ਬਰਨਾਲਾ ਦੇ ਵੋਟਰਾਂ ਵਲੋਂ ਮੀਤ ਹੇਅਰ ਨੂੰ 2 ਵਾਰ ਵਿਧਾਇਕ ਅਤੇ ਤਾਜ਼ਾ ਮੈਂਬਰ ਪਾਰਲੀਮੈਂਟ ਬਣਾਇਆ ਉਸੇ ਤਰ੍ਹਾਂ ਹਰਿੰਦਰ ਸਿੰਘ ਧਾਲੀਵਾਲ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਉਣ ਲਾਇ ਉਤਾਵਲੇ
ਬਰਨਾਲਾ, 5 ਨਵੰਬਰ ਕਰਨਪ੍ਰੀਤ ਕਰਨ
ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਰੋਡ ਸ਼ੋਅ ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਕਰਵਾਏ ਨਵੇਂ ਸਾਥੀਆਂ ਦੀ ਸ਼ਮੂਲੀਅਤ ਤੋਂ ਬਾਅਦ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਤਹਿਤ ਪਟਿਆਲਾ ਤੋਂ ਵੋਟਰ ਸੰਪਰਕ ਮੁਹਿੰਮ ਤਹਿਤ ਹਰਪਾਲ ਜੁਨੇਜਾ ਵਾਈਸ ਪ੍ਰਧਾਨ ਹਲਕਾ ਲੋਕ ਸਭਾ ਪਟਿਆਲਾ ਆਮ ਆਦਮੀ ਪਾਰਟੀ ਵਲੋਂ ਬਰਨਾਲਾ ਦੇ ਵਾਰਡ ਨੰਬਰ ,19,20 ਚ ਸੈਂਕੜੇ ਗਲੀਆਂ ਮੁਹੱਲਿਆਂ ਚ ਮੀਟਿੰਗਾਂ ਕੀਤੀ ਗਈਆਂ
ਉਹਨ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵਲੋਂ ਬਰਨਾਲਾ ਚ ਅਰਬਾਂ ਦੇ ਵਿਕਾਸ ਕਾਰਜ ਕਰਵਾਏ ਗਏ ਜਿਸ ਤਹਿਤ ਬਰਨਾਲਾ ਦੇ ਵੋਟਰਾਂ ਵਲੋਂ 3 ਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ 2 ਵਾਰ ਵਿਧਾਇਕ ਅਤੇ ਤਾਜ਼ਾ ਮੈਂਬਰ ਪਾਰਲੀਮੈਂਟ ਬਣਾ ਕੇ ਮਾਣ ਬਖਸ਼ਿਆ ਉਸੇ ਤਰ੍ਹਾਂ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਵੋਟਾਂ ਪਾ ਕੇ ਪੰਜਾਬ ਸਰਕਾਰ ਨਾਲ ਵਿਧਾਇਕ ਦਾ ਸੰਪਰਕ ਜੋੜਨ ਦੀ ਅਪੀਲ ਕੀਤੀ ਕਿ ਅਸਲ ਡਬਲ ਇੰਜਣ ਦੀ ਇਹ ਸਰਕਾਰ ਅਖਵਾਏਗੀ ਜਦੋਂ ਪੰਜਾਬ ਸਰਕਾਰ ਦਾ ਵਿਧਾਇਕ ਬਣ ਕੇ ਹਰਿੰਦਰ ਸਿੰਘ ਧਾਲੀਵਾਲ ਸਰਕਾਰ ਤੋਂ ਵਿਕਾਸ ਦੀਆ ਗਰਾਂਟਾਂ ਲਿਆਵੇਗਾ
ਹਰਪਾਲ ਜੁਨੇਜਾ ਨੇ ਕਿਹਾ ਕਿ ਬਰਨਾਲਾ ਵਾਸੀਆਂ ਚ ਓਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਦੋਂ 2022 ਵਿੱਚ ਸਰਕਾਰ ਦਾ ਵਿਧਾਇਕ ਚੁਣ ਕੇ ਪੁਰਾਣੀ ਰਵਾਇਤ ਤੋੜੀ ਸੀ ਅਤੇ ਹੁਣ ਫੇਰ ਬਰਨਾਲਾ ਵਾਸੀ ਆਪ ਦੀ ਸਰਕਾਰ ਦੌਰਾਨ ਆਪ ਦਾ ਹੀ ਐਮ ਐਲ ਏ ਮੁੜ ਚੁਣਨ ਲਈ ਉਤਾਵਲੇ ਹਨ। ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਬਰਨਾਲਾ ਹਲਕੇ ਵਿੱਚ ਵਿਕਾਸ ਦੇ ਚੱਲ ਰਹੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਉਹ ਹੰਭਲੇ ਮਾਰਨਗੇ। ਹਲਕਾ ਵਾਸੀਆਂ ਨੂੰ ਉਹ ਨਿਰਾਸ਼ ਨਹੀਂ ਹੋਣ ਦੇਣਗੇ।ਇਸ ਮੌਕੇ ਵੱਡੀ ਗਿਣਤੀ ਚ ਜੁੜੇ ਵਿਅਕਤੀਆਂ ਵਿਚ ਪ੍ਰਿੰਸ ਰਵਿੰਦਰ ਪਾਲ ਸਿੰਘ ਲਾਂਬਾ ਰਾਹੁਲ ਮਹਿਤਾ,ਮੋਂਟੀ ਗਰੋਵਰ,ਨਵਨੀਤ ਵਾਲੀਆ,ਸਿਮਰਨ ਗਰੇਵਾਲ,ਜਸਪ੍ਰੀਤ ਜੱਸਾ ਰਕੇਸ਼ ਗੋਲੂ ,ਡਾਕਟਰ ਕੁਲਵਿੰਦਰ ਸਿੰਘ,ਸੂਬੇਦਾਰ ਸਰਬਜੀਤ ਸਿੰਘ ,ਸੂਬੇਦਾਰ ਪਰਵਿੰਦਰ ਸਿੰਘ,ਸੋਹਨ ਸਿੰਘ,ਸੁੱਖਾ ਸਿੰਘ ,ਰਸ਼ਪਾਲ ਸਿੰਘ ਬਬਲਾ ਸਮੇਤ ਵੱਡੀ ਗਿਣਤੀ ਚ ਹਾਜਿਰ ਸਨ !