ਵਾਸ਼ਿੰਗਟਨ : ਕਈ ਦੇਸ਼ਾਂ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਯੂਰਪ ਇਸ ਦਾ ਕੇਂਦਰ ਬਣ ਗਿਆ ਹੈ। ਪਿਛਲੇ ਹਫ਼ਤੇ ਇੱਥੇ ਕਰੀਬ 20 ਲੱਖ ਮਾਮਲੇ ਸਾਹਮਣੇ ਆਏ ਹਨ। ਨੀਦਰਲੈਂਡ ਵਿਚ ਲਾਕਡਾਊਨ ਲਗਾਇਆ ਗਿਆ ਹੈ। ਕਈ ਦੇਸ਼ਾਂ ਵਿਚ ਅਜਿਹੇ ਉਪਾਅ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਚੀਨ ਵਿਚ ਮਹਾਮਾਰੀ ਦਾ ਪ੍ਰਸਾਰ ਜਾਰੀ ਹੈ। ਇੱਥੇ 21 ਸੂਬਿਆਂ ਵਿਚ ਸੰਕਰਮਣ ਫੈਲ ਚੁੱਕਾ ਹੈ। ਰੂਸ ਤੇ ਕੈਨੇਡਾ ਵਿਚ ਸਥਿਤੀ ਹੋਰ ਵੀ ਮਾੜੀ ਹੈ। ਇਸ ਦੌਰਾਨ ਦੁਨੀਆ ਭਰ ਵਿਚ ਕੋਰੋਨਾ ਟੀਕਾਕਰਨ ਜਾਰੀ ਹੈ। ਕਈ ਦੇਸ਼ ਬੂਸਟਰ ਡੋਜ਼ ਦੇਣ ਦੀ ਤਿਆਰੀ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੰਗਠਨ ਨੇ ਕਿਹਾ ਹੈ ਕਿ ਗਰੀਬ ਦੇਸ਼ ਅਜੇ ਵੀ ਵੈਕਸੀਨ ਦੀ ਉਡੀਕ ਕਰ ਰਹੇ ਹਨ, ਇਸ ਲਈ ਦੂਜੇ ਦੇਸ਼ਾਂ ਨੂੰ ਵੈਕਸੀਨ ਦੀਆਂ ਬੂਸਟਰ ਡੋਜ਼ ਦੇਣਾ ‘ਘਪਲੇ’ ਹੈ।
ਡਬਲਯੂਐਚਓ ਨੇ ਕਿਹਾ ਕਿ ਯੂਰਪ ਵਿਚ ਪਿਛਲੇ ਹਫ਼ਤੇ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਕ ਹਫ਼ਤੇ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਲਗਭਗ 20 ਲੱਖ ਮਾਮਲੇ ਸਾਹਮਣੇ ਆਏ ਅਤੇ ਲਗਭਗ 27 ਹਜ਼ਾਰ ਲੋਕਾਂ ਦੀ ਮੌਤ ਵੀ ਹੋਈ। ਪਿਛਲੇ ਹਫਤੇ ਦੁਨੀਆ ‘ਚ ਕੋਰੋਨਾ ਕਾਰਨ ਅੱਧੇ ਤੋਂ ਵੱਧ ਮੌਤਾਂ ਯੂਰਪ ‘ਚ ਹੀ ਹੋਈਆਂ ਹਨ। ਕੋਵਿਡ-19 ਦੇ ਮਾਮਲੇ ਨਾ ਸਿਰਫ਼ ਪੂਰਬੀ ਯੂਰਪ ਵਿਚ ਘੱਟ ਟੀਕਾਕਰਨ ਦਰਾਂ ਵਾਲੇ ਦੇਸ਼ਾਂ ਵਿਚ ਵਧ ਰਹੇ ਹਨ, ਸਗੋਂ ਪੱਛਮੀ ਯੂਰਪ ਵਿਚ ਦੁਨੀਆ ਵਿਚ ਸਭ ਤੋਂ ਵੱਧ ਟੀਕਾਕਰਨ ਦਰਾਂ ਵਾਲੇ ਦੇਸ਼ਾਂ ਵਿਚ ਵੀ ਵਾਧਾ ਹੋ ਰਿਹਾ ਹੈ।