ਦਾਜ ਦਹੇਜ਼ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਬਰਨਾਲਾ,16 ਅਕਤੂਬਰ/-ਕਰਨਪ੍ਰੀਤ ਕਰਨ / ਮਾਨਯੋਗ ਅਦਾਲਤ ਸ੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਸ਼ਿਵ ਕੁਮਾਰ ਪੁੱਤਰ ਕੌਰ ਸੈਨ ਵਾਸੀ ਰਾਮਪੁਰਾ ਫੂਲ ਨੂੰ ਰਿੰਪੀ ਰਾਣੀ ਪਤਨੀ ਸ਼ਿਵ ਕੁਮਾਰ ਵਾਸੀ ਭਦੌੜ ਪਾਸੋਂ ਦਾਜ ਦਹੇਜ਼ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।
ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿੰਪੀ ਰਾਣੀ ਦਾ ਵਿਆਹ ਸ਼ਿਵ ਕੁਮਾਰ ਨਾਲ ਮਿਤੀ 10-03-2007 ਨੂੰ ਹੋਇਆ ਸੀ। ਉਸ ਤੋਂ ਬਾਦ ਰਿੰਪੀ ਰਾਣੀ ਵੱਲੋਂ ਸ਼ਿਵ ਕੁਮਾਰ ਦੇ ਖਿਲਾਫ ਪੁਲਿਸ ਨੂੰ ਇੱਕ ਲਿਖਤੀ ਦਰਖਾਸਤ ਮਿਤੀ 03-01-2015 ਨੂੰ ਦਿੱਤੀ ਗਈ ਸੀ ਜਿਸ ਵਿੱਚ ਰਿੰਪੀ ਰਾਣੀ ਨੇ ਇਹ ਦੋਸ਼ ਲਗਾਏ ਸਨ ਕਿ ਸ਼ਿਵ ਕੁਮਾਰ, ਉਸਦੀਆਂ ਭੈਣਾਂ ਅਤੇ ਉਸਦੀ ਮਾਤਾ ਨੇ ਰਿੰਪੀ ਰਾਣੀ ਪਾਸੋਂ ਦਾਜ ਦਹੇਜ਼ ਦੀ ਮੰਗ ਕੀਤੀ ਹੈ, ਉਸਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਅਤੇ ਉਸਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ ਅਤੇ ਵਿਆਹ ਵਿੱਚ ਦਿੱਤੇ ਹੋਏ ਇਸਤਰੀ ਧਨ ਨੂੰ ਖੁਰਦ ਬੁਰਦ ਕਰ ਦਿੱਤਾ ਹੈ ਜੋ ਪੁਲਿਸ ਵੱਲੋਂ ਦਰਖਾਸਤ ਪਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਰੋਪੀ ਰਾਣੀ ਵੱਲੋਂ ਮਾਨਯੋਗ ਅਦਾਲਤ ਮੈਡਮ ਕੁਲਵਿੰਦਰ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਪਾਸ ਇੱਕ ਇਸਤਗਾਸਾ ਜੇਰ ਦਫਾ 406/498-ਏ ਆਈ.ਪੀ.ਸੀ. ਤਹਿਤ ਸ਼ਿਵ ਕੁਮਾਰ, ਉਸਦੀ ਮਾਤਾ ਮੂਰਤੀ ਦੇਵੀ ਦੇ ਖਿਲਾਫ ਦਾਇਰ ਕੀਤਾ ਗਿਆ ਜੋ ਮਾਨਯੋਗ ਅਦਾਲਤ ਵੱਲੋਂ ਮਿਤੀ 19-11-2019 ਨੂੰ ਮੂਰਤੀ ਦੇਵੀ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਅਤੇ ਸ਼ਿਵ ਕੁਮਾਰ ਨੂੰ ਦੋ ਸਾਲ ਦੀ ਸਜ਼ਾ ਅਤੇ 5000/- ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ। ਜਿਸਦੀ ਅਪੀਲ ਸ਼ਿਵ ਕੁਮਾਰ ਵੱਲੋਂ ਮਾਨਯੋਗ ਅਦਾਲਤ ਸ੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਪਾਸ ਆਪਣੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਦਾਇਰ ਕੀਤੀ ਗਈ ਜਿਸਦੇ ਵਿੱਚ ਮਾਨਯੋਗ ਅਦਾਲਤ ਨੇ ਮੁਲਜ਼ਮ ਸ਼ਿਵ ਕੁਮਾਰ ਦੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਵਿਆਹ ਤੋਂ ਕਰੀਬ 8 ਸਾਲ ਬਾਦ ਰਿੰਪੀ ਰਾਣੀ ਵੱਲੋਂ ਦਾਜ ਦਹੇਜ਼ ਦੇ ਦੋਸ਼ ਲਗਾਏ ਗਏ ਹਨ. ਦਾਜ ਦੇਣ ਸਬੰਧੀ ਕੋਈ ਵੀ ਬਿੱਲ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ, ਰਿੰਪੀ ਰਾਣੀ ਦੀ ਕੁੱਟਮਾਰ ਸਬੰਧੀ ਕੋਈ ਡਾਕਟਰੀ ਮੁਆਇਨੇ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਨਹੀਂ ਕੀਤੀ ਗਈ ਅਤੇ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।