ਬੁਢਲਾਡਾ ਦਵਿੰਦਰ ਸਿੰਘ ਕੋਹਲੀ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਵਿਖੇ ਬੱਚਿਆਂ ਦੇ ਸਨਮਾਨ ਅਤੇ ਲਾਡ-ਪਿਆਰ ਨੂੰ ਸਮਰਪਿਤ,’ਬਾਲ ਦਿਵਸ ‘ ਦੇ ਮੌਕੇ ‘ਤੇ ਬੱਚਿਆਂ ਨੂੰ ਸਨੇਹ ਅਤੇ ਨਿੱਘੇ ਪਿਆਰ ਭਰੀ ਅਸ਼ੀਰਵਾਦ ਨਾਲ ਸਨਮਾਨਿਤ ਕਰਨ ਲਈ ਫਿਲਮਾਂ, ਟੀਵੀ, ਰੰਗ -ਮੰਚ ਦੇ ਉੱਘੇ ਕਲਾਕਾਰ, ਨਾਟਕਕਾਰ, ਨਿਰਦੇਸ਼ਕਾ, ਰਾਸ਼ਟਰਪਤੀ ਸਨਮਾਨਿਤ ‘ਸ੍ਰੀਮਤੀ ਮਨਜੀਤ ਕੌਰ ਔਲਖ’ ਜੀ ਸਾਡੇ ਨਿਮਾਣੀ ਜਿਹੀ ਬੇਨਤੀ ਅਤੇ ਮੌਹ ਭਿੱਜੇ ਸੱਦੇ ‘ਤੇ ਉਚੇਚੇ ਤੌਰ ‘ਤੇ ਰੁਝਿਵਿਆਂ ਭਰੀ ਜ਼ਿੰਦਗੀ ਵਿੱਚੋਂ ਵਿਸ਼ੇਸ਼ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕੀਤੀ।
‘ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ’,’ਸ੍ਰ. ਕਰਤਾਰ ਸਿੰਘ ਸਰਾਭਾ ਜੀ’ ਦੇ ਸ਼ਹੀਦੀ ਦਿਹਾੜੇ ਅਤੇ ਬੱਚਿਆਂ ਦੇ ‘ਬਾਲ ਦਿਵਸ’ ਨੂੰ ਸਮਰਪਿਤ ਸਮਾਗਮ ਦੌਰਾਨ ਸ਼੍ਰੀਮਤੀ ਮਨਜੀਤ ਕੌਰ ਔਲਖ’ ਅਤੇ ਉਹਨਾਂ ਦੀ ਰੰਗ -ਮੰਚ ਟੀਮ ਨੇ ‘ਸ੍ਰੀ ਅਜਮੇਰ ਸਿੰਘ ਔਲਖ’ ਜੀ ਦੇ ਲਿਖੇ ਮਸ਼ਹੂਰ ਨਾਟਕ ‘ਆਪਣਾ ਆਪਣਾ ਹਿੱਸਾ’ ਸਟੇਜ ਤੇ ਪੇਸ਼ ਕਰਕੇ ਬੱਚਿਆਂ ਨੂੰ ਗੁਰੂਆਂ, ਸ਼ਹੀਦਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਦੇ ਹੋਏ, ਮਾਪਿਆਂ ਅਤੇ ਅਧਿਆਪਕਾਂ ਦੇ ਸਤਿਕਾਰ ਲਈ ਪ੍ਰੇਰਿਆ।ਇਸ ਮੌਕੇ ਸ੍ਰੀਮਤੀ ਔਲਖ ਜੀ ਨੇ ਸਾਲ 2023-24 ਦੌਰਾਨ 6ਵੀਂ ਤੋਂ 12ਵੀਂ ਤੱਕ ਵਿੱਦਿਅਕ ਪ੍ਰਾਪਤੀ ਵਾਲੇ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ, ਉਹਨਾਂ ਦੇ ਮਾਪਿਆਂ ਸਮੇਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉੱਘੇ ਸਮਾਜਸੇਵੀ ਸ੍ਰੀ ਪ੍ਰਿਤਪਾਲ ਸ਼ਰਮਾ ਜੀ- ਮਸ਼ਹੂਰ ਇੰਡਸਟ੍ਰਿਸਟ ਦੁਆਰਾ ਸਕੂਲ ਦੇ ਸਾਰੇ ਬੱਚਿਆਂ ਨੂੰ ਆਪਣੇ ਵੱਲੋਂ ਕਾਪੀਆਂ ਵੰਡ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਸਕੂਲ ਮੁੱਖੀ ਸ੍ਰੀ ਰਾਜਿੰਦਰ ਸਿੰਘ ਨੇ ਬੱਚਿਆਂ ਨੂੰ ਉਹਨਾਂ ਦੇ ਸਨਮਾਨ ਦਿਵਸ ਮੌਕੇ ਗੁਰੂ ਸਾਹਿਬਾਨਾਂ, ਮਹਾਨ ਦੇਸ਼ ਭਗਤਾਂ, ਸ਼ਹੀਦਾਂ ਅਤੇ ਵਿਦਵਾਨਾਂ ਦੁਆਰਾ ਦਿਖਾਏ ਮਾਨਵਤਾ ਅਤੇ ਭਲਾਈ ਦੇ ਰਸਤੇ ‘ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਸਾਰੇ ਸਮਾਗਮ ਨੂੰ ਸੁਚੱਜੇ ਅਤੇ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਭੀਖੀ, ਸਾਹਿਬਦੀਪ ਪਬਲੀਕੇਸਨ ਭੀਖੀ, ਨਗਰ ਪੰਚਾਇਤ ਭੀਖੀ,ਸਮਾਜਸੇਵੀ, ਸਰਕਾਰੀ ਸੀ,ਸੈ, ਸਕੂਲ ਮੁੰਡੇ ਭੀਖੀ, ਸਰਕਾਰੀ ਪ੍ਰਾਇਮਰੀ ਸਕੂਲ ਕੰਨਿਆ ਭੀਖੀ, ਮਾਪਿਆਂ, ਸਹਿਯੋਗੀਆ, ਪਤਵੰਤਿਆਂ, ਅਧਿਆਪਕਾਂ ਦਾ ਸਕੂਲ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਚੇਅਰਮੈਨ ਦਰਸ਼ਨ ਸਿੰਘ ਖਾਲਸਾ, ਭੁਪਿੰਦਰ ਸਿੰਘ ਫੌਜੀ,ਰਾਮ ਸਿੰਘ, ਅਵਤਾਰ ਸਿੰਘ ਗੋਗੀ,ਸਮਰਜੀਤ ਸਿੰਘ,ਪ੍ਰਾਇਮਰੀ ਸਕੂਲ ਮੁੱਖੀ ਰਵੀ ਕੁਮਾਰ ਸਿੰਘ, ਕੈਂਪਸ ਮੈਨੇਜਰ ਬਲਵੀਰ ਸਿੰਘ,ਸਮੁੱਚੀ ਸਕੂਲ ਪ੍ਰਬੰਧਕ ਕਮੇਟੀ,ਮਾਪੇ, ਸਕੂਲ ਸਟਾਫ਼, ਸੁਰੱਖਿਆ ਗਾਰਡ ਸੁਖਪਾਲ ਸਿੰਘ, ਗੈਲਾ ਸਿੰਘ, ਚੌਕੀਦਾਰ ਜਗਸੀਰ ਸਿੰਘ, ਮਿਡ ਡੇ ਮੀਲ ਕੁੱਕ ਅਤੇ ਸਫਾਈ ਸੇਵਕ ਹਾਜ਼ਰ ਸਨ।