ਬਰਨਾਲਾ, 6 ,ਨਵੰਬਰ (ਕਰਨਪ੍ਰੀਤ ਕਰਨ ) : : ਭਾਜਪਾ ਦਾ ਪੰਜਾਬ ’ਚ ਕੋਈ ਅਧਾਰ ਨਹੀਂ ਤੇ ਪੰਜਾਬ ਨਾਲ ਕੀਤੇ ਧੋਖੇ ਤੋਂ ਬਾਅਦ ਤੀਜਾ ਬਦਲ ਵੀ ਪੰਜਾਬੀਆਂ ਦਾ ਵਿਸ਼ਵਾਸ ਗੁਆ ਚੁੱਕਿਆ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿੱਲੋਆਂ ਨੇ ਪੱਤੀ ਰੋਡ ’ਤੇ ਸਥਿਤ ਪਿਆਰਾ ਕਲੋਨੀ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਕਾਲਾ ਢਿੱਲੋਂ ਨੇ ਕਿਹਾ ਕਿ ਭਾਜਪਾ ਦੇਸ਼ ਤੋਂ ਕਾਂਗਰਸ ਮੁਕਤ ਦਾ ਨਾਅਰਾ ਦੇ ਰਹੀ ਹੈ, ਪਰ ਚੰਗਾ ਹੁੰਦਾ ਕਿ ਭਾਜਪਾ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ, ਬੇਰੋਜ਼ਗਾਰੀ ਤੇ ਮਹਿੰਗਾਈ ਤੋਂ ਮੁਕਤ ਕਰਨ ਦੀ ਗੱਲ ਕਰਦੀ। ਅਸਲ ‘ਚ ਭਾਜਪਾ ਚਾਹੁੰਦੀ ਹੈ ਕਿ ਉਹ ਇਕੱਲੀ ਹੀ ਪੂਰੇ ਦੇਸ਼ ‘ਚ ਰਹੇ, ਪਰ ਦੇਸ਼ ਵਾਸੀ ਇਸਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਹਨ ਤੇ ਭਾਜਪਾ ਨੂੰ ਹਮੇਸ਼ਾ ਲਈ ਨਕਾਰ ਚੁੱਕੇ ਹਨ। ਭਾਜਪਾ ਨੇ ਕਿਸਾਨੀ ਸੰਘਰਸ਼ ਸਮੇਂ ਸਾਡੇ ਕਿਸਾਨਾਂ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ, ਜਿਸ ਕਰਕੇ ਉਹ ਗਰਮੀ-ਸਰਦੀ ਸਮੇਤ ਹਰ ਤਰ੍ਹਾਂ ਦੇ ਚੁਣੌਤੀਪੂਰਨ ਮੌਸਮ ’ਚ ਇੱਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਸਰਹੱਦਾਂ ’ਤੇ ਬੈਠਣ ਲਈ ਮਜਬੂਰ ਹੋਏ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਭਾਜਪਾ ਆਗੂਆਂ ਦਾ ਮੂੰਹ ਵੇਖਣਾ ਵੀ ਪਸੰਦ ਨਹੀਂ ਕਰ ਰਹੇ। ਮੋਦੀ ਸਰਕਾਰ ਆਪਣੇ ਕੁਝ ਆਦਮੀਆਂ ਨੂੰ ਹੋਰ ਅਮੀਰ ਕਰ ਰਹੀ ਹੈ ਤੇ ਗਰੀਬ ਨੂੰ ਹੋਰ ਗਰੀਬ ਕਰ ਰਹੀ ਹੈ। ਗਰੀਬਾਂ ਲਈ ਕੋਈ ਵੀ ਸਕੀਮ ਨਹੀਂ ਬਣਾ ਸਕੀ। ਮਹਿੰਗਾਈ ਦੇ ਚਲਦਿਆਂ ਲੋਕਾਂ ਦਾ ਜੀਵਨ ਨਰਕ ਬਣ ਗਿਆ ਹੈ। ਇਸ ਮੌਕੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਦੀ ਬਾਂਹ ਫੜ੍ਹੀ ਹੈ। ਕਾਂਗਰਸ ਸਰਕਾਰ ਸਮੇਂ ਹੋਏ ਵਿਕਾਸ ਕਾਰਜ਼ਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਜੇਕਰ ਉਹ ਮੈਨੂੰ ਵੱਡੀ ਲੀਡ ਨਾਲ ਜਿਤਾਕੇ ਵਿਧਾਨ ਸਭਾ ਭੇਜਦੇ ਹਨ ਤਾਂ ਮੈਂ ਉਨ੍ਹਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਾਂਗਾ ਤੇ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸ਼ਰਮਾ, ਕਿਸਾਨ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਜਸਮੇਲ ਡੇਅਰੀਵਾਲਾ, ਗੁਰਮੇਲ ਮੌੜ, ਰੋਬਿਨ ਖੀਪਲ, ਰਕੇਸ਼ ਕੇਸ਼ੀ ਸਣੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ, ਵਰਕਰ ਤੇ ਮੁਹੱਲਾ ਵਾਸੀ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਨੇ ਕਾਂਗਰਸ ’ਚ ਸ਼ਮੂਲੀਅਤ ਵੀ ਕੀਤੀ।
Related Posts
ਮਹਿੰਗਾਈ ਭੱਤੇ ਦੇ ਕੈਲਕੁਲੇਸ਼ਨ ਦਾ ਤਰੀਕਾ ਬਦਲੇਗਾ, Labor Ministry ਨੇ ਦਿੱਤਾ ਨਵਾਂ ਬੇਸ ਈਅਰ
ਨਵੀਂ ਦਿੱਲੀ : ਮਹਿੰਗਾਈ ਭੱਤੇ ਦੀ ਗਣਨਾ ਲਈ ਫਾਰਮੂਲਾ ਬਦਲਣ ਦਾ ਸੰਕੇਤ ਦਿੱਤਾ ਹੈ। ਅਸਲ ਵਿਚ ਇਸ ਨੇ ਅਧਾਰ ਸਾਲ 2016…
ਵਿਦਿਆਰਥੀਆਂ ਦੀ ਪ੍ਰਤਿਭਾ ਤਲਾਸ਼ਣ ਅਤੇ ਤਰਾਸ਼ਣ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ ਮਾਪੇ ਅਧਿਆਪਕ ਮਿਲਣੀਆਂ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ
ਮਾਪੇ+ਅਧਿਆਪਕ ਮਿਲਣੀ ਦੌਰਾਨ ਡਿਪਟੀ ਕਮਿਸ਼ਨਰ ਨੇ ਕੀਤਾ ਸਕੂਲਾਂ ਦਾ ਦੌਰਾ ਮਾਨਸਾ, 22 ਅਕਤੂੁਬਰ : ਗੁਰਜੰਟ ਸਿੰਘ ਬਾਜੇਵਾਲੀਆਂ ਵਿਦਿਆਰਥੀਆਂ ਦੇ ਮਾਪਿਆਂ…
ਹੁਣ ਹਰਿਆਣਾ ਦੇ ਡਿਪਟੀ ਸੀਐਮ ਨੇ ਕਿਸਾਨ ਅੰਦੋਲਨ ‘ਤੇ ਲਾਏ ਮਾਹੌਲ ਖ਼ਰਾਬ ਕਰਨ ਦੇ ਦੋਸ਼
ਚੰਡੀਗੜ੍ਹ: ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਇਸ ਅੰਦੋਲਨ ਕਾਰਨ ਹਰਿਆਣਾ ਵਿੱਚ ਭਾਜਪਾ–ਜੇਜੇਪੀ…