ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟ੍ਰੇਲਿਆਈ ਟੀਮ ਦਾ ‘ਅਨੋਖਾ’ ਜਸ਼ਨ, ਜੁੱਤੇ ‘ਚ ਬੀਅਰ ਪਾ ਕੇ ਲੱਗੇ ਪੀਣ

ਦੁਬਈਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ 2021 ਦਾ ਖਿਤਾਬ ਜਿੱਤ ਲਿਆ ਹੈ। ਵਨਡੇ ਵਿਸ਼ਵ ਕੱਪ ਦੀ ਪੰਜ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਲਈ ਇਹ ਪਹਿਲਾ ਟੀ-20 ਵਿਸ਼ਵ ਕੱਪ ਹੈ। ਐਤਵਾਰ ਨੂੰ ਦੁਬਈ ਚ ਖੇਡੇ ਗਏ ਫਾਈਨਲ ਚ ਆਰੋਨ ਫਿੰਚ ਦੀ ਅਗਵਾਈ ਵਾਲੀ ਟੀਮ ਨੇ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ। ਜਿੱਤ ਤੋਂ ਬਾਅਦ ਆਸਟ੍ਰੇਲੀਆ ਨੇ ਜਸ਼ਨ ਮਨਾਇਆ। ਹਵਾਈ ਜਹਾਜ ਵਿੱਚ ਵੀ ਟੀਮ ਦਾ ਜਸ਼ਨ ਜਾਰੀ ਰਿਹਾ।

ਆਸਟ੍ਰੇਲੀਆ ਨੂੰ ਜਿੱਤ ਲਈ 173 ਦੌੜਾਂ ਦੀ ਲੋੜ ਸੀ। ਆਸਟ੍ਰੇਲੀਆ ਦੀ ਜਿੱਤ ਚ ਮਿਸ਼ੇਲ ਮਾਰਸ਼ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜੇ ਨੇ ਅਹਿਮ ਭੂਮਿਕਾ ਨਿਭਾਈ। ਜਿੱਤ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਨੇ ਇੱਕ ਦੂਜੇ ਤੇ ਸ਼ੈਂਪੇਨ ਤੇ ਬੀਅਰ ਡੋਲ ਕੇ ਜਸ਼ਨ ਮਨਾਇਆ

ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਲਗਾਤਾਰ ਪੰਜ ਦੁਵੱਲੀ ਲੜੀ ਵਿੱਚ ਹਾਰ ਦਾ ਗਮ ਵੀ ਭੁਲਾ ਦਿੱਤਾ। ਆਸਟ੍ਰੇਲੀਆਈ ਟੀਮ ਦੇ ਜਸ਼ਨ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਸਟੀਵ ਸਮਿਥ ਨੇ ਐਡਮ ਜ਼ੈਂਪਾ ਦੀ ਤਾਰੀਫ ਕਰਦੇ ਹੋਏ ਇੱਕ ਸੈਲਫੀ ਵੀ ਪੋਸਟ ਕੀਤੀ ਹੈ।

ਇਸ ਦੇ ਨਾਲ ਹੀ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਆਸਟ੍ਰੇਲੀਆਈ ਖਿਡਾਰੀ ਮੈਥਿਊ ਵੇਡ ਅਤੇ ਮਾਰਕਸ ਸਟੋਇਨਿਸ ਜੁੱਤੇ ਚ ਬੀਅਰ ਪੀ ਰਹੇ ਹਨ। ਦੋਵੇਂ ਖਿਡਾਰੀ ਖੂਬ ਜਸ਼ਨ ਮਨਾ ਰਹੇ ਹਨ।ਆਸਟ੍ਰੇਲੀਆ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਕਪਤਾਨ ਕੇਨ ਵਿਲੀਅਮਸਨ ਨੇ 48 ਗੇਂਦਾਂ ਵਿੱਚ 85 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਕਪਤਾਨ ਆਰੋਨ ਫਿੰਚ ਸਿਰਫ਼ ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਮਿਸ਼ੇਲ ਮਾਰਸ਼ ਅਤੇ ਡੇਵਿਡ ਵਾਰਨਰ ਦੀ ਜੋੜੀ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੇ ਪਹੁੰਚਾਇਆ। ਵਾਰਨਰ 53 ਦੌੜਾਂ ਬਣਾ ਕੇ ਆਊਟ ਹੋ ਗਿਆ ਪਰ ਮਾਰਸ਼ ਨੇ 50 ਗੇਂਦਾਂ ਤੇ ਨਾਬਾਦ 77 ਦੌੜਾਂ ਬਣਾਈਆਂ। ਦੂਜੇ ਪਾਸੇ ਗਲੇਨ ਮੈਕਸਵੈੱਲ 18 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਨਾਟ ਆਊਟ ਰਹੇ।