ਚੁਣੀ ਹੋਈ ਪੰਚਾਇਤ ਨੇ ਨਗਰ ਨਿਵਾਸੀਆਂ ਦਾ ਕੀਤਾ ਧੰਨਵਾਦ
ਸਰਦੂਲਗੜ੍ਹ 19 ਅਕਤੂਬਰ ਗੁਰਜੰਟ ਸਿੰਘ
ਵਿਧਾਨ ਸਭਾ ਹਲਕਾ ਸਰਦੂਲਗੜ ਦੇ ਪਿੰਡ ਘੁਰਕਣੀਂ ਵਿਖੇ ਸਰਪੰਚੀ ਦੀ ਚੋਣ ਲਈ ਦੋ ਉਮੀਦਵਾਰਾਂ ਵਿੱਚ ਪੂਰਾ ਸਖਤ ਮੁਕਾਬਲਾ ਸੀ।ਮਿਲੇ ਵੇਰਵਿਆਂ ਅਨੁਸਾਰ ਲਵਪ੍ਰੀਤ ਕੌਰ ਪਤਨੀ ਨਿਰਮਲ ਸਿੰਘ ਮਾਨ ਦੇ ਮੁਕਾਬਲੇ ਬਲਜੀਤ ਕੌਰ ਪਤਨੀ ਜਸਪ੍ਰੀਤ ਸਿੰਘ ਸਰਪੰਚੀ ਦੀ ਚੋਣ ਲਈ ਮੁਕਾਬਲਾ ਸੀ।ਇਥੇ ਪਿੰਡ ਘੂਰਕਣੀ ਵਿਖੇ 1547 ਚੋ ਕੁਲ ਵੋਟਾਂ 1309 ਪੋਲ ਹੋਈਆਂ। ਜਿਨਾਂ ਚੋਂ ਕਿਸੇ ਕਾਰਨ 17 ਵੋਟਾਂ ਕੈਂਸਲ ਹੋਣ ਤੇ ਲਵਪ੍ਰੀਤ ਕੌਰ ਪਤਨੀ ਨਿਰਮਲ ਸਿੰਘ ਮਾਨ ਪਿੰਡ ਘੁਰਕਣੀ ਦੀ ਸਰਪੰਚ ਚੁਣੀ ਗਈ। ਇੱਥੇ ਵਾਰਡ ਨੰਬਰ 1 ਚ ਕੇਵਲ ਸਿੰਘ ਪੁੱਤਰ ਬੱਲੂ ਸਿੰਘ, ਵਾਰਡ ਨੰਬਰ 2 ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ, ਵਾਰਡ ਨੰਬਰ 3ਗੁਰਮੀਤ ਕੌਰ ਪਤਨੀ ਦਰਸ਼ਨ ਸਿੰਘ, ਵਾਰਡ ਨੰਬਰ 4 ਪਰਮਜੀਤ ਕੌਰ ਪਤਨੀ ਮੰਦਰ ਸਿੰਘ, ਵਾਰਡ ਨੰਬਰ 5 ਕਰਮਜੀਤ ਕੌਰ ਪਤਨੀ ਹਰਬੰਸ ਸਿੰਘ, ਵਾਰਡ ਨੰਬਰ 6ਬਸੰਤ ਸਿੰਘ ਤੇਜਾ ਸਿੰਘ, ਵਾਰਡ ਨੰਬਰ 7 ਗੁਰਮੀਤ ਸਿੰਘ ਕੌਰਾ ਸਿੰਘ ਪੰਚ ਚੁਣੇ ਗਏ ਹਨ। ਪਿੰਡ ਦੀ ਬਣੀ ਨਵੀਂ ਪੰਚਾਇਤ ਦਾ ਨਗਰ ਨਿਵਾਸੀਆਂ ਨੇ ਗਲਾਂ ਚ ਹਾਰ ਪਾ ਕੇ ਕੀਤਾ ਸਨਮਾਨ।ਇਸ ਮੌਕੇ ਚੁਣੀ ਗਈ ਸਰਪੰਚ ਨੇ ਵਿਸ਼ਵਾਸ ਦਵਾਇਆ ਕਿ ਉਹ ਪਿੰਡ ਘੁਰਕਣੀ ਦੇ ਵਿਕਾਸ ਲਈ ਪਾਰਟੀਬਾਜ਼ੀ ਤੋ ਉਪਰ ਉੱਠ ਕੇ ਜੀ ਜਾਨ ਵਿਕਾਸ ਕਰਨ ਦੀ ਕੋਸ਼ਿਸ਼ ਕਰਨਗੇ। ਪਿੰਡ ਨੂੰ ਸਿਹਤ ਸਹੂਲਤਾਂ, ਸਿੱਖਿਆ, ਪੀਣ ਵਾਲੇ ਪਾਣੀ, ਲੋੜਵੰਦ ਪਰਿਵਾਰਾਂ ਲਈ ਬੁਢਾਪਾ, ਵਿਧਵਾ ਪੈਨਸ਼ਨ, ਆਟਾ ਦਾਲ, ਸਗਨ ਸਕੀਮ ਆਦਿ ਸਕੀਮਾਂ ਦੀ ਕਮੀ ਨਹੀਂ ਆਉਣ ਦੇਣਗੇ। ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੀ ਚੰਦਰੀ ਬਿਮਾਰੀ ਨੂੰ ਰੋਕਣ ਲਈ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਦਮ ਚੁੱਕਣਗੇ। ਇਸ ਮੌਕੇ ਡਾਕਟਰ ਰਾਜਵਿੰਦਰ ਸਿੰਘ , ਹਰਦੀਪ ਸਿੰਘ ਨੇ ਨਵੀਂ ਪੰਚਾਇਤ ਨੂੰ ਵਧਾਈ ਦਿੱਤੀ।