†ਬਿਨਾਂ ਪੱਖ ਪਾਤ ਤੋਂ ਪਿੰਡ ਭੰਮੇ ਖੁਰਦ ਦਾ ਵਿਕਾਸ ਕਰਾਂਗੇ:ਗੁਰਜੰਟ ਸਿੰਘ
ਸਰਦੂਲਗੜ 18 ਅਕਤੂਬਰ ਗੁਰਜੰਟ ਸਿੰਘ
ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਖੁਰਦ ਵਿਖੇ ਸਮੁੱਚੇ ਪਿੰਡ ਨੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਅਮਨ ਸ਼ਾਂਤੀ ਨਾਲ ਵੋਟਾਂ ਪਾਈਆਂ ਗਈਆਂ।ਹਾਸਲ ਵੇਰਵਿਆਂ ਅਨੁਸਾਰ ਪਿੰਡ ਦੀਆਂ ਕੁੱਲ ਵੋਟਾਂ 1240 ਸਨ ।ਜਿਨਾਂ ਵਿੱਚੋਂ 1088 ਵੋਟਾਂ ਪੋਲ ਹੋਈਆਂ ਜਿਨਾਂ ਵਿੱਚੋਂ ਦੋ ਵੋਟਾਂ ਨੋਟਾਂ ਨੂੰ ਅਤੇ ਸੱਤ ਵੋਟਾਂ ਕੈਂਸਲ ਹੋਣ ਕਰਕੇ ਗੁਰਜੰਟ ਸਿੰਘ ਨੂੰ 543 ਅਤੇ ਭੋਲਾ ਸਿੰਘ ਨੂੰ 538 ਵੋਟਾਂ ਮਿਲਣ ਕਰਕੇ ਗੁਰਜੰਟ ਸਿੰਘ ਪੰਜ ਵੋਟਾਂ ਦੇ ਫ਼ਰਕ ਨਾਲ ਸਰਪੰਚ ਦੀ ਚੋਣ ਜਿੱਤ ਗਏ ਹਨ। ਇਸ ਮੌਕੇ ਗੁਰਜੰਟ ਸਿੰਘ ਨੇ ਕਿਹਾ ਕਿ ਉਹ ਬਿਨਾਂ ਕਿਸੇ ਪੱਖਪਾਤ ਆਦ ਤੋਂ ਸਮੁੱਚੇ ਪਿੰਡ ਦੇ ਵਿਕਾਸ ਲਈ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਜਿੱਥੇ ਗਲੀਆਂ ਨਾਲੀਆਂ ਦਾ ਵਿਕਾਸ ਕੀਤਾ ਜਾਵੇਗਾ ਉਥੇ ਹਰੀਜਨਾਂ ਦੀ ਧਰਮਸ਼ਾਲਾ, ਮੁੱਖ ਮਾਰਗ ਸਰਸਾ ਮਾਨਸਾ ਰੋਡ ਤੇ ਪਿੰਡ ਵਾਸੀਆਂ ਲਈ ਮਾਨਸਾ ਸਰਸਾ ਜਾਣ ਲਈ ਬੱਸ ਰੁਕਣ ਨਹੀਂ ਸਰਕਾਰ ਅਤੇ ਪ੍ਰਸ਼ਾਸਨ ਕੋਲ ਬੇਨਤੀ ਕੀਤੀ ਜਾਵੇਗੀ। ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਮੁਹਿੰਮ ਵੱਡੀ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਬਲਜੀਤ ਕੌਰ ਪਤਨੀ ਵਿਸਾਖਾ ਸਿੰਘ ਵਾਰਡ ਨੰਬਰ 1,ਅਜੈਬ ਸਿੰਘ ਪੁੱਤਰ ਰੌਣ ਸਿੰਘ ਵਾਰਡ ਨੰਬਰ 2,ਮਲਕੀਤ ਕੌਰ ਪਤਨੀ ਹਰਦੇਵ ਸਿੰਘ ਵਾਰਡ ਨੰਬਰ 3,ਮੁਖਤਿਆਰ ਕੌਰ ਪਤਨੀ ਰੂਪ ਸਿੰਘ ਵਾਰਡ ਨੰਬਰ 4,ਸੁਖਦੇਵ ਕੌਰ ਪਤਨੀ ਅਮਰਜੀਤ ਸਿੰਘ ਵਾਰਡ ਨੰਬਰ 5, ਜੋਗਿੰਦਰ ਸਿੰਘ ਪੁੱਤਰ ਨੱਥੂ ਸਿੰਘ ਵਾਰਡ ਨੰਬਰ 6, ਗੁਰਚਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਰਡ ਨੰਬਰ 7 ਆਦਿ ਪੰਚ ਚੁਣੇ ਗਏ ਹਨ। ਜਿੰਨਾ ਦਾ ਨਗਰ ਨਿਵਾਸੀਆਂ ਨੇ ਸਿਰਪਾਓ ਪਾ ਕੇ ਸਨਮਾਨ ਕੀਤਾ ਗਿਆ।ਉਕਤ ਪੰਚਾਇਤ ਨੂੰ ਕਾਮਯਾਬ ਬਣਾਉਣ ਲਈ ਸਾਬਕਾ ਸਰਪੰਚ ਸੁਖਦੇਵ ਸਿੰਘ ਭੰਮਾ, ਸੁਖੀ ਭੰਮਾ, ਮਲਕੀਤ ਸਿੰਘ, ਲਖਬੀਰ ਸਿੰਘ, ਦਰਸ਼ਨ ਸਿੰਘ, ਗੋਰਾ ਸਿੰਘ ਗੁਰਜੀਤ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਲਾਣਿਆਂ ਦੇ ਵਿਅਕਤੀ ਹਾਜ਼ਰ ਸਨ।