ਰਾਜਕੁਮਾਰ ਰਾਓ ਦੇ ਵਿਆਹ ਦਾ ਕਾਰਡ ਹੋਇਆ ਲੀਕ

RajKummar Rao-Patralekhaa ਦਾ ਵੈਡਿੰਗ ਕਾਰਡ ਅਦਾਕਾਰ ਦੇ ਇਕ ਫੈਨਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਵਿਆਹ ਦਾ ਕਾਰਡ ਇੰਡੀਗੋ ਕਲਰ ਦਾ ਹੈ ਤੇ ਇਹ ਵਿਆਹ ਦੀ ਤਰੀਕ ਤੋਂ ਲੈ ਕੇ ਵੈਡਿੰਗ ਵੈਨਿਊ ਤਕ ਕਨਫਰਮ ਕਰ ਰਿਹਾ ਹੈ। ਵਿਆਹ ਦਾ ਕਾਰਡ ਰਾਜਕੁਮਾਰ ਰਾਓ ਦੀ ਦੁਲਹਣ ਯਾਨੀ ਪੱਤਰਲੇਖਾ ਦੀ ਸਾਈਡ ਦਾ ਲੱਗ ਰਿਹਾ ਹੈ

ਬਾਲੀਵੁੱਡ ਦੇ ਲਵ-ਬਰਡਸ ਰਾਜਕੁਮਾਰ ਰਾਓ ਤੇ ਪੱਤਰਲੇਖਾ ਆਪਣੀ ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਨੂੰ ਖੁੱਲ੍ਹ ਕੇ ਇੰਜੁਆਏ ਕਰ ਰਹੇ ਹਨ। ਕਈ ਸਾਲਾਂ ਤਕ ਇਕ-ਦੂਸਰੇ ਨੂੰ ਡੇਟ ਕਰਨ ਤੋਂ ਬਾਅਦ ਰਾਜਕੁਮਾਰ ਤੇ ਪੱਤਰਲੇਖਾ ਹੁਣ ਆਪਣੇ ਰਿਸ਼ਤੇ ਨੂੰ ਇਕ ਨਵੇਂ ਪੜਾਅ ‘ਤੇ ਲੈ ਜਾਣ ਲਈ ਤਿਆਰ ਹਨ। ਚੰਡੀਗੜ੍ਹ ‘ਚ ਕਪਲ ਦੀ ਵੈਡਿੰਗ ਦੀ ਗਰੈਂਡ ਸੈਲੀਬ੍ਰੇਸ਼ਨ ਚੱਲ ਰਹੀ ਹੈ। ਇਸੇ ਦੌਰਾਨ ਹੁਣ ਰਾਜਕੁਮਾਰ ਰਾਓ ਤੇ ਪੱਤਰਲੇਖਾ ਦੇ ਵਿਆਹ ਦਾ ਵੈਡਿੰਗ ਕਾਰਡ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵੈਡਿੰਗ ਕਾਰਡ ‘ਤੇ ਰਾਜਕੁਮਾਰ ਰਾਓ ਤੇ ਪੱਤਰਲੇਖਾ ਤੇ ਉਨ੍ਹਾਂ ਦੇ ਮਾਪਿਆਂ ਦਾ ਨਾਂ ਵੀ ਲਿਖਿਆ ਹੋਇਆ ਹੈ। ਕਾਰਡ ‘ਤੇ ਵਿਆਹ ਦੀ ਤਰੀਕ ਸੋਮਵਾਰ 15 ਨਵੰਬਰ ਹੈ ਤੇ ਵੈਡਿੰਗ ਵੈਨਿਊ ‘ਚ ਓਬਰਾਏ ਸੁਖਵਿਲਾਸ ਚੰਡੀਗੜ੍ਹ ਦਾ ਨਾਂ ਲਿਖਿਆ ਹੈ, ਜਿੱਥੇ ਰਾਜਕੁਮਾਰ ਤੇ ਪੱਤਰਲੇਖਾ ਦੇ ਵਿਆਹ ਦਾ ਜਸ਼ਨ ਚੱਲ ਰਿਹਾ ਹੈ।