ਬਰਨਾਲਾ,9,ਨਵੰਬਰ (ਕਰਨਪ੍ਰੀਤ ਕਰਨ )ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ ਬੀ ਐੱਸ ਈ ਵੱਲੋਂ ਮਿਤੀ ਇੱਕ ਦਿਨ ਦੀ ਕਾਰਜਸ਼ਾਲਾ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਅਤੇ ਭਦੌੜ ਦੇ ਅਧਿਆਪਕਾ ਨੇ ਭਾਗ ਲਿਆ। ਇਸ ਕਾਰਜਸ਼ਾਲਾ ਵਿੱਚ ਸੀ.ਬੀ ਐੱਸ. ਈ ਵੱਲੋਂ ਮੈਡਮ ਵੀਨਾ ਸਿੰਘ ਅਤੇ ਡਾ ਰਿਹਾਨਾ ਸਲੀਮ ਜੀ ਨੇ ਸ਼ਿਰਕਿਤ ਕੀਤੀ । ਕਾਰਜਸ਼ਾਲਾ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਜੀ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ। ਬੜੇ ਸੁਚਾਰੂ ਅਤੇ ਦਿਲਚਸਪ ਤਰੀਕੇ ਨਾਲ ਕੀਤੀ ਗਈ ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ ਸਿੱਖਣ ਦੇ ਨਤੀਜੇ ਅਤੇ ਸਿੱਖਿਆ ਸ਼ਾਸਤਰ ਸੀ ਜੋ ਇਸ ਸਮੇ ਦੀ ਖ਼ਾਸ ਲੋੜ ਹੈ । ਉਹਨਾਂ ਨੇ ਅਧਿਆਪਕਾਵਾਂ ਨੂੰ ਇਸ ਖ਼ਾਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਮਾਤ ਵਿੱਚ ਪੜ੍ਹਾਉਣ ਲਈ ਕਿਹਾ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਇੱਜ਼ਤ ਦੇ ਭਾਵ ਨੂੰ ਸਿਖਾਉਣ ਨੂੰ ਕਿਹਾ। ਵੱਖੋ ਵੱਖ ਤਰ੍ਹਾਂ ਦੇ ਕੰਮ ਜਿੰਨਾਂ ਨਾਲ ਬੱਚਿਆਂ ਨੂੰ ਫ਼ਾਇਦਾ ਹੋਵੇ ਇਸ ਕਾਰਜਸ਼ਾਲਾ ਵਿੱਚ ਕਰਵਾਏ ਗਏ ਤਾਂ ਜ਼ੋ ਇਸ ਨਾਲ ਸਿੱਖਿਆ ਹੋਰ ਵਧੀਆ ਅਤੇ ਦਿਲਚਸਪ ਬਣਾਈ ਜਾਵੇ। ਅਧਿਆਪਕਾਵਾਂ ਨੇ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਲਾਂ ਕੀਤੀਆਂ ਅਤੇ ਆ ਰਹੇ ਬਦਲਾਵ ਵਿੱਚ ਮਾਤਾ ਪਿਤਾ ਦੀ ਸੋਚ ਬਾਰੇ ਵੀ ਗੱਲ ਕੀਤੀ। ਸਕੂਲ ਐੱਮ ਡੀ ਸ.ਰਣਪ੍ਰੀਤ ਸਿੰਘ ਰਾਏ ਜੀ ਨੇ ਇਸ ਤਰ੍ਹਾਂ ਦੀ ਕਾਰਜਸ਼ਾਲਾ ਦੇ ਆਯੋਜਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਹੋ ਜਿਹੀਆਂ ਕਾਰਜਸ਼ਾਲਾ ਭਵਿੱਖ ਵਿੱਚ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਸੀ.ਬੀ.ਐਸ.ਈ. ਦਾ ਇਸ ਲਈ ਧੰਨਵਾਦ ਕੀਤਾ ਕਿ ਇਹੋ ਜਿਹੀ ਕਾਰਜਸ਼ਲਾ ਦੇ ਲਈ ਇਹ ਸਕੂਲ ਚੁਣਿਆ ਗਿਆ।
Related Posts
ਇਸ ਕੈਬਨਿਟ ਮੰਤਰੀ ਦੀ ਨੂੰਹ ਬਣੀ ਪੰਜਾਬ ਵਕਫ਼ ਬੋਰਡ ਦੀ ਨਵੀਂ ਚੇਅਰਪਰਸਨ
ਚੰਡੀਗੜ੍ਹ : ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨੂੰਹ ਜੈਨਬ ਅਖ਼ਤਰ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਜ਼ਿੰਮੇਵਾਰੀ…
ਸੁਖਵਿੰਦਰ ਸਿੰਘ ਨੂੰ ਰਾਜ ਗਾਇਕ ਤੇ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਖਿਤਾਬ, ਕੈਬਨਿਟ ਰੈਂਕ ਦੇਣ ਦਾ ਕੀਤਾ ਐਲਾਨ
ਚੰਡੀਗੜ/ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੇਰ ਸ਼ਾਮ ਇੱਥੇ ਉੱਘੇ ਗਾਇਕ ਸੁਖਵਿੰਦਰ ਸਿੰਘ ਨੂੰ ਰਾਜ…
ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਮੈਂਬਰ ਅਨਿਲ ਘਨਵਟ ਨੇ ਕਿਹਾ-ਜੇ ਸੁਪਰੀਮ ਕੋਰਟ ਜਾਰੀ ਨਹੀਂ ਕਰੇਗਾ ਤਾਂ ਅਸੀਂ ਜਨਤਕ ਕਰਾਂਗੇ ਰਿਪੋਰਟ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ…