭਵਿੱਖ ਨੂੰ ਸਿਗਰਟਨੋਸ਼ੀ ਦੀ ਲਤ ਤੋਂ ਬਚਾਉਣ ਲਈ ਇੱਕ ਅਨੋਖੀ ਯੋਜਨਾ ਤਿਆਰ ਕੀਤੀ ਹੈ। ਸਰਕਾਰ…