ਸੁਲਤਾਨਪੁਰ ਲੋਧੀ 27 ਅਕਤੂਬਰ ਲਖਵੀਰ ਵਾਲੀਆ :- ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਪਿੰਡ ਮਾਸ਼ੀਜੋਆ ਵਿੱਚ ਬੀਬੀ ਅਮਰਜੀਤ ਕੌਰ ਦੇ ਨਿਵਾਸ ਅਸਥਾਨ ਤੇ ਇਸ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸ: ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿਚ ਪਹੁੰਚੇ ਇਸ ਮੀਟਿੰਗ ਵਿੱਚ ਪਾਰਟੀ ਦੀਆਂ ਅਗਲੀਆਂ ਗਤੀਵਿ ਧੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਪਾਰਟੀ ਪ੍ਰਧਾਨ ਦੀ ਅਗਵਾਈ ਵਿੱਚ ਬੀਬੀ ਅਮਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਸੁਲਤਾਨਪੁਰ ਲੋਧੀ ਦੀ ਪ੍ਰੇਰਨਾ ਸਦਕਾ ਬਸਪਾ ਅੰਬੇਡਕਰ ਦੇ ਜਿਲਾ ਕਪੂਰਥਲਾ ਦੇ ਉਪ ਪ੍ਰਧਾਨ ਕਸ਼ਮੀਰ ਸਿੰਘ ਮੁਲਕਲਾ ਸਾਥੀਆ ਸਮੇਤ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵਿੱਚ ਸ਼ਾਮਲ ਹੋਏ,ਜਿਨਾ ਵਿੱਚ ਹਰਭਜਨ ਸਿੰਘ ਤੋਤੀ ਸਰਕਲ ਪ੍ਰਧਾਨ ਅਤੇ ਬਲਵਿੰਦਰ ਸਿੰਘ,ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵਿੱਚ ਸ਼ਾਮਲ ਹੋਏ ਇੰਨਾ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਉਹ ਅੰਬੇਡਕਰ ਦੇ ਮਿਸ਼ਨ ਨੂੰ ਘਰ–ਘਰ ਪੁਹੰਚਾਉਣ ਵਿੱਚ ਦਿਨ ਰਾਤ ਮਿਹਨਤ ਕਰਨਗੇ। ਇਸ ਮੀਟਿੰਗ ਵਿੱਚ ਇੰਨਾ ਆਗੂਆਂ ਤੋਂ ਇਲਾਵਾ ਕੇਵਲ ਸਿੰਘ ਘਾਰੂ, ਉੱਪ ਪ੍ਰਧਾਨ ਪੰਜਾਬ ਬਲਦੇਵ ਸਿੰਘ ਮਨੀਆਲਾ, ਜਰਨਲ ਸਕੱਤਰ ਪੰਜਾਬ ਬਲਵੀਰ ਸਿੰਘ,ਸੁਨੀਲ ਬਾਂਸਲ, ਕਸ਼ਮੀਰ ਮਸੀਹ, ਵਿਕੀ ਸੁਲਤਾਨਪੁਰ ਲੋਧੀ ਸ਼ਹਿਰੀ ਪ੍ਰਧਾਨ, ਕੁਲਵਿੰਦਰ ਕੌਰ, ਅਤੇ ਗੁਰਬਖਸ਼ ਕੌਰ ਆਦਿ ਹਾਜ਼ਰ ਸੀ।
Related Posts
ਪੰਚਾਇਤੀ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੀ ਪਰਦੀਪ ਕੁਮਾਰ ਨੂੰ ਮਾਨਸਾ ਵਿਖੇ ਕੀਤਾ ਆਬਜ਼ਰਵਰ ਵਜੋਂ ਨਿਯੁਕਤ
–ਆਬਜ਼ਰਵਰ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਹੋ ਰਹੀਆਂ ਨਾਮਜ਼ਦਗੀਆਂ ਦਾ ਲਿਆ ਜਾਇਜ਼ਾ ਮਾਨਸਾ, 04 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ …
ਸੰਯੁਕਤ ਕਿਸਾਨ ਮੋਰਚੇ ਦੀ ਚੇਤਾਵਨੀ ਮਗਰੋਂ ਹਰਸਿਮਰਤ ਬਾਦਲ ਦਾ ਦੌਰਾ ਰੱਦ, ਫਿਰੋਜ਼ਪੁਰ ਕਾਂਡ ਮਗਰੋਂ ਭੜਕੇ ਕਿਸਾਨ
ਮਾਨਸਾ: ਫਿਰੋਜ਼ਪੁਰ ਦੀ ਘਟਨਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਬੈਕ ਫੁੱਟ ‘ਤੇ ਆ ਗਿਆ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਚੇਤਾਵਨੀ ਮਗਰੋਂ…
ਧਰਤੀ ਨੂੰ ਬਚਾਉਣ ਲਈ ਲਾਂਚ ਹੋਇਆ ਨਾਸਾ ਤੇ ਸਪੇਸ ਐਕਸ ਦਾ ਮਿਸ਼ਨ
ਵਾਸ਼ਿੰਗਟਨ : ਤੁਸੀਂ ਸਾਇੰਸ ਫਿਕਸ਼ਨ ਫਿਲਮਾਂ ਵਿਚ ਦੇਖਿਆ ਹੋਵੇਗਾ ਕਿ ਕਿਵੇਂ ਵਿਗਿਆਨੀ ਧਰਤੀ ਵੱਲ ਆਉਣ ਵਾਲੇ ਤਾਰਾ ਗ੍ਰਹਿਆਂ ਦਾ ਰਸਤਾ ਬਦਲਦੇ…