ਸਰਪੰਚੀ ਦੀ ਚੋਣ ਚ ਜੋੜਕੀਆਂ ਦੇ ਵੜੈਚਾਂ ਨੇ ਜੈਲਦਾਰਾਂ ਦੀ ਢੂਹੀ ਲਾਈ 

ਪਿੰਡ ਦੇ ਸਮੁੱਚੇ ਵਿਕਾਸ ਲਈ ਯਤਨਸ਼ੀਲ ਰਹਾਂਗਾ: ਸਰਪੰਚ ਜਗਸੀਰ ਵੜੈਚ

      ਮਾਨਸਾ 26 ਅਕਤੂਬਰ ਗੁਰਜੀਤ ਸ਼ੀਂਹ

ਜਿਲਾ ਮਾਨਸਾ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ ਪੰਚਾਇਤੀ ਚੋਣਾਂ ਲਈ ਪਿੰਡ ਦੇ ਦੋਨੇ ਜਗਸੀਰ ਸਿੰਘ ਨਾਮ ਦੇ ਇੱਕ ਪਾਸੇ ਬੜੈਚ ਦੂਸਰੇ ਪਾਸੇ ਜੈਲਦਾਰਾਂ ਚ ਫਸਵਾ ਮੁਕਾਬਲਾ ਸੀ। ਜਿੱਥੇ 15 ਅਕਤੂਬਰ ਨੂੰ ਵੋਟਾਂ ਵਾਲੇ ਦਿਨ ਸਖਤ ਮਿਹਨਤ ਕਰਨ ਤੇ ਜਗਸੀਰ ਸਿੰਘ ਬੜੈਚ ਨੇ ਜਗਸੀਰ ਸਿੰਘ ਜੈਲਦਾਰ ਤੋਂ ਸਰਪੰਚੀ ਦੀ ਚੋਣ ਜਿੱਤ ਕੇ ਢੂਹੀ ਲਗਾ ਦਿੱਤੀ ਹੈ। ਮਿਲੇ ਵੇਰਵਿਆਂ ਅਨੁਸਾਰ ਪਿੰਡ ਜੌੜਕੀਆ ਦੀਆਂ 1890 ਵੋਟਾਂ ਚੋਂ 1523 ਵੋਟਾਂ ਪੋਲ ਹੋਈਆਂ ਹਨ। ਜਿਨਾਂ ਵਿੱਚੋਂ ਜਗਸੀਰ ਸਿੰਘ ਵੜੈਚ ਨੂੰ 839 ਅਤੇ ਜਗਸੀਰ ਸਿੰਘ ਜੈਲਦਾਰ ਨੂੰ 683 ਵੋਟਾਂ ਮਿਲੀਆਂ ਹਨ। ਇੱਕ ਵੋਟ ਕੈਂਸਲ ਹੋਣ ਤੇ 156 ਵੋਟਾਂ ਦੇ ਫਰਕ ਨਾਲ ਸਾਬਕਾ ਸਰਪੰਚ ਉਗਰ ਸਿੰਘ ਦੇ ਭਤੀਜੇ ਜਗਸੀਰ ਸਿੰਘ ਵੜੈਚ ਪਿੰਡ ਜੋੜਕੀਆਂ ਦੇ ਸਰਪੰਚ ਬਣ ਗਏ। ਇਥੇ ਵਾਰਡ ਨੰਬਰ ਇੱਕ ਚ ਲਾਹੌਰੀ ਸਿੰਘ ਵਾਰਡ ਨੰਬਰ ਦੋ ਚ ਸਿੰਦਰ ਕੌਰ ਵਾਰਡ ਨੰਬਰ ਤਿੰਨ ਚ ਸੁਖਪ੍ਰੀਤ ਕੌਰ ਪਤਨੀ ਫੱਕਰ ਸਿੰਘ , ਵਾਰਡ ਨੰਬਰ ਚਾਰ ਚ ਨਸੀਬ ਕੌਰ ਪਤਨੀ ਨਿਰੰਜਨ ਸਿੰਘ, ਵਾਰਡ ਨੰਬਰ ਪੰਜ ਸਿਮਰਜੀਤ ਕੌਰ ਪਤਨੀ ਗੁਰਜੀਤ ਸਿੰਘ ਵੜੈਚ, ਵਾਰਡ ਨੰਬਰ ਛੇ ਤੇਜ਼ਪਾਲ ਕੌਰ ਪਤਨੀ ਰੁਲਦੂ ਸਿੰਘ ਮੱਲੀ, ਵਾਰਡ ਨੰਬਰ ਸੱਤ ਚ ਗੁਰਮੀਤ ਸਿੰਘ ਮਾਨ, ਵਾਰਡ ਨੰਬਰ ਅੱਠ ਵਿੱਚ ਜਗਦੀਸ਼ ਸਿੰਘ ਵਾਰਡ ਨੰਬਰ ਨੌ ਚ ਜਗਜੀਤ ਸਿੰਘ ਪੰਚ ਚੁਣੇ ਗਏ ਹਨ। ਇਸ ਮੌਕੇ ਜਗਸੀਰ ਸਿੰਘ ਸਰਪੰਚ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਮੁੱਚੇ ਪਿੰਡ ਦੇ ਵਿਕਾਸ ਲਈ ਤੱਤਪਰ ਰਹਿਣਗੇ। ਪਿੰਡ ਦੇ ਗੰਦੇ ਪਾਣੀ ਦਾ ਨਿਕਾਸ, ਛੱਪੜਾਂ ਦਾ ਵਿਕਾਸ, ਨਹਿਰੀ ਪਾਇਪਲੈਨ, ਸਕੂਲ ਦੀ ਖਸਤਾ ਹਾਲਤ ਬਿਲਡਿੰਗ ਦਾ ਵਿਕਾਸ, ਪਿੰਡ ਚ ਐਸਸੀ ਭਰਾਵਾਂ ਵਾਲੇ ਪਾਸੇ ਗਲੀਆਂ ਨਾਲੀਆਂ ਦਾ ਵਿਕਾਸ ਹੋਵੇਗਾ।ਪਿੰਡ ਦੀ ਚੁਣੀ ਹੋਈ ਪੰਚਾਇਤ ਨੇ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਜਿੱਥੇ ਧੰਨਵਾਦ ਕੀਤਾ, ਉਥੇ ਉਹਨਾਂ ਤੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗਰਾਂਟ ਦੀ ਵੀ ਮੰਗ ਕੀਤੀ ਹੈ। ਬਨਾਵਾਲੀ ਨੇ ਪੰਚਾਇਤ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।