ਪੀੜਿਤ ਦੀ ਹਾਲਤ ਨਾਜ਼ੁਕ ਪੱਟ ,ਲੱਤ ਚੂਲਾ ਅਤੇ ਸਿਰ ਦੀ ਗੰਭੀਰ ਸੱਟ ਨਾਲ ਜੂਝ ਰਿਹਾ
ਬਰਨਾਲਾ,18,ਅਕਤੂਬਰ /-ਕਰਨਪ੍ਰੀਤ ਕਰਨ
ਬਰਨਾਲਾ ਜਿਲੇ ਦੇ ਥਾਣਾ ਭਦੌੜ ਦੇ ਪੁਲਿਸ ਮੁਲਾਜ਼ਮ ਰਣਧੀਰ ਸਿੰਘ ਵੱਲੋਂ ਢਿਲਵਾਂ ਦੇ ਇੱਕ ਫਾਈਨੈਂਸਰ ਰਣਜੀਤ ਸਿੰਘ ਢਿਲਵਾਂ ਨੂੰ ਗਲਤ ਸਾਈਡ ਤੋਂ ਗੱਡੀ ਨਾਲ ਹਿੱਟ ਕਰਕੇ ਜਖਮੀ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਤਹਿਤ ਰਣਜੀਤ ਸਿੰਘ ਪੁੱਤਰ ਉਜਾਗਰ ਸਿੰਘ ਪਿੰਡ ਢਿਲਵਾਂ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਬਰਨਾਲਾ ਵਿਖੇ ਆਪਣੀ ਸਾਈਡ ਮੋਟਰਸਾਈਕਲ ਉੱਪਰ ਆ ਰਿਹਾ ਸੀ ਤਾਂ ਅਚਾਨਕ ਖੁੱਡੀ ਕਲਾਂ ਕੋਲੋਂ ਇੱਕ ਕਾਰ ਜਿਸ ਨੂੰ ਪੁਲਿਸ ਮੁਲਾਜ਼ਮ ਜੋ ਕਿ ਭਦੌੜ ਵਿਖੇ ਤਾਇਨਾਤ ਹੈ ਨਸ਼ੇ ਦੀ ਹਾਲਤ ਵਿੱਚ ਚਲਾ ਰਿਹਾ ਸੀ ਅਤੇ ਗਲਤ ਸਾਈਡ ਆ ਕੇ ਉਸ ਵੱਲੋਂ ਰਣਜੀਤ ਸਿੰਘ ਢਿੱਲਵਾਂ ਨੂੰ ਟੱਕਰ ਮਾਰ ਕੇ ਸਖਤ ਜਖਮੀ ਕਰ ਦਿੱਤਾ ਜਿਸ ਨੂੰ ਕੁਝ ਲੋਕਾਂ ਦੀ ਮਦਦ ਨਾਲ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਰਣਜੀਤ ਸਿੰਘ ਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਵੱਲੋਂ ਸੁਪਰ ਸਪੈਸ਼ਲਿਟੀ ਹਸਪਤਾਲ ਬੀਐਮਸੀ ਵਿਖੇ ਰੈਫਰ ਕਰ ਦਿੱਤਾ ਗਿਆ !
ਇਸ ਮੌਕੇ ਰਣਜੀਤ ਸਿੰਘ ਪਿੰਡ ਢਿੱਲਵਾਂ ਵੱਲੋਂ ਦੇ ਹੱਕ ਵਿਚ ਮੀਡਿਆ ਸ੍ਹਾਮਣੇ ਸੈਂਕੜੇ ਪਿੰਡ ਨਿਵਾਸੀਆਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚ ਕੇ ਉਸ ਮੁਲਾਜ਼ਮ ਨੂੰ ਦਾ ਦਾਰੂ ਪੀਤੀ ਹੋਣ ਕਾਰਨ ਡਾਕਟਰੀ ਮੁਆਇਨਾ ਕਰਵਾਉਣਾ ਚਾਹਿਆ ਪ੍ਰੰਤੂ ਉਹ ਮੁਲਾਜ਼ਮ ਸਿਵਿਲ ਹਸਪਤਾਲ ਵਿੱਚੋਂ ਚਕਮਾ ਦੇ ਕੇ ਭੱਜਣ ਵਿੱਚ ਸਫਲ ਹੋ ਗਿਆ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਕਿਸਾਨ ਯੂਨੀਅਨ ਪਿੰਡ ਦੇ ਮੋਹਤਵਰਾਂ ਅਤੇ ਬਰਨਾਲਾ ਦੇ ਨੌਜਵਾਨਾਂ ਵੱਲੋਂ ਮੀਡੀਆ ਨੂੰ ਸੂਚਿਤ ਕਰਨ ਉਪਰੰਤ ਉਸ ਮੁਲਾਜ਼ਮ ਨੂੰ ਦੁਬਾਰਾ ਸਿਵਲ ਹਸਪਤਾਲ ਪਹੁੰਚਣ ਤੇ ਮਜਬੂਰ ਕਰ ਦਿੱਤਾ ਇਸ ਮੌਕੇ ਥਾਣਾ ਸਦਰ ਦੇ ਇੰਚਾਰਜ ਸਰਦਾਰ ਸ਼ੇਰਵਿੰਦਰ ਸਿੰਘ ,ਅਤੇ ਥਾਣਾ ਹੰਡਿਆਇਆ ਚੋਂਕੀ ਦੇ ਇੰਚਾਰਜ ਤਰਸੇਮ ਸਿੰਘ ਵੱਲੋਂ ਉਸ ਮੁਲਾਜ਼ਮ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਡਾਕਟਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਪਿੰਡ ਢਿੱਲਵਾਂ ਦੇ ਜਖਮੀ ਹੋਏ ਰਣਜੀਤ ਸਿੰਘ ਦੇ ਵਾਰਸਾਂ ਅਤੇ ਸੈਂਕੜੇ ਜੁੜੇ ਲੋਕਾਂ ਨੂੰ ਉਸ ਉਪਰ ਪਰਚਾ ਦਰਜ ਕਰਕੇ ਪਰਿਵਾਰ ਨੂੰ ਇਨਸਾਫ ਦੇਣ ਦੀ ਗੱਲ ਕੀਤੀ ਇਸ ਮੌਕੇ ਰਣਜੀਤ ਸਿੰਘ ਦੀ ਤਰਫੋਂ ਪਿੰਡ ਨਿਵਾਸੀਆਂ ਅਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਜ਼ਿਕਰ ਯੋਗ ਹੈ ਕਿ ਰਣਜੀਤ ਸਿੰਘ ਜੋ ਆਪਣੀ ਸਾਈਡ ਆ ਰਿਹਾ ਸੀ ਜਿਸ ਨੂੰ ਗੱਡੀ ਵੱਲੋਂ ਟੱਕਰ ਮਾਰ ਕੇ ਸਖਤ ਜ਼ਖਮੀ ਕਰਨ ਤਹਿਤ ਉਸ ਦੀ ਸੱਜੀ ਲੱਤ ਅਤੇ ਪੱਟ ਚੂਲਾ ਅਤੇ ਸਿਰ ਵਿੱਚ ਗੰਭੀਰ ਚੋਟਾ ਆਉਣ ਕਾਰਨ ਬਰਨਾਲਾ ਦੇ ਬੀਐਮਸੀ ਹਸਪਤਾਲ ਵਿਖੇ ਦਾਖਲ ਹੈ ਪਰਿਵਾਰ ਵੱਲੋਂ ਪੁਲਿਸ ਮੁਲਾਜ਼ਮ ਵਿਰੁੱਧ ਕਾਰਵਾਈ ਕਰਕੇ ਪਰਚਾ ਦਰਜ ਕਰਨ ਦੀ ਬੇਨਤੀ ਕੀਤੀ ! ਇਸ ਮੌਕੇ ਡਾਕਟਰੀ ਮੁਆਇਨਾ ਕਰਵਾ ਰਿਹਾ ਰਣਧੀਰ ਸਿੰਘ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰੰਤੂ ਸੋਸ਼ਲ ਮੀਡਿਆ ਤੇ ਐਸੀਡੇੰਟ ਦੀਆਂ ਵਾਇਰਲ ਹੋਈਆਂ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ ਜਿਸ ਦੇ ਅਧਾਰ ਤੇ ਪੁਲਿਸ ਦੇ ਉੱਚ ਅਫ਼ਸਰਾਂ ਵਲੋਂ ਸਖਤ ਸਟੈਂਡ ਲੈਂਦੀਆਂ ਪਰਚਾ ਦਰਜ ਕਰਨ ਦੀਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ