ਬਰਨਾਲਾ,22 ,ਅਕਤੂਬਰ/-ਕਰਨਪ੍ਰੀਤ ਕਰਨ
ਬਰਨਾਲਾ ਵਿਖੇ ਅਪਮਨੀ ਲਿਮਟਿਡ ਕੰਪਨੀ ਬਰਾਚ ਪੱਕਾ ਕਾਲਜ ਰੋਡ ਬਰਨਾਲਾ ਚ 10 ਲੱਖ ਰੁਪਏ ਦਾ ਫਰਾਡ ਕਰਨ ਤੇ ਥਾਣਾ ਸਿਟੀ-2 ਬਰਨਾਲਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਰੀ ਤਹਿਤ ਮੁਦਈ ਨੇ ਬਿਆਨ ਲਿਖਵਾਇਆ ਕਿ ਉਹ ਅਪਮਨੀ ਲਿਮਟਿਡ ਕੰਪਨੀ ਬਰਾਚ ਪੱਕਾ ਕਾਲਜ ਰੋਡ ਬਰਨਾਲਾ ਜੋ ਕਿ ਰਿਜਰਵ ਬੈਂਕ ਦਾ ਅਦਾਰਾ ਹੈ ਵਿਚ ਬਤੌਰ ਮੈਨੇਜਰ ਦੀ ਨੌਕਰੀ ਕਰਦਾ ਹੈ। ਉਕਤ ਬ੍ਰਾਂਚ ਵਿੱਚ ਉਕਤਾਨ 1.ਮਨੋਜ ਕੁਮਾਰ ਪੁੱਤਰ ਰਾਜਿੰਦਰ ਪ੍ਰਸਾਦ 2.ਦੇਵੀ ਪ੍ਰਸਾਦ ਪੁੱਤਰ ਰਾਮਦਾਸ 3.ਅਰਵਿੰਦ ਕੁਮਾਰ ਮਿਸਰਾ ਪੁੱਤਰ ਭੋਲਾ ਨਾਥ ਵਾਸੀਆਨ ਗਲੀ ਨੰਬਰ 05 ਸੇਖਾ ਰੋਡ ਬਰਨਾਲਾ 4.ਅਮਨਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਹਸਨਪੁਰ ਥਾਣਾ ਸਦਰ ਧੂਰੀ (ਸਗਰੂਰ) 5.ਜਸਵੀਰ ਸਿੰਘ ਪੁੱਤਰ ਪ੍ਰਕਾਸ ਸਿੰਘ ਵਾਸੀ ਮਕਾਨ ਨੰਬਰ 1328 ਸ਼ਭਸ਼ ਨਗਰ ਬਰਨਾਲਾ 6. ਵਿੱਕੀ ਪੋਲ 7.ਪਿੰਕੂ ਪੋਲ ਵਾਸੀ ਬਰਨਾਲਾ .2/3 ਨਾਮਾਲੂਮ ਵਿਅਕਤੀ ਦੋਸੀ ਵਿਅਕਤੀ ਵੀ ਪਹਿਲਾ ਨੌਕਰੀ ਕਰਦੇ ਹਨ।ਉਕਤਾਨ ਵਿਅਕਤੀਆ ਨੇ ਕੰਪਨੀ ਨਾਲ 10 ਲੱਖ ਰੁਪਏ ਦਾ ਫਰਾਡ ਕੀਤਾ ਸੀ। ਜਿਸ ਕਰਕੇ ਉਹਨਾ ਨੂੰ ਨੌਕਰੀ ਵਿਚੋ ਕੱਢ ਦਿੱਤਾ ਗਿਆ ਸੀ।ਇਸ ਰੰਜਿਸ ਕਰਕੇ ਉਕਤਾਨ ਦੋਸੀਆਨ ਨੇ ਨੇੜੇ ਪੁਰਾਣਾ ਸਿਨੇਮਾ ਫਰਵਾਹੀ ਬਜਾਰ ਬਰਨਾਲਾ ਵਿਖੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਮੁਦਈ ਦੇ ਗਲ ਵਿੱਚ ਪਾਈ ਹੋਈ ਚਾਂਦੀ ਚੀ ਚੈਨੀ ਵੀ ਝਪਟ ਮਾਰ ਕੇ ਖੋਹ ਲਈ ਜਿਸ ਪਰ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।