ਗੁਰੂ ਨਾਨਕ ਕਾਲਜ ਬੁਢਲਾਡਾ ਬਣਿਆ ਖੇਤਰੀ ਯੁਵਕ ਮੇਲਾ 2024 ਦਾ ਓਵਰਆਲ ਚੈਂਪੀਅਨ 

ਸੰਗੀਤਕ, ਸਾਹਿਤਕ, ਲੋਕ ਨਾਚ, ਰੰਗਮੰਚ ਅਤੇ ਕੋਮਲ ਕਲਾਵਾਂ ਵੰਨਗੀਆਂ ਵਿੱਚ ਓਵਰਆਲ ਟਰਾਫੀਆਂਂ ਜਿੱਤ ਕੇ ਦੁਹਰਾਇਆ ਇਤਿਹਾਸ 

ਬੁਢਲਾਡਾ /26 ਅਕਤੂਬਰ/ਦਵਿੰਦਰ ਸਿੰਘ ਕੋਹਲੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਮਾਨਸਾ ਖੇਤਰ ਦਾ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਜੋ 22 ਤੋਂ 24 ਅਕਤੂਬਰ 2024 ਨੂੰ ਯੂਨੀਵਰਸਿਟੀ ਕਾਲਜ ਬਹਾਦਰਪੁਰ ਵਿਖੇ ਹੋਇਆ, ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਸਿਰਜਿਆ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਇਸ ਜਿੱਤ ਦਾ ਸਿਹਰਾ ਸ. ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਸਦਕਾ ਹੀ ਅਜਿਹੀਆਂ ਜਿੱਤਾਂ ਸੰਭਵ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਅਕਾਦਮਿਕਤਾ ਦੇ ਨਾਲ ਨਾਲ ਪਾਠਕ੍ਰਮ ਸਹਿ ਗਤੀਵਿਧੀਆਂ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ। ਸੰਸਥਾ ਵਿਦਿਆਰਥੀਆਂ ਦੀ ਪ੍ਰਤਿਭਾ ਪਛਾਣਨ ਲਈ ਪ੍ਰਤਿਭਾ ਖੋਜ ਮੁਕਾਬਲੇ ਕਰਵਾਉਂਦੀ ਹੈ। ਵਿਦਿਆਰਥੀਆਂ ਦੇ ਹੁਨਰ ਨੂੰ ਪਛਾਣ ਕੇ ਉਨ੍ਹਾਂ ਵੰਨਗੀਆਂ ਦੀ ਤਿਆਰੀ ਲਈ ਵੱਖ ਵੱਖ ਵੰਨਗੀਆਂ ਲਈ ਪੰਜਾਬ ਦੇ ਨਾਮਵਰ ਡਾਇਰੈਕਟਰ/ਕੋਚ ਅਤੇ ਕੰਪਨਿਸਟ ਬੁਲਾਉਂਦੀ ਹੈ ਤਾਂ ਜੋ ਉਨ੍ਹਾਂ ਦੇ ਹੁਨਰ ਨੂੰ ਹੋਰ ਤਰਾਸਿਆ ਜਾਵੇ। ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਿੰਨ ਰੋਜ਼ਾ ਯੁਵਕ ਮੇਲੇ ਵਿੱਚ ਮਾਨਸਾ ਖੇਤਰ ਦੇ ਪੰਜਾਹ ਦੇ ਕਰੀਬ ਕਾਲਜਾਂ ਨੇ ਹਿੱਸਾ ਲਿਆ। ਸੰਸਥਾ ਦੇ ਵਿਦਿਆਰਥੀਆਂ ਨੇ ਇਕੱਤੀ ਵੰਨਗੀਆਂ ਵਿੱਚ ਹਿੱਸਾ ਲਿਆ ਹੈ। ਦੱਸਦਿਆਂ ਮਾਣ ਹੋ ਰਿਹਾ ਹੈ ਕਿ ਸੰਸਥਾ ਨੇ ਸਾਰੀਆਂ ਵੰਨਗੀਆਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਤੀਹ ਵੰਨਗੀਆਂ ਅੰਤਰ-ਖੇਤਰੀ ਯੁਵਕ ਮੇਲੇ ਵਿੱਚ ਆਪਣੀਆਂ ਪੇਸ਼ਕਾਰੀਆ ਦੇਣਗੀਆਂ। ਉਨ੍ਹਾਂ ਦੱਸਿਆ ਕਿ ਸੰਸਥਾ ਨੂੰ ਪਿਛਲੇ ਵਰ੍ਹਿਆ ਦਾ ਇਤਿਹਾਸ ਦੁਹਰਾਉਂਦਿਆਂ ਲਗਾਤਾਰ ਦਸਵੀਂ ਵਾਰ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਹੈ। ਉਨ੍ਹਾਂ ਇਸ ਜਿੱਤ ਦੀ ਪ੍ਰਬੰਧਕੀ ਕਮੇਟੀ, ਯੂਥ ਕੋਆਰਡੀਨੇਟਰ, ਕਨਵੀਨਰ, ਡਾਇਰੈਕਟਰ ਅਤੇ ਵਿਦਿਆਰਥੀਆਂ ਦੀ ਨੂੰ ਵਧਾਈ ਦਿੱਤੀ। ਯੁਵਕ ਮੇਲੇ ਦੇ ਨਤੀਜਿਆਂ ਬਾਰੇ ਦੱਸਦਿਆਂ ਯੂਥ ਕੋਆਰਡੀਨੇਟਰ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਨ੍ਹਾਂ ਇਕੱਤੀ ਵੰਨਗੀਆਂ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਹੈ। ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਵੰਨਗੀਆਂ ਵਿੱਚੋਂ ਸੰਸਥਾ ਨੇ 163 ਅੰਕ ਪ੍ਰਾਪਤ ਕਰਕੇ ਸੰਗੀਤ ਕਲਾਵਾਂ, ਰੰਗਮੰਚੀ ਕਲਾਵਾਂ, ਕੋਮਲ ਕਲਾਵਾਂ, ਲੋਕ ਨਾਚ ਕਲਾਵਾਂ ਅਤੇ ਸਾਹਿਤਕ ਕਲਾਵਾਂ ਵਿੱਚ ਓਵਰਆਲ ਟਰਾਫੀਆਂ ਜਿੱਤ ਕੇ ਆਪਣੇ ਇਤਿਹਾਸ ਨੂੰ ਦੁਹਰਾਇਆ ਹੈ। ਸੰਸਥਾ ਨੇ ਲੋਕ ਨਾਚ ਭੰਗੜਾ, ਫੋਕ ਆਰਕੈਸਟਰਾ, ਸਮੂਹ ਗਾਇਨ ਭਾਰਤੀ, ਕਲਾਸੀਕਲ ਵੋਕਲ, ਰੰਗੋਲੀ, ਕਲੇਅ ਮਾਡਲਿੰਗ, ਮੌਕੇ ਤੇ ਚਿੱਤਰਕਾਰੀ, ਫੋਟੋਗ੍ਰਾਫੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ, ਇੰਸਟਾਲੇਸਨ, ਜਰਨਲ ਕੁਇਜ਼, ਨਾਟਕ, ਮਮਿੱਕਰੀ, ਪੱਛਮੀ ਸੋਲੋ ਗਾਇਨ, ਪੱਛਮੀ ਸੋਲੋ ਇੰਸਟੂਮੈਂਟ, ਪੱਛਮੀ ਸਮੂਹ ਗਾਇਨ, ਕਲਾਸੀਕਲ ਇੰਸਟੂਮੈਂਟ ਪ੍ਰਕਸ਼ਨ, ਕਲਾਸੀਕਲ ਇੰਸਟੂਮੈਂਟ ਨਾਨ ਪ੍ਰਕਸ਼ਨ, ਕਲਾਸੀਕਲ ਡਾਂਸ, ਮਾਈਮ, ਸਕਿੱਟ, ਵਾਦ ਵਿਵਾਦ ਅਤੇ ਕਾਵਿ ਉਚਾਰਨ ਵਿੱਚ ਪਹਿਲਾ ਸਥਾਨ, ਲੋਕ ਗੀਤ, ਸ਼ਬਦ ਗਾਇਨ, ਮਹਿੰਦੀ ਲਗਾਉਣ, ਗਿੱਧਾ ਅਤੇ ਗੀਤ/ਗ਼ਜ਼ਲ ਵਿਚ ਦੂਜਾ ਸਥਾਨ ਅਤੇ ਭਾਸ਼ਣ ਕਲਾ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡਾ. ਸੰਦੀਪ ਕੌਰ, ਡਾ. ਸੁਖਵਿੰਦਰ ਕੌਰ, ਡਾ. ਮਨਪ੍ਰੀਤ ਸਿੰਘ, ਸ. ਅਮਨਪ੍ਰੀਤ ਸਿੰਘ, ਡਾ. ਹਰਵਿੰਦਰਜੀਤ ਸਿੰਘ, ਪ੍ਰੋ. ਮਨੀਸ਼ਾ, ਪ੍ਰੋ. ਨੀਲਮ ਰਾਣੀ, ਪ੍ਰੋ. ਸੀਮਾ ਰਾਣੀ, ਡਾ. ਬਲਜਿੰਦਰ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਬੇਨਤੀ ਕੌਰ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਜਗਪ੍ਰੀਤ ਸਿੰਘ, ਲੈਕਚਰਾਰ ਅਮਨਦੀਪ ਕੌਰ, ਪ੍ਰੋ. ਮਨਜੀਤ ਸਿੰਘ, ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਰੇਨੂਕਾ, ਪ੍ਰੋ. ਕਵਲਜੀਤ ਕੌਰ, ਪ੍ਰੋ. ਸੋਨੀਆ, ਪ੍ਰੋ. ਮਨਵਿੰਦਰ ਸਿੰਘ, ਪ੍ਰੋ. ਗਗਨਦੀਪ ਸ਼ਰਮਾਂ, ਪ੍ਰੋ. ਹਰਮਨ ਕੌਰ, ਪ੍ਰੋ. ਗੁਰਵਿੰਦਰ ਸਿੰਘ, ਸ. ਅਮਨਦੀਪ ਸਿੰਘ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਮਨਜਿੰਦਰ ਕੌਰ ਅਤੇ ਡਾ. ਰਾਜਦੀਪ ਕੌਰ ਆਦਿ ਪ੍ਰਾਧਿਆਪਕ ਸ਼ਾਮਿਲ ਸਨ।