ਸੁਸ਼ੀਲ ਗੋਇਲ,ਈਸ਼ਾਨ ਗੋਇਲ ਨਾਲ ਵਪਾਰਕ ਸਾਂਝਾਂ ਦਾ ਜ਼ਿਕਰ ਕੀਤਾ ਸਹਿਰੀਆਂ ਵਲੋਂ ਚੀਮਾਂ ਦਾ ਕੀਤਾ ਗਿਆ ਭਰਪੂਰ ਸਵਾਗਤ
ਬਰਨਾਲਾ11, ਨਵੰਬਰ /ਕਰਨਪ੍ਰੀਤ ਕਰਨ /ਪੰਜਾਬ ਦੇ ਉਘੇ ਵਪਾਰੀ ਅਤੇ ਬਰਨਾਲਾ ਵਿਖੇ ਸੁਜਾਤਾ ਕੰਪਨੀ ਪੰਜਾਬ ਦੇ ਡੀਲਰ ਅਤੇ ਦਿੱਲੀ ਇਲੈਕਟ੍ਰਿਕ ਸਟੋਰ ਬਰਨਾਲਾ ਦੇ ਚੇਅਰਮੈਨ ਸ੍ਰੀ ਸੁਸ਼ੀਲ ਗੋਇਲ ਦੇ ਸ਼ੋਰੂਮ ਉੱਤੇ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਅਤੇ ਐਮ,ਪੀ ਗੁਰਮੀਤ ਸਿੰਘ ਮੀਤ ਹੇਅਰ,ਵਿਧਾਇਕ ਪ੍ਰਿੰਸੀਪਲ ਬੁੱਧ ਰਾਮਜੀ ਪੁੱਜੇ ! ਥੋੜੇ ਸਮੇਂ ਦੀ ਇਸ ਵਪਾਰਕ ਮਿਲਣੀ ਦੇ ਭਾਵੇਂ ਸ਼ਹਿਰੀਆਂ ਵੱਲੋਂ ਕੋਈ ਵੀ ਮਾਇਨੇ ਕੱਢੇ ਜਾਣ ਪ੍ਰੰਤੂ ਉਹਨਾਂ ਕਿਹਾ ਵਪਾਰਕ ਗਤੀਵਿਧੀਆਂ ਅਤੇ ਪੰਜਾਬ ਦੇ ਗਤੀਸ਼ੀਲ ਵਿਕਾਸ ਦੀਆਂ ਬਰੀਕੀਆਂ ਸਾਂਝੀਆਂ ਕਰਨ ਲਈ ਬਰਨਾਲਾ ਵਿਖੇ ਦਿੱਲੀ ਇਲੈਕਟਰਿਕ ਸਟੋਰ ਉਹਨਾਂ ਦੇ ਸ਼ੋਰੂਮ ਤੇ ਪੁੱਜੇ ਹਾਂ ਇਸ ਮੌਕੇ ਉਹਨਾਂ ਕਿਹਾ ਕਿ ਸੁਸ਼ੀਲ ਗੋਇਲ ਨਾਲ ਅਤੇ ਇਹਨਾਂ ਦੇ ਰਿਸ਼ਤੇਦਾਰਾਂ ਨਾਲ ਸਾਡੀ ਪੁਰਾਣੀ ਅਤੇ ਪਰਿਵਾਰਿਕ ਸਾਂਝ ਹੈ ਇਸ ਨੂੰ ਕਿਸੇ ਰਾਜਨੀਤਿਕ ਪੱਖ ਤੋਂ ਨਾ ਦੇਖਦੇ ਆਂ ਮਹਿਜ ਇੱਕ ਵਪਾਰਕ ਅਤੇ ਪਰਿਵਾਰਿਕ ਮਿਲਣੀ ਦੇ ਸੰਦਰਭ ਵਿੱਚ ਦੇਖਿਆ ਜਾਵੇ ਉਹਨਾਂ ਕਿਹਾ ਪੰਜਾਬ ਦੀ ਵਿਕਾਸ ਦੀਆਂ ਲੀਹਾਂ ਉੱਤੇ ਲਿਜਾਣ ਅਤੇ ਆਰਥਿਕ ਭਰਪੂਰ ਕਰਨ ਤਹਿਤ ਜਿੱਥੇ ਪੰਜਾਬ ਭਰ ਵਿੱਚੋਂ ਵਪਾਰਕ ਹਸਤੀਆਂ ਨਾਲ ਮੇਲ ਜੋਲ ਕੀਤਾ ਜਾ ਰਿਹਾ ਹੈ ਉਸੇ ਲੜੀ ਤਹਿਤ ਸੁਸ਼ੀਲ ਗੋਇਲ ਦੇ ਦਿੱਲੀ ਇਲੈਕਟਰਿਕ ਸਟੋਰ ਉੱਤੇ ਪੁੱਜੇ ਹਾਂ ਉਹਨਾਂ ਸੁਸ਼ੀਲ ਗੋਇਲ ਨਾਲ ਵਪਾਰਕ ਸਾਂਝਾਂ ਦੀ ਲੜੀ ਦਾ ਭਰਪੂਰ ਜ਼ਿਕਰ ਕੀਤਾ
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜਿਲਾ ਬਰਨਾਲਾ ਵਿਖੇ ਕਰਵਾਏ ਗਏ ਵਿਕਾਸ ਕਾਰਜਾਂ ਤਹਿਤ ਵੱਡੀ ਗਿਣਤੀ ਵਿੱਚ ਜੁੜੇ ਸ਼ਹਿਰੀਆਂ ਨੂੰ ਲੜੀਵਾਰ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜ਼ਿਲਾ ਬਰਨਾਲਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਲਿਆਂਦੀਆਂ ਗਈਆਂ ਜਿਸ ਵਿੱਚ ਬਰਨਾਲਾ ਸ਼ਹਿਰ ਦੇ ਵਪਾਰੀਆਂ ਅਤੇ ਸ਼ਹਿਰੀਆਂ ਦੇ ਅਸ਼ੀਰਵਾਦ ਦਾ ਵੱਡਾ ਯੋਗਦਾਨ ਹੈ ਭਾਵੇਂ ਉਹਨਾਂ ਜਿਮਨੀ ਚੋਣ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਲਈ ਵੋਟਾਂ ਦੀ ਗੱਲ ਕਰਦੇ ਕਿਹਾ ਕਿ ਜੇ ਮੈਂ ਸਰਕਾਰ ਦਾ ਹਿੱਸਾ ਸੀ ਤਾਂ ਹੀ ਬਰਨਾਲਾ ਲਈ ਬਰਨਾਲਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਲਿਆਂਦੀਆਂ ਇਸੇ ਤਰ੍ਹਾਂ ਜੇਕਰ ਤੁਸੀਂ ਆਪ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਵਿੱਚ ਭੇਜਦੇ ਹੋ ਤਾਂ ਹੀ ਬਰਨਾਲਾ ਦੇ ਵਿਕਾਸ ਨੂੰ ਚਾਰ ਚੰਦ ਹੋਰ ਲੱਗ ਸਕਣਗੇ ਉਹਨਾਂ ਕਿਹਾ ਕਿ ਸਾਡੇ ਸਾਡੀਆਂ ਤਾਰਾਂ ਪੰਜਾਬ ਦੇ ਖਜ਼ਾਨਾ ਮੰਤਰੀ ਗ੍ਰਿਡ ਨਾਲ ਜੁੜੀਆਂ ਹੋਈਆਂ ਹਨ ਜਿਸ ਤਹਿਤ ਸਵਿਚ ਆਨ ਕਰਨ ਤੇ ਸਾਡਾ ਸੰਪਰਕ ਸਿੱਧਾ ਗਰਿੱਡ ਨਾਲ ਜੁੜ ਜਾਂਦਾ ਹੈ ਇਸੇ ਤਰ੍ਹਾਂ ਹਰਿੰਦਰ ਧਾਲੀਵਾਲ ਦਾ ਗ੍ਰਿਡ ਨਾਲ ਸੰਪਰਕ ਕਰਾਓ ਤਾਂ ਜੋ ਬਰਨਾਲਾ ਦੀ ਹੋਰ ਤਰੱਕੀ ਅਤੇ ਵਿਕਾਸ ਹੋ ਸਕੇ ਇਸ ਮੌਕੇ ਸ਼ਹਿਰੀਆਂ ਵਿੱਚੋਂ ਸ੍ਰੀ ਯਸ਼ਪਾਲ ਜੀ ਕੁਰੜ ਵਾਲੇ,ਸ੍ਰੀ ਜਸ਼ਨ ਚੰਡੀਗੜ੍ਹ ਵਾਲੇ,ਵਿਨੋਦ ਸੈਨਟਰੀ ਸਟੋਰ,ਹਰਸ਼ ਆਰਕੀਟੈਕਟ ,ਮੋਦੀ ਮੈਡੀਕਲ ਹਾਲ, ਸਨ ਪਾਰਕ ਹੋਟਲ ਦੇ ਐਮਡੀ ਸ੍ਰੀ ਵਿਸ਼ਨੂੰ ਜੀ ਰੇਡੀਐਂਟ ਪਲਾਜਾ ਦੇ ਐਮਡੀ ਰਾਜੇਸ਼ ਕੁਮਾਰ,ਐਡਵੋਕੇਟ ਅਮਿਤ ਕੁਮਾਰ ਸ਼੍ਰੀ ਰਿਸ਼ਵ ਜੈਨ ਪੁਸ਼ਕਰ ਮੈਜਿਕ ਵੀਅਰ ਵਾਲੇ ਵਾਰਡ ਦੇ ਐਮਸੀ ਡੀਪਾਲ,ਧਰਮਾਂ, ਜਸਪ੍ਰੀਤ ਜੱਸਾ ਸ਼੍ਰੀ ਰਾਜਿੰਦਰ ਮੇਘ,ਵੀਰ ਜੀ ਆਟੋ ਪਾਰਟਸ, ਮੁਕੇਸ਼ ਬੰਸਲ ਟਾਇਰਾਂ ਵਾਲੇ,ਰੋਹਿਤ ਸ਼ੈਲਰ ਵਾਲਾ ਸ੍ਰੀ ਦਾਨਿਸ਼,ਡਾਕਟਰ ਅਸ਼ੋਕ ਕੁਮਾਰ,ਰਾਕੇਸ਼ ਕੁਮਾਰ ਸਮੇਤ ਸ਼ਹਿਰ ਸ਼ਹਿਰ ਦੀਆਂ ਸਨਮਾਨਿਤ ਫਰਮਾ ਅਤੇ ਸ਼ਹਿਰੀਆਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਸੁਸ਼ੀਲ ਗੋਇਲ ਅਤੇ ਇਸ਼ਾਨ ਗੋਇਲ ਵਲੋਂ ਹਰਪਾਲ ਸਿੰਘ ਚੀਮਾ,ਐਮ,ਪੀ ਗੁਰਮੀਤ ਮੀਤ,ਹੇਅਰ,ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਸਮੇਤ ਸਨਮਾਨਯੋਗ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਸਹਿਰੀਆਂ ਦਾ ਮੀਟਿੰਗ ਵਿੱਚ ਆਉਣ ਲਾਇ ਧੰਨਵਾਦ ਕੀਤਾ।