ਬਰਨਾਲਾ,18 ,ਮਈ ਕਰਨਪ੍ਰੀਤ ਕਰਨ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਜ਼ਿਲਾ ਬਰਨਾਲਾ ਵੱਲੋਂ ਕਰਤਾਰ ਸਰਾਭਾ ਸਪੋਰਟਸ ਕਲੱਬ ਸੰਘੇੜਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੰਘੇੜਾ ਦੇ ਨੈੱਟਬਾਲ ਖੇਡ ਸਟੇਡੀਅਮ ਵਿਖੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਜਿਲਾ ਪਧਰੀ ਨੈਟਬਾਲ ਮੁਕਾਬਲੇ ਕਰਵਾਏ ਗਏ। ਸੂਬਾਈ ਆਬਜਰਵਰ ਅਤੇ ਨੈਟਬਾਲ ਕੋਚ ਸੁਖਚੈਨ ਸਿੰਘ ਦੀ ਦੇਖ ਰੇਖ ਚ ਹੋਏ ਦੋਵੇਂ ਵਰਗ ਦੇ ਮੁਕਾਬਲਿਆਂ ਵਿੱਚ ਐਸ.ਵੀ.ਐਮ ਬਰਨਾਲਾ ਦੀਆਂ ਟੀਮਾਂ ਨੇ ਪਹਿਲਾ ਥਾਂ ਹਾਸਿਲ ਕੀਤਾ, ਜਦੋਂਕਿ ਜੂਨੀਅਰ ਲੜਕੀਆਂ ਦੇ ਮੁਕਾਬਲਿਆ ਵਿੱਚ ਵਾਈ.ਐਸ. ਹੰਡਿਆਇਆ ਦੀ ਟੀਮ ਪਹਿਲੇ ਥਾਂ ਤੇ ਰਹੀ।
                                    ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਸੋਸ਼ਲ ਵਿੰਗ ਸਿਵਿਲ ਡਿਫੈਂਸ ਦੇ ਵਾਰਡਨ ਅਤੇ ਸੀਨੀਅਰ ਜਰਨਲਿਸਟ ਅਖਿਲੇਸ਼ ਬਾਂਸਲ ਨੇ ਨੈੱਟਬਾਲ ਖਿਡਾਰੀਆਂ ਅਤੇ ਖਿਡਾਰਨਾਂ, ਕੋਚ, ਮੈਨੇਜਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੇਠਾਂ ਵਿੱਚ ਖਿਡਾਰੀਆਂ ਨੂੰ ਜਿੱਤ ਦਾ ਅਕਸ ਫੋਕਸ ਕਰਕੇ ਖੇਡਣਾ ਚਾਹੀਦਾ ਹੈ। ਇਸ ਉਦੇਸ਼ ਨਾਲ ਖਿਡਾਰੀ ਸੂਬਾਈ ਜਾਂ  ਰਾਸ਼ਟਰੀ ਪਧਰ ਦੀਆਂ ਖੇਡਾਂ ਹੀ ਨਹੀਂ ਅੰਤਰਰਾਸ਼ਟਰੀ ਪੱਧਰ ਦੀਆਂ ਗੇਮਾਂ ਵਿੱਚ ਵੀ ਜਿੱਤ ਹਾਸਲ ਕਰ ਸਕਦਾ ਹੈ। ਜੇ ਖਿਡਾਰੀ ਦੀ ਅੱਖ ਬਾਜ਼ ਵਰਗੀ ਹੋਵੇਗੀ ਫਿਰ ਹੀ ਉਹ ਵਿਰੋਧੀ ਟੀਮ ਖਿਲਾਫ ਗੋਲ ਕਰ ਸਕੇਗਾ। ਓਹਨਾਂ ਕਿਹਾ ਕਿ ਖੇਡਾਂ ਨਾਲ ਜਿੱਥੇ ਅਸੀਂ ਉੱਚ ਪੱਧਰੀ ਮੁਕਾਮ ਹਾਸਲ ਕਰ ਸਕਦੇ ਹਾਂ ਉਸਦੇ ਨਾਲ ਹੀ ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਛੋਹ ਸਕਦੇ ਹਾਂ। ਇਸ ਮੌਕੇ ਨੈਟਬਾਲ ਦੇ ਆਫਿਸ਼ੀਅਲ ਦੇ ਤੌਰ ਤੇ ਸੁਖਨਪ੍ਰੀਤ ਕੌਰ, ਜਸਵਿੰਦਰ ਕੌਰ ਜਸਪ੍ਰੀਤ ਸਿੰਘ ਅਤੇ ਪਰਮਵੀਰ ਸਿੰਘ ਸ਼ਾਮਲ ਸਨ।
                      ਜੂਨੀਅਰ ਵਰਗ (ਲੜਕੇ) ਮੁਕਾਬਲਿਆਂ ਵਿੱਚ ਪਹਿਲਾ ਥਾਂ ਐਸ ਵੀ ਐਮ ਬਰਨਾਲਾ ਟੀਮ ਨੇ ਹਾਸਿਲ ਕੀਤਾ, ਦੂਜਾ ਥਾਂ ਬਰਨਾਲਾ ਟੀਮ ਨੇ ਅਤੇ ਤੀਜਾ ਥਾਂ ਧਨੌਲਾ ਖੁਰਦ ਨੇ ਜੂਨੀਅਰ ਵਰਗ (ਲੜਕੀਆਂ) ਮੁਕਾਬਲਿਆਂ ਵਿੱਚ ਪਹਿਲਾ ਥਾਂ  ਵਾਈ ਐਸ ਹੰਡਿਆਇਆ ਨੇ ਹਾਸਿਲ ਕੀਤਾ ਦੂਜਾ ਥਾਂ ਧਨੌਲਾ ਟੀਮ ਨੇ ਅਤੇ ਤੀਜਾ ਥਾਂ ਹੰਡਿਆਇਆ ਟੀਮ,ਸੀਨੀਅਰ ਵਰਗ (ਪੁਰਸ਼) ਮੁਕਾਬਲਿਆਂ ਵਿੱਚ ਪਹਿਲਾ ਥਾਂ ਐਸ ਵੀ ਐਮ ਬਰਨਾਲਾ ਟੀਮ ਨੇ ਹਾਸਿਲ ਕੀਤਾ, ਦੂਜਾ ਥਾਂ ਧਨੌਲਾ ਖੁਰਦ ਨੇ ਹਾਸਿਲ ਕੀਤਾ।