ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਗ੍ਰਹਿ ਵਿਖੇ ਸ਼ਹਿਰੀਆਂ ਦਾ ਲੱਗਿਆ ਤਾਂਤਾ

ਮੇਰੇ ਘਰ ਚੱਲ ਕੇ ਆਏ ਸ਼ਹਿਰੀਆਂ ਵੱਲੋਂ ਦਿੱਤੀਆਂ ਵਧਾਈਆਂ ਦਾ ਮੈਂ ਦੇਣ ਨਹੀਂ ਦੇ ਸਕਦਾ ,ਕਾਲਾ ਢਿੱਲੋਂ

ਬਰਨਾਲਾ,25,ਅਕਤੂਬਰ /ਕਰਨਪ੍ਰੀਤ ਕਰਨ/-

ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਘਰ ਅੱਜ ਕਾਂਗਰਸ ਪਾਰਟੀ ਦੇ ਆਗੂਆਂ ਵਰਕਰਾਂ ਸਮੇਤ ਸ਼ਹਿਰੀਆਂ ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਜਿਸ ਵਿੱਚ ਕਾਲਾ ਢਿਲੋ ਨੂੰ ਵੱਡੀ ਲੀਡ ਉੱਤੇ ਜਿਤਾਉਣ ਅਤੇ ਉਸਦੀ ਚੋਣ ਮੁਹਿੰਮ ਵਿੱਚ ਦਿਨ ਰਾਤ ਇੱਕ ਕਰਨ ਦਾ ਐਲਾਨ ਕੀਤਾ ! ਹਿਮਾਇਤੀਆਂ ਵਲੋਂ ਕਾਂਗਰਸ ਪਾਰਟੀ ਅਤੇ ਕਾਲਾ ਢਿੱਲੋ ਜਿੰਦਾਬਾਦ ਦੇ ਨਾਅਰੇ ਲੱਗਦੇ ਰਹੇ ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿੱਲੋਂ ਨੇ ਬੜੇ ਨਿਮਰਤਾ ਸਹਿਤ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਸ਼ਹਿਰੀਆਂ ਦਾ ਦੇਣ ਨਹੀਂ ਦੇ ਸਕਦਾ ਅਤੇ ਕਾਂਗਰਸ ਪਾਰਟੀ ਦੇ ਜੁਝਾਰੂ ਆਗੂਆਂ ਵਰਕਰਾਂ ਵੱਲੋਂ ਮੇਰੀ ਚੋਣ ਮੁਹਿੰਮ ਆਪਣੀ ਚੋਣ ਮੁਹਿੰਮ ਸਮਝ ਕੇ ਅੱਜ ਤੋਂ ਹੀ ਤਿਆਰੀਆਂ ਵਿੰਡ ਦਿੱਤੀਆਂ ਹਨ ਉਹਨਾਂ ਕਿਹਾ ਤੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਧੋ ਕੇ ਲੋਕ ਅਸਲ ਬਦਲਾਓ ਹੁਣ ਚਾਹੁੰਦੇ ਹਨ ਕਿਉਂਕਿ ਪਹਿਲੋਂ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਲਾਲੀਪੌਪ ਲੋਕਾਂ ਨੂੰ ਹੁਣ ਹਜਮ ਨਹੀਂ ਹੋ ਰਹੇ ਜਿਸ ਰਾਹੀ ਉਹਨਾਂ ਨੂੰ ਕਾਂਗਰਸ ਪਾਰਟੀ ਇੱਕ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਜਿਸ ਤਹਿਤ ਲੈਣਗੀਆਂ ਲੋਕ ਸਭਾ ਚੋਣਾਂ ਦੇ ਪੰਜਾਬ ਵਿੱਚੋਂ ਕਾਂਗਰਸ ਪਾਰਟੀ ਨੂੰ ਸੱਤ ਲੋਕ ਸਭਾ ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈਆਂ ਉਸੇ ਤਰਹਾਂ ਹੁਣ ਪੰਜਾਬ ਦੀਆਂ ਚਾਰੇ ਜਿਮਨੀ ਚੋਣਾਂ ਦੀ ਕਾਂਗਰਸ ਪਾਰਟੀ ਦੀ ਝੋਲੀ ਪੈਣਗੀ ਇਸ ਮੌਕੇ ਸ਼ਹਿਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਕਾਲਾ ਢਿਲੋ ਨੂੰ ਯਕੀਨ ਦਵਾਇਆ ਚੋਣ ਲਈ ਦਿਨ ਰਾਤ ਇੱਕ ਕਰ ਦਿਆਂਗੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜਰ਼ ਸਨ।