ਪੰਜਾਬ ਦੇ ਮੁੱਖ ਮੰਤਰੀ ਦਾ ਆਪ ਉਮੀਦਵਾਰ ਦੇ ਹੱਕ ਚ ਰੱਖਿਆ ਛੋਟਾ ਜਿਹਾ ਰੋਡ ਸ਼ੋ ਬਣਿਆ ਚਰਚਾ ਦਾ ਵਿਸ਼ਾ 

ਕਿਤੇ ਭਗਵੰਤ ਮਾਨ ਧੜੇ ਦੇ ਵੱਡੇ ਛੋਟੇ ਆਗੂ ਅੰਦਰਖਾਤੇ ਗੁਰਦੀਪ ਸਿੰਘ ਬਾਠ ਦੀ ਮਦਦ ਤਾਂ ਨਹੀਂ ਕਰ ਰਹੇ 

ਬਰਨਾਲਾ,3,ਨਵੰਬਰ /ਕਰਨਪ੍ਰੀਤ ਕਰਨ

ਪੰਜਾਬ ਦੀ ਸਭ ਤੋਂ ਹੌਟ ਸੀਟ ਬਣੀ ਬਰਨਾਲਾ ਦੀ ਜ਼ਿਮਨੀ ਚੋਣ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਕਾਂਗਰਸ ,ਭਾਜਪਾ ,ਆਪ ,ਤੇ ਆਜ਼ਾਦ ਉਮੀਦਵਾਰਾਂ ਵਲੋਂ ਚੋਣ ਲੜੀ ਜਾ ਰਹੀ ਹੈ ਗਲੀਆਂ ਮੁਹੱਲਿਆਂ ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ, ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ,ਗੋਬਿੰਦ ਸਿੰਘ ਸੰਧੂ ਦੀ ਚੋਣ ਮੁਹਿੰਮ ਸਿਖਰਾਂ ਤੇ ਚਲ ਰਹੀ ਹੈ ਪਰੰਤੂ ਢਿੱਲੇ ਤੇ ਹੌਲ ਹੁੰਗਾਰੇ ਮੱਠੀ ਚਾਲ ਚੱਲ ਰਹੀ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਹਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ‘ਚ ਰੋਡ ਸ਼ੋਅ ਕਰਨ ਪੁੱਜ ਰਹੇ ਹਨ। ਹਰਿੰਦਰ ਧਾਲੀਵਾਲ ਦੇ ਦਫਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਬਾਅਦ ਦੁਪਹਿਰ ਸਦਰ ਬਾਜ਼ਾਰ ਵਿੱਚ ਨਹਿਰੂ ਚੌਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਂਕ ਤੱਕ ਰੋਡ ਸ਼ੋਅ ਕਰਨਗੇ, ਮੈਂਬਰ ਪਾਰਲੀਮੈਂਟ ਹੇਅਰ ਵੀ ਉਹਨਾਂ ਦੇ ਨਾਲ ਹੋਣਗੇ।

                       ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਰਨਾਲਾ ਜ਼ਿਮਨੀ ਚੋਣ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਇਕ ਛੋਟਾ ਜਿਹਾ ਰੋਡ ਸ਼ੋਅ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਇਹ ਗੱਲ ਹਜਮ ਨਹੀਂ ਹੋ ਰਹੀ ਆਖਿਰ ਐਨਾ ਘੱਟ ਟਾਈਮ ਕਿਓਂ ਜਦਕਿ ਮੁੱਖ ਮੰਤਰੀ ਵੱਲੋਂ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਦੋ+ਦੋ ਫੇਰੀਆਂ ਪਾ ਕੇ ਵੱਡੀਆਂ ਰੈਲੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਬਰਨਾਲਾ ‘ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਰਹੇ ਗੁਰਦੀਪ ਸਿੰਘ ਬਾਠ ਬਾਗੀ ਉਮੀਦਵਾਰ ਦੇ ਤੌਰ ‘ਤੇ ਮੈਦਾਨ ਵਿੱਚ ਨਿਤਰੇ ਹੋਏ ਹਨ। ਭਾਵੇਂ ਕਿ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਦੀ ਮੁੱਢੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਪ੍ਰੰਤੂ ਇਹ ਚਰਚਾ ਠੱਲ੍ਹ ਨਹੀਂ ਰਹੀ ਕਿ ਬਾਠ ਨੂੰ ਭਗਵੰਤ ਮਾਨ ਧੜੇ ਦੀ ਥਾਪੀ ਮਿਲੀ ਹੋਈ ਹੈ, ਭਗਵੰਤ ਮਾਨ ਧੜੇ ਦੇ ਵੱਡੇ ਛੋਟੇ ਆਗੂ ਅੰਦਰਖਾਤੇ ਗੁਰਦੀਪ ਸਿੰਘ ਬਾਠ ਦੀ ਮਦਦ ਕਰ ਰਹੇ ਹਨ। ਆਪ ਉਮੀਦਵਾਰ ਦੇ ਹੱਕ ਵਿੱਚ ਮੁੱਖ ਮੰਤਰੀ ਵੱਲੋਂ ਛੋਟਾ ਪ੍ਰੋਗਰਾਮ ਰੱਖੇ ਜਾਣ ਦੀਆਂ ਚਰਚਾਵਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਸਵਾਦ ਲੈਕੇ ਪ੍ਰਚਾਰੀਆਂ ਜਾ ਰਹੀਆਂ ਹਨ ਮਹਿਜ ਇੱਕ ਬਾਜ਼ਾਰ ਤੱਕ ਸੀਮਤ ਰੱਖਿਆ ਰੋਡ ਸ਼ੋਅ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਵਿਰੋਧੀਆਂ ਦੇ ਨਾਲ ਨਾਲ ਆਪਣੇ ਵੀ ਸਿਆਸੀ ਚੁਟਕੀਆਂ ਲੈ ਰਹੇ ਹਨ। ਦੀ