ਪਿੰਡ ਭਲਾਈਕੇ ਚ ਜਸਵਿੰਦਰ ਕੌਰ ਪਤਨੀ ਮੇਜਰ ਸਿੰਘ ਸਰਪੰਚ ਬਣੇ 

ਪਿੰਡ ਵਾਸੀਆਂ ਨੇ ਚੁਣੀ ਹੋਈ ਪੰਚਾਇਤ ਨੂੰ ਕੀਤਾ ਸਨਮਾਨ 

 

ਸਰਦੂਲਗੜ੍ਹ 16 ਗੁਰਜੰਟ ਸਿੰਘ 

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਭਲਾਈਕੇ ਵਿਖੇ ਜਸਵਿੰਦਰ ਕੌਰ ਪਤਨੀ ਮੇਜਰ ਸਿੰਘ ਸਰਪੰਚ ਬਣੇ ਹਨ। ਮਿਲੇ ਵੇਰਵਿਆਂ ਅਨੁਸਾਰ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਸੇਵਾ ਕਰ ਰਹੇ ਮੇਜਰ ਸਿੰਘ ਭਲਾਈਕੇ ਨੇ ਆਪਣੀ ਪਤਨੀ ਜਸਵਿੰਦਰ ਕੌਰ ਦੇ ਸਰਪੰਚ ਬਣਨ ਤੇ ਜਿੱਥੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਥੇ ਉਹਨਾਂ ਕਿਹਾ ਕਿ ਉਹ ਆਪਣੇ ਪਿੰਡ ਭਲਾਈ ਕੇ ਵਿਖੇ ਪਿੰਡ ਦੇ ਸਮੁੱਚੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਹਟ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ। ਜਸਵਿੰਦਰ ਕੌਰ ਦੀ ਜਿੱਤ ਦੀ ਖੁਸ਼ੀ ਚ ਉਹਨਾਂ ਨੂੰ ਪਿੰਡ ਵਾਸੀਆਂ ਨੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਭੋਲਾ ਸਿੰਘ ਹਰਨੇਕ ਸਿੰਘ, ਕੌਰ ਸਿੰਘ, ਤੇਜਾ ਸਿੰਘ ,ਜੰਟਾ ਸਿੰਘ, ਬੇਅੰਤ ਸਿੰਘ ਜਸਪਾਲ ਸਿੰਘ ,ਸਤਪਾਲ ਸਿੰਘ, ਬਲਦੇਵ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਜਗਸੀਰ ਸਿੰਘ ਪੰਚ, ਗੁਰਜੀਤ ਕੌਰ ਪੰਚ, ਰਣਜੀਤ ਕੌਰ ਪੰਚ,ਗੋਬਿੰਦ ਸਿੰਘ ਨੰਬਰਦਾਰ, ਬੁਗਰ ਸਿੰਘ ਨੰਬਰਦਾਰ, ਨਾਇਬ ਸਿੰਘ ਪੰਚ,ਮੇਜਰ ਸਿੰਘ, ਹਰਮੀਤ ਸਿੰਘ ਗੋਰਾ ਸਿੰਘ ਬਾਜੇਵਾਲਾ ਆਦਿ ਹਾਜ਼ਰ ਸਿੰਘ