ਬਰਨਾਲਾ ,1 ਨਵੰਬਰ /ਕਰਨਪ੍ਰੀਤ ਕਰਨ
ਭਾਰਤੀ ਜਨਤਾ ਪਾਰਟੀ ਦੇ ਆਗੂ ਨਰਿੰਦਰ ਗਰਗ ਨੀਟਾ ਅਤੇ ਰਘੁਵੀਰ ਗਰਗ ਵਲੋਂ ਹਾਦਸੇ ਵਿੱਚ ਜਖਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾਕੇ ਇਨਸਾਨੀਅਤ ਦਾ ਸਬੂਤ ਦਿੱਤਾ ! ਜਿਕਰਯੋਗ ਹੈ ਕਿ ਬਰਨਾਲਾ ਤੋਂ ਥੋੜੀ ਦੂਰ ਕਸਬਾ ਪੱਖੋ ਕੈਂਚੀਆਂ ਵਿਖੇ ਟਰਾਲੀ ਅਤੇ ਮਰੂਤੀ ਕਾਰ ਦੇ ਹੋਏ ਸੜਕ ਹਾਦਸੇ ਵਿੱਚ ਜਖਮੀ ਹੋਏ ਹਰਵਿੰਦਰ ਸਿੰਘ ਨਿਵਾਸੀ ਧਨੌਲਾ ਸਾਬਕਾ ਪੁਲਿਸ ਵਾਇਰਲੈੱਸ ਸੈੱਲ ਮੁਲਾਜ਼ਮ ਨੂੰ ਭਾਰਤੀ ਜਨਤਾ ਪਾਰਟੀ ਦੇ ਆਗੂ ਰਘਵੀਰ ਪ੍ਰਕਾਸ਼ ਅਤੇ ਨਰਿੰਦਰ ਗਰਗ ਨੀਟਾ ਵੱਲੋਂ ਹਸਪਤਾਲ ਪਹੁੰਚਾਇਆ ਗਿਆ!
ਇਸ ਸਬੰਧੀ ਜਾਣਕਾਰੀ ਦਿੰਦੇ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਦੱਸਿਆ ਕਿ ਅਸੀਂ ਪਰਿਵਾਰ ਸਮੇਤ ਹਠੂਰ ਪਿੰਡ ਤੋਂ ਦਿਵਾਲੀ ਸਮੇਂ ਮੱਥਾ ਟੇਕ ਕੇ ਵਾਪਸ ਆ ਰਹੇ ਸਾਂ ਤਾਂ ਰਸਤੇ ਵਿੱਚ ਪੱਖੋ ਕੈਂਚੀਆਂ ਨੇੜੇ ਟਰੈਕਟਰ ਟਰਾਲੀ ਦੇ ਪਿੱਛੇ ਮਰੂਤੀ ਕਾਰ ਦੇ ਧੱਸ ਜਾਣ ਨਾਲ ਕਾਰ ਚਾਲਕ ਹਰਵਿੰਦਰ ਸਿੰਘ ਬੁਰੀ ਤਰ੍ਹਾਂ ਜਖਮੀ ਪਾਇਆ ਗਿਆ ਜਿਸ ਨੂੰ ਪਿੰਡ ਨਿਵਾਸੀਆਂ ਦੀ ਮਦਦ ਨਾਲ ਗੱਡੀ ਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਬਰਨਾਲਾ ਵਿਖੇ ਲੈ ਆਂਦਾ ਜਿੱਥੇ ਉਸ ਦੀ ਜੇਬ ਵਿੱਚ ਪਏ ਲਾਈਸੈਂਸ ਤੋਂ ਉਸਦਾ ਐਡਰੈਸ ਦੇਖ ਕੇ ਭਾਰਤੀ ਜਨਤਾ ਪਾਰਟੀ ਨੇ ਹੀ ਧਨੌਲਾ ਤੋਂ ਚੇਅਰਮੈਨ ਜੀਵਨ ਕੁਮਾਰ ਨਾਲ ਸੰਪਰਕ ਕਰਕੇ ਉਸਦੇ ਘਰਦਿਆਂ ਸੂਚਿਤ ਕੀਤਾ ਅਤੇ ਹੁਣ ਜਖਮੀ ਖ਼ਤਰੇ ਤੋਂ ਬਾਹਰ ਹੈ ਉਹਨਾਂ ਕਿਹਾ ਕਿ ਕਿ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਹਰ ਇੱਕ ਜਖਮੀ ਦੀ ਮਦਦ ਕਰਕੇ ਉਸਨੂੰ ਹਸਪਤਾਲ ਪਹੁੰਚਾਇਆ ਜਾਵੇ