ਬਾਲ ਮਜ਼ਦੂਰੀ ਵਿਰੁੱਧ ਸ਼ਹਿਰ ਵਿੱਚ ਚਲਾਈ ਚੈਕਿੰਗ ਮੁਹਿੰਮ ਕਈ ਹਲਵਾਈਆਂ ਦੇ ਮਿਠਾਈ ਗੋਦਾਮਾਂ ਚ ਕਰਦੇ ਹਨ ਛੋਟੀ ਉਮਰ ਦੇ ਬੱਚੇ ਲੇਬਰ

ਅਧਿਕਾਰੀ ਸਿਰਫ ਦੁਕਾਨ ਤੇ ਹੀ ਮਹਿਜ ਖਾਨਾਪੁਤ੍ਰੀ ਕਰਨ ਤੱਕ ਸਹਿਮਤ ਰਹਿੰਦੇ ਹਨ ਅਸਲ ਤਸਵੀਰ ਕੁਝ ਹੋਰ 

ਬਰਨਾਲਾ,24,ਅਕਤੂਬਰ /ਕਰਨਪ੍ਰੀਤ ਕਰਨ

ਪੰਜਾਬ ਸਰਕਾਰ ਵਲੋਂ ਬੜੇ ਜੋਰਾਂ ਸ਼ੋਰਾਂ ਨਾਲ ਬਾਲ ਮਜਦੂਰੀ ਰੋਕਣ ਡਾ ਢਿੰਡੋਰਾ ਪਿੱਟਿਆ ਜਾਂਦਾ ਹੈ ਜਿਸ ਤਹਿਤ ਸਥਾਨਕ ਸ਼ਹਿਰ ਵਿੱਚ ਬਾਲ ਮਜ਼ਦੂਰੀ ਵਿਰੋਧੀ ਮੁਹਿੰਮ ਤਹਿਤ ਵੱਖ ਵੱਖ ਦੁਕਾਨਾਂ, ਹੋਟਲਾਂ, ਢਾਬਿਆਂ ਤੇ ਹੋਰ ਥਾਵਾਂ ‘ਤੇ ਜ਼ਿਲ੍ਹਾ ਟਾਸਕ ਫੋਰਸ ਬਰਨਾਲਾ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ। ਜਦੋਂ ਕਿ ਅਸਲ ਤਸਵੀਰ ਤਹਿਤ ਕਿ ਬਾਲ ਮਜ਼ਦੂਰੀ ਵਿਰੁੱਧ ਸ਼ਹਿਰ ਵਿੱਚ ਚਲਾਈ ਚੈਕਿੰਗ ਮੁਹਿੰਮ ਕਿ ਮਹਿਜ ਖਾਣਾ ਪੂਤਰਤੀ ਹੀ ਸਿੱਧ ਹੋਈ ਭਰੋਸੇਯੋਗ ਸੂਤਰਾਂ ਤਹਿਤ ਕਈ ਹਲਵਾਈਆਂ ਦੇ ਮਿਠਾਈ ਗੋਦਾਮਾਂ ਚ ਰਾਜਸਥਾਨੀ ,ਹਰਿਆਵਨੀ ਯੂਪੀ ਬਿਹਾਰ ਤੋਂ ਛੋਟੀ ਉਮਰ ਦੇ ਬੱਚੇ ਲੇਬਰ ਕਰਦੇ ਹਨ ਜਿੱਥੇ ਅਧਿਕਾਰੀ ਜਾਂਦੇ ਹੀ ਨਹੀਂ ਸਿਰਫ ਦੁਕਾਨ ਤੇ ਹੀ ਛਾਪੇਮਾਰੀ ਕਰਦੇ ਹਨ

    ਲੇਬਰ ਇੰਸਪੈਕਟਰ ਮੈਡਮ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕੀਤੀ ਇਸ ਚੈਕਿੰਗ ਦੌਰਾਨ ਭਾਵੇਂ ਕੋਈ ਵੀ ਬਾਲ ਮਜ਼ਦੂਰੀ ਦਾ ਮਾਮਲਾ ਸਾਹਮਣੇ ਨਹੀਂ ਆਇਆ। ਪਰੰਤੂ ਸਥਿਤੀ ਕੁਜ ਹੋਰ ਹੀ ਬਿਆਨ ਕਰਦੀ ਹੈ ਵੱਖ ਵੱਖ ਸਹਿਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਸ਼ਹਿਰ ਚੋਣ ਬਾਲ ਮਜਦੂਰੀ ਖਤਮ ਕਰਨੀ ਹੈ ਤਾਂ ਜੜ੍ਹ ਤੱਕ ਜਾਣਾ ਪਵੇਗਾ ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਬਾਲ ਉਮਰ ਦੇ ਬੱਚਿਆਂ ਨੂੰ ਕੰਮ ਕਰਵਾਉਣ ਦੀ ਥਾਂ ਉਨ੍ਹਾਂ ਪੜਨ ਲਿਖਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰਨ ਅਤੇ ਆਪਣੇ ਜ਼ਿੰਦਗੀ ਦੇ ਅਨਮੋਲ ਸਮੇਂ ਨੂੰ ਸਹੀ ਦਿਸ਼ਾ ਵਿੱਚ ਲਗਾ ਸਕਣ।

     ਇਸ ਮੌਕੇ ਸਿਹਤ ਵਿਭਾਗ, ਸੰਤੋਖ ਸਿੰਘ, ਵਿਨੋਦ ਕੁਮਾਰ ਪੁਲਿਸ ਵਿਭਾਗ, ਗੁਰਜੀਤ ਕੌਰ, ਲੱਖਾ ਸਿੰਘ, ਰੁਪਿੰਦਰ ਬਾਲ ਸੁਰੱਖਿਆ ਵਿਭਾਗ, ਬਲਵਿੰਦਰ ਸਿੰਘ ਸੀ ਡਬਲਿਊ ਸੀ, ਨੀਰਜ ਸਿੱਖਿਆ ਵਿਭਾਗ ਮਨਪ੍ਰੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।