ਬਰਨਾਲਾ ,4,ਨਵੰਬਰ ਕਰਨਪ੍ਰੀਤ ਕਰਨ /- ਪੰਜਾਬ ਦੀਆਂ ਜਿੱਥੇ ਚਾਰ ਜਿਮਨੀ ਚੋਣਾਂ ਦਾ ਅਖਾੜਾ ਭੱਖ ਚੁੱਕਿਆ ਹੈ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਪਾਲੇ ਵਿੱਚ ਕਰਨ ਦੇ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਲਾਇਆ ਜਾ ਰਿਹਾ ਹੈ ਉੱਥੇ ਹੀ ਦਲ ਬਦਲਦੀਆਂ ਦੇ ਦੌਰ ਦੇ ਤਹਿਤ ਵੱਖ ਵੱਖ ਪਾਰਟੀਆਂ ਛੱਡ ਦੂਜੀਆਂ ਪਾਰਟੀਆਂ ਵਿੱਚ ਸ਼ਾਮਿਲ ਹੋਣ ਵਾਲਿਆਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਜਿਸ ਦੀ ਤਾਜ਼ਾ ਉਦਾਹਰਣ ਬਰਨਾਲਾ ਦੇ ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਸ੍ਰੀਮਤੀ ਰਮਾ ਸ਼ਰਮਾ ਉਨਾਂ ਦੇ ਸਪੁੱਤਰ,ਹਨੀ ਸ਼ਰਮਾ ਜੀ, ਮੰਨੂ ਸ਼ਰਮਾ ਅਤੇ ਵਿੱਕੀ ਸ਼ਰਮਾ ਸਾਬਕਾ ਕੈਬਿਨੇਟ ਮੰਤਰੀ ਤੇ ਬਰਨਾਲਾ ਜਿਮਨੀ ਚੋਣਾਂ ਦੇ ਨਿਰੀਖਕ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਜਿਨਾਂ ਦਾ ਪਾਰਟੀ ਵਿੱਚ ਆਉਣ ਤੇ ਭਰਪੂਰ ਸਵਾਗਤ ਕੀਤਾ ਗਿਆ ਅਤੇ ਵਿਜੇ ਇੰਦਰ ਸਿੰਘਲਾ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕਿਹਾ ਕਿ ਅਕਾਲੀ ਦਲ ਛੱਡ ਕਾਂਗਰਸ ਵਿੱਚ ਸ਼ਾਮਿਲ ਹੋਏ ਐਮਸੀ ਅਤੇ ਉਹਨਾਂ ਦੇ ਸਪੁੱਤਰ ਦਾ ਵਾਰਡ ਤੋਂ ਬਿਨਾਂ ਸ਼ਹਿਰ ਵਿੱਚ ਚੰਗਾ ਅਸਰ ਰਸੂਖ ਹੈ ਜੋ ਸਿੱਧੇ ਤੌਰ ਤੇ ਵੱਡੀ ਪੱਧਰ ਤੇ ਵੋਟਰਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ ਇਸ ਲਈ ਅਸੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਮੂਹ ਸਾਥੀਆਂ ਦਾ ਪਾਰਟੀ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਪਾਰਟੀ ਵਿੱਚ ਉਹਨਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ! ਇਸ ਮੌਕੇ ਕਾਂਗਰਸ ਪਾਰਟੀ ਨਾਲ ਜੁੜੇ ਆਗੂਆਂ ਵਰਕਰਾਂ ਤੋਂ ਬਿਨਾਂ ਵਾਰਡ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ.ਇਸ ਮੌਕੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਮਹੇਸ਼ ਲੋਟਾ ਆਦਿ ਹਾਜਿਰ ਸਨ!
Related Posts
ਦਿੱਲੀ ‘ਚ ਬੰਦ ਨਹੀਂ ਹੋਵੇਗਾ ਹਸਪਤਾਲਾਂ ਦਾ ਨਿਰਮਾਣ ਕਾਰਜ
ਨਵੀਂ ਦਿੱਲੀ : ਦਿੱਲੀ-ਐੱਨਸੀਆਰ ‘ਚ ਹਵਾ ਪ੍ਰਦੂਸ਼ਣ ਦੇ ਮੁੱਦੇ ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹਸਪਤਾਲਾਂ ਦੇ ਨਿਰਮਾਣ…
ਕੀ ਹੈ ਪਰਾਗ ਅਗਰਵਾਲ ਦਾ ਸ਼੍ਰੇਆ ਘੋਸ਼ਾਲ ਨਾਲ ਕੁਨੈਕਸ਼ਨ
ਨਵੀਂ ਦਿੱਲੀ: ਪਰਾਗ ਅਗਰਵਾਲ ਟਵਿੱਟਰ ਦੇ ਸੀਈਓ ਬਣ ਗਏ ਹਨ। ਪਰਾਗ ਭਾਰਤੀ ਮੂਲ ਦਾ ਨਾਗਰਿਕ ਹੈ, ਜਿਸ ਨੇ ਆਈਆਈਟੀ ਬੰਬੇ ਤੋਂ…
ਅਰਵਿੰਦ ਕੇਜਰੀਵਾਲ ਦੀ ਪੀਐੱਮ ਮੋਦੀ ਨੂੰ ਗੁਜ਼ਾਰਿਸ਼, ਪ੍ਰਭਾਵਿਤ ਦੇਸ਼ਾਂ ਤੋਂ ਉਡਾਣਾਂ ‘ਤੇ ਤੁਰੰਤ ਲੱਗੇ ਰੋਕ
ਨਵੀਂ ਦਿੱਲ਼ੀ : ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਵੇਰੀਐਂਟ ਨੇ ਦੇਸ਼-ਦੁਨੀਆ ਨੂੰ ਚਿੰਤਾ ਵਿਚ ਫਿਰ ਤੋਂ ਪਾ ਦਿੱਤਾ ਹੈ। ਹਾਲ…