ਪਿੰਡ ਝੁਨੀਰ ਦੀ ਸਰਪੰਚੀ ਲਈ ਜਗਪਾਲ ਸਿੰਘ ਖਹਿਰਾ ਨੇ ਕਸ਼ਮੀਰ ਸਿੰਘ ਨੂੰ150 ਵੋਟਾਂ ਦੇ ਫਰਕ ਨਾਲ ਹਰਾਇਆ

ਪਿੰਡ ਝੁਨੀਰ ਦੀ ਸਰਪੰਚੀ ਲਈ ਜਗਪਾਲ ਸਿੰਘ ਖਹਿਰਾ ਨੇ ਕਸ਼ਮੀਰ ਸਿੰਘ ਨੂੰ150 ਵੋਟਾਂ ਦੇ ਫਰਕ ਨਾਲ ਹਰਾਇਆ

ਸਰਦੂਲਗੜ੍ਹ 16 ਅਕਤੂਬਰ ਗੁਰਜੰਟ ਸਿੰਘ 

ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਝੁਨੀਰ ਵਿਖੇ ਸਰਪੰਚ ਵੀ ਚੋਣ ਲਈ ਸਖਤ ਮੁਕਾਬਲਾ ਜਗਪਾਲ ਸਿੰਘ ਖਹਿਰਾ ਅਤੇ ਕਸ਼ਮੀਰ ਸਿੰਘ ਵਿਚਾਲੇ ਸੀ। ਇੱਥੇ ਕਸ਼ਮੀਰ ਸਿੰਘ ਵਾਲੇ ਪਾਸੇ ਨਗਰ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਮਾਇਤ ਕੀਤੀ ਸੀ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਖਹਿਰਾ ਦੇ ਅਸਰ ਰਸੂਖ਼ ਸੂਖ ਸਦਕਾ ਜਗਪਾਲ ਸਿੰਘ ਖਹਿਰਾ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ। ਝੁਨੀਰ ਤੋਂ ਸਰਪੰਚ ਦੀ ਚੋਣ ਲੜ ਰਹੇ ਦੋਨੇ ਹੀ ਸ਼ਰੀਫ ਅਤੇ ਸਾਊ ਉਮੀਦਵਾਰ ਜਗਪਾਲ ਸਿੰਘ ਖਹਿਰਾ ਅਤੇ ਕਸ਼ਮੀਰ ਸਿੰਘ ਨੇ ਆਪਣੇ ਸਮਰਥਕਾਂ ਦੇ ਹੌਸਲੇ ਦੇ ਨਾਲ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਦੇਰ ਰਾਤ ਆਏ ਨਤੀਜਿਆਂ ਚ 150 ਤੋਂ ਜਿਆਦਾ ਦੇ ਫਰਕ ਨਾਲ ਜਗਪਾਲ ਸਿੰਘ ਖਹਿਰਾ ਪਿੰਡ ਝੁਨੀਰ ਦੇ ਸਰਪੰਚ ਚੁਣੇ ਗਏ।