ਬਰਨਾਲਾ14, ਨਵੰਬਰ/ ਕਰਨਪ੍ਰੀਤ ਕਰਨ/-ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਚੋਣ ਪ੍ਰਚਾਰ ਜਾਰੀ ਹੈ ਅਤੇ ਰੋਜ਼ਾਨਾ ਹਲਕੇ ਦੇ ਲੋਕਾਂ ਵਲੋਂ ਉਹਨਾਂ ਨੂੰ ਭਰਵਾਂ ਸਮਰੱਥਨ ਦਿੱਤਾ ਜਾ ਰਿਹਾ ਹੈ। ਬਰਨਾਲਾ ਹਲਕੇ ਵਿੱਚਵੱਖ ਵੱਖ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਮੁੱਚੇ ਦੇਸ਼ ਅਤੇ ਪੰਜਾਬ ਦਾ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਹੀ ਕੀਤਾ ਜਾ ਰਿਹਾ ਹੈ। ਪੰਜਾਬ ਦੇ ਪਿੰਡਾਂ ਦਾ ਵਿਕਾਸ ਵੀ ਕੇਂਦਰ ਸਰਕਾਰ ਦੇ ਫ਼ੰਡਾਂ ਨਾਲ ਹੀ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਕੋਈ ਪੈਸਾ ਨਹੀਂ ਦਿੱਤਾ। ਜਦਕਿ ਬਰਨਾਲਾ ਹਲਕੇ ਦੇ ਪਿੰਡਾਂ ਸਮੇਤ ਸਮੁੱਚੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਮਨਰੇਗਾ ਸਕੀਮ ਤਹਿਤ ਅਤੇ ਹੋਰ ਵੱਖ ਵੱਖ ਕੇਂਦਰੀ ਫ਼ੰਡਾਂ ਨਾਲ ਹੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਨੂੰ ਅਸਲ ਵਿੱਚ ਵਿਕਾਸ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਦੀ ਲੋੜ ਹੈ।ਕੇਵਲ ਢਿੱਲੋਂ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਮਕਸਦ ਹਰ ਵਰਗ ਦੇ ਹਰ ਨਾਗਰਿਕ ਦੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਬਿਹਤਰ ਬਣਾਉਣਾ ਹੈ, ਇਸੇ ਲਈ ਸਰਕਾਰ ਦੁਆਰਾ ਜਨ ਕਲਿਆਣ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੈਂ ਵਾਅਦਾ ਕਰਦਾ ਕਿ ਜੇਕਰ ਤੁਸੀਂ ਮੈਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੋਗੇ ਤਾਂ ਆਪ ਤੱਕ ਇਨ੍ਹਾਂ ਸਭ ਯੋਜਨਾਵਾਂ ਦਾ ਨਿਰਪੱਖ ਤੇ ਪੂਰਾ ਲਾਭ ਪਹੁੰਚਾ ਕੇ ਇਲਾਕਾ ਵਾਸੀਆਂ ਦੇ ਹਰ ਮਸਲੇ ਦਾ ਹੱਲ ਕਰਾਂਗਾ।
Related Posts
ਇੰਡੀਅਨ ਅਚੀਵਰਜ ਫ਼ੋਰਮ ਵੱਲੋਂ ਦਵਿੰਦਰ ਰਾਹਲ ਨੂੰ ਮਿਲਿਆ ਇੰਟਰਨੈਸ਼ਨਲ ਐਵਾਰਡ
ਆਕਲੈਂਡ : ਨਿਊਜ਼ੀਲੈਂਡ ਵਿਚ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ `ਚ ਸਰਗਰਮ ਸਖਸ਼ੀਅਤ ਦਵਿੰਦਰ ਰਾਹਲ ਨੂੰ ਇੰਡੀਅਨ ਅਚੀਵਰਜ ਫੋਰਮ…
ਦੇਸ਼ ਦੇ ਇਨ੍ਹਾਂ ਸੂਬਿਆਂ ’ਚ ਹੋਵੇਗੀ ਬਾਰਿਸ਼, ਪਹਾੜਾਂ ’ਚ ਬਰਫ਼ਬਾਰੀ ਦੇ ਨਾਲ ਹੀ ਠੰਢ ਵੱਧਣ ਦੇ ਹਨ ਆਸਾਰ
ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ’ਚ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ…
ਕੈਨੇਡਾ ਕੋਰਟ ਦਾ ਫ਼ੈਸਲਾ : ਮਿਜ਼ਾਈਲ ਹਮਲੇ ’ਚ ਮਾਰੇ ਗਏ ਨਾਗਰਿਕਾਂ ਦੇ ਪਰਿਵਾਰਾਂ ਨੂੰ ਈਰਾਨ ਦੇਵੇ 10.7 ਕਰੋੜ ਡਾਲਰ ਹਰਜਾਨਾ
ਦੁਬਈ (ਏਪੀ) : ਕੈਨੇਡਾ ਦੀ ਇਕ ਅਦਾਲਤ ਨੇ ਕਿਹਾ ਕਿ ਈਰਾਨ ਨੂੰ ਯੂਕ੍ਰੇਨ ਦੇ ਯਾਤਰੀ ਜਹਾਜ਼ ਨੂੰ ਮਿਜ਼ਾਈਲ ਨਾਲ ਤਬਾਹ ਕਰਨ…