ਬਰਨਾਲਾ14,ਨਵੰਬਰ/- ਕਰਨਪ੍ਰੀਤ ਕਰਨ
ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਲਈ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਅੱਜ ਬਾਲ ਦਿਵਸ ਬੱਚਿਆਂ ਨਾਲ ਮਨਾਇਆ ਗਿਆ, ਉਥੇ ਗਊਸ਼ਾਲਾ ਵਿੱਚ ਸੇਵਾ ਵੀ ਕੀਤੀ ਗਈ। ਇਸ ਮੌਕੇ ਕੇਵਲ ਢਿੱਲੋਂ ਨੇ ਸ਼੍ਰੀ ਜੀ ਸੇਵਾਧਾਮ ਨੰਦੀ ਗਊਸ਼ਾਲਾ ਪਹੁੰਚ ਕੇ ਗਊਆਂ ਦੀ ਸੇਵਾ ਕੀਤੀ। ਉਹਨਾਂ ਕਿਹਾ ਕਿ ਗਊ ਸੇਵਾ ਦੇਵਤਿਆਂ ਦੀ ਸੇਵਾ ਸਮਾਨ ਸਭ ਤੋਂ ਉੱਤਮ ਸੇਵਾ ਹੈ। ਬਰਨਾਲਾ ਨਿਵਾਸੀ ਇਸ ਲਈ ਬਹੁਤ ਭਾਗਾਂ ਵਾਲੇ ਹਨ, ਜੋ ਸ਼ਹਿਰ ਵਿੱਚ ਕਈ ਗਊਸ਼ਾਲਾਵਾਂ ਵਿੱਚ ਗਊਆਂ ਦੀ ਸੇਵਾ ਕਰਦੇ ਹਨ। ਉਥੇ ਉਹਨਾਂ ਸ਼ਹਿਰ ਦੇ ਪਾਰਕ ਵਿੱਚ ਬੱਚਿਆਂ ਨਾਲ ਬਾਲ ਦਿਵਸ ਮਨਾਇਆ। ਉਹਨਾਂ ਕਿਹਾ ਕਿ ਬੱਚਿਆਂ ਨਾਲ ਬਾਲ ਦਿਵਸ ਮੌਕੇ ਸਮਾਂ ਬਤੀਤ ਕਰਕੇ ਬਹੁਤ ਸਕੂਲ ਮਿਲਿਆ ਹੈ।