ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਮਹਾਰਾਜਾ ਅਗਰਸੈਨ ਜਯੰਤੀ ਮੌਕੇ ਅਗਰਵਾਲ ਧਾਮ ਲੰਗਰ ਸੰਮਤੀ ਬੁਢਲਾਡਾ ਵੱਲੋਂ ਅਗਰੋਹਾ ਧਾਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ ਸਾਲਾਨਾ ਭੰਡਾਰਾ ਲਗਾਇਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਭਾਸ਼ ਗੋਇਲ ਨੇ ਦੱਸਿਆ ਕਿ ਬੀਤੇ ਦਿਨ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਅਗਰਸੈਨ ਜਯੰਤੀ ਨੂੰ ਮੁੱਖ ਰੱਖਦਿਆਂ ਲਗਾਏ ਗਏ ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਦੀ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਇੱਕਠ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਅਗਰਵਾਲ ਧਾਮ ਲੰਗਰ ਸੰਮਤੀ ਬੁਢਲਾਡਾ ਵੱਲੋਂ ਯਾਤਰੀਆਂ ਦੀ ਸੁਵਿਧਾ ਲਈ ਲੰਗਰ ਮੁਹੱਈਆ ਕਰਵਾਇਆ।ਇਸ ਮੌਕੇ ਅਗਰਵਾਲ ਧਾਮ ਦੇ ਮੁੱਖ ਸੇਵਾਦਾਰ ਸੁਭਾਸ਼ ਗੋਇਲ,ਵਿਪਨ ਗੋਇਲ,ਦੀਪਕ ਟਿੰਕੂ,ਨੰਦ ਕਿਸ਼ੋਰ ਅਤੇ ਰਮੇਸ਼ ਕੁਮਾਰ ਆਦਿ ਵੱਲੋਂ ਸੰਗਤਾਂ ਦੀ ਸੇਵਾ ਵਿੱਚ ਵਿਸ਼ੇਸ਼ ਸਹਿਯੋਗ ਪਾਇਆ ਗਿਆ। ਉਹਨਾਂ ਅੱਗੇ ਕਿਹਾ ਕਿ ਕਰੀਬ ਤੀਹ ਹਜ਼ਾਰ ਦੀ ਸੰਖਿਆ ਵਿਚ ਸ਼ਰਧਾਲੂਆਂ ਨੇ ਮਾਤਾ ਲਛਮੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।ਇਸ ਮੌਕੇ ਵਿਜੈ ਕੁਮਾਰ ਗੋਇਲ ਅਤੇ ਪਵਨ ਜੀ ਨੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ।ਇਸ ਤੋਂ ਇਲਾਵਾ ਉਨ੍ਹਾਂ ਸਮੂਹ ਬੁਢਲਾਡਾ ਨਿਵਾਸੀਆਂ ਦਾ ਭੰਡਾਰੇ ਵਿੱਚ ਸਹਿਯੋਗ ਪਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਰੀਬ ਪੰਜਾਹ ਹਜ਼ਾਰ ਦੇ ਕਰੀਬ ਸ਼ਰਧਾਲੂਆਂ ਦੀ ਵੀ ਸੇਵਾ ਕਰਨ ਉੱਤੇ ਪੂਰਨ ਜ਼ੋਰ ਦਿੱਤਾ ਜਾਵੇਗਾ ਅਤੇ ਲੰਗਰ ਵਿਵਸਥਾ ਦਾ ਵੀ ਵਿਸ਼ੇਸ਼ ਪ੍ਰਬੰਧ ਕਰਵਾਇਆ ਜਾਵੇਗਾ।
Related Posts
ਪੰਜਾਬ ‘ਚ ਸਜਣ ਲੱਗੀ ਮੁਫ਼ਤ ਚੋਣ ਵਾਅਦਿਆਂ ਦੀ ਦੁਕਾਨ, ਕਰਜ਼ ਦੀ ਚਿੰਤਾ, ਮੁਫ਼ਤ ਐਲਾਨਾਂ ਦਾ ਖ਼ਿਆਲ
Punjab Assembly Election 2022 ਇਕ ਕਹਾਣੀ ਹੈ। ਇਕ ਵਾਰ ਇਕ ਸ਼ੇਰ ਭੇਡਾਂ ਦੇ ਝੁੰਡ ਨੂੰ ਸੰਬੋਧਨ ਕਰ ਰਿਹਾ ਸੀ। ਸ਼ੇਰ…
ਟੀਕਾ ਨਹੀਂ ਲਗਵਾਇਆ ਤਾਂ ਨਾ ਰਾਸ਼ਨ ਮਿਲੇਗਾ, ਨਾ ਪੈਟਰੋਲ, ਪ੍ਰਸ਼ਾਸਨ ਦਾ ਸਖ਼ਤ ਨਿਰਦੇਸ਼
ਨਈਂ ਦੁਨੀਆ : ਹੁਣ ਜਦੋਂ ਦੇਸ਼ ਵਿਚ 100 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ, ਸਰਕਾਰ 100 ਫੀਸਦੀ ਟੀਕਾਕਰਨ ਦੇ…
ਮੋਬਾਈਲ ਬੈਂਕਿੰਗ ਨਾਲ ਜੁੜੀ SMS ਸਰਵਿਸ ਹੋਵੇਗੀ ਮੁਫ਼ਤ, ਨਹੀਂ ਦੇਣਾ ਪਵੇਗਾ ਚਾਰਜ: TRAI
ਨਵੀਂ ਦਿੱਲੀ : ਦੇਸ਼ ਵਿਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਇਕ ਡਰਾਫਟ ਪੇਸ਼ ਕੀਤਾ…