ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਵੱਲੋਂ ਗੁਰੂ ਅੜੀਸਰ ਸਾਹਿਬ, ਤੋਂ ਕੀਤੀ ਚੋਣ ਮੁਹਿੰਮ ਦੀ ਸ਼ੁਰੁਆਤ

ਹੰਡਿਆਇਆ ਮੰਡੀ, ਭਁਦਲਵੱਢ, ਪੱਤੀ ਰੋਡ ਕਰਮਗੜ੍ਹ ਮੰਡੀ, ਨੰਗਲ ਮੰਡੀ, ਜਲੂਰ, ਚ ਕੀਤੀਆਂ ਧੂੰਆਂਧਾਰ ਮੀਟਿੰਗਾਂ 

ਬਰਨਾਲਾ,24,ਅਕਤੂਬਰ /ਕਰਨਪ੍ਰੀਤ ਕਰਨ

-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਵੱਲੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਹੰਡਿਆਇਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਕੀਤੀ। ਇਸ ਉਪਰੰਤ ਉਹਨਾਂ ਨੇ ਹੰਡਿਆਇਆ ਮੰਡੀ, ਭਁਦਲਵੜ੍ਹ,ਪੱਤੀ ਰੋਡ, ਕਰਮਗੜ੍ਹ ਮੰਡੀ, ਨੰਗਲ ਮੰਡੀ, ਜਲੂਰ, ਹਾਕੀ ਗਰਾਉਂਡ ਅਤੇ ਬਰਨਾਲਾ ਸ਼ਹਿਰ ਵਿਖੇ ਵੱਖ ਵੱਖ ਥਾਵਾਂ ‘ਤੇ ਸੰਗਤ ਦਰਸ਼ਨ ਕੀਤੇ।

      ਗੋਬਿੰਦ ਸੰਧੂ ਵਲੋਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਨਾਲ ਧੱਕਾ ਕਰ ਰਹੀ ਹੈ, ਜਿਸ ਨੂੰ ਨਕੇਲ ਪਾਉਣ ਲਈ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੈ ਅਤੇ ਮਜਬੂਤ ਵਿਰੋਧੀ ਧਿਰ ਦਾ ਰੋਲ ਸਿਰਫ ‘ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਨਿਭਾ ਸਕਦੀ ਹੈ। ਇਸ ਲਈ ਲੋਕਾਂ ਦੇ ਬਣਦੇ ਹੱਕ ਸਰਕਾਰ ਤੋਂ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜਿਤਾਉਣਾ ਬੇਹਦ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਲੋਕਾਂ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 92 ਉਮੀਦਵਾਰਾਂ ਨੂੰ ਜਿਤਾਇਆ ਗਿਆ ਪਰ ਉਹਨਾਂ ਵੱਲੋਂ ਲੋਕਾਂ ਦੀ ਆਵਾਜ਼ ਬਣ ਕੇ ਸੂਬੇ ਦੀ ਬਿਹਤਰੀ ਲਈ ਕੰਮ ਕਰਨ ਦੀ ਬਜਾਏ ਡੰਡੇ ਦੇ ਜ਼ੋਰ ‘ਤੇ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਕਿਸੇ ਵੀ ਵਰਗ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ਼ਤਿਹਾਰਾਂ ਰਾਹੀਂ ਝੂਠੇ ਵਿਕਾਸ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਕਿਸਾਨ,ਮਜ਼ਦੂਰ, ਵਪਾਰੀ, ਮੁਲਾਜ਼ਮ ਹਰ ਵਰਗ ਦੇ ਲੋਕ ਆਪਣੇ ਆਪਣੇ ਹੱਕਾਂ ਲਈ ਧਰਨੇ ਲਾਉਣ ਲਈ ਮਜਬੂਰ ਹੋ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਇਹਨਾਂ ਮਨਮਰਜੀਆਂ ਦਾ ਕਾਰਨ ਸੂਬੇ ਵਿੱਚ ਠੋਸ ਢੰਗ ਨਾਲ ਪੈਰਵੀ ਕਰਨ ਵਾਲੀ ਵਿਰੋਧੀ ਧਿਰ ਦਾ ਨਾ ਹੋਣਾ। ਇਸ ਲਈ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰਾਂ ਨੂੰ ਜਿਤਾਉਣਾ ਬੇਹਦ ਜਰੂਰੀ ਹੈ ਤਾਂ ਜੋ ਇੱਕ ਮਜਬੂਤ ਵਿਰੋਧੀ ਧਿਰ ਬਣ ਕੇ ਲੋਕਾਂ ਦੇ ਹੱਕਾਂ ਦੇ ਰਾਖੀ ਕੀਤੀ ਜਾ ਸਕੇ ਜਾਵੇ ਅਤੇ ਸਰਕਾਰ ਤੋਂ ਲੋਕਾਂ ਦੇ ਬਣਦੇ ਹੱਕ ਦਿਵਾਏ ਜਾ ਸਕਣ।ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਅੰਮ੍ਰਿਤਪਾਲ ਸਿੰਘ ਛੰਦੜਾ,ਐਡਵੋਕੇਟ ਜਗਮੀਤ ਸਿੰਘ, ਜਥੇਦਾਰ ਮੌਤਾ ਸਿੰਘ ਨਾਈ ਵਾਲਾ, ਜਥੇਦਾਰ ਹਰਬੰਸ ਸਿੰਘ ਸਲੇਮਪੁਰ, ਪ੍ਰਬੰਧਕੀ ਸਕੱਤਰ ਹਰਿੰਦਰ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਪ੍ਰਿੰਸੀਪਲ ਬਲਦੇਵ ਸਿੰਘ, ਕਿੱਟੀ ਬਰਨਾਲਾ, ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ, ਉੱਤਮ ਬਾਂਸਲ ਚਿਰਾਗ ਬਾਂਸਲ ਸਮੇਤ ਹੋਰ ਆਗੂ ਅਤੇ ਪਾਰਟੀ ਦੇ ਵਰਕਰ ਸਾਹਿਬਾਨ ਹਾਜ਼ਰ ਸਨ।