ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਸਲਾਨਾ ਮਹਾਨ ਕੀਰਤਨ ਦਰਵਾਰ ਪਿੰਡ ਸੈਚਾਂ ਵਿਖ਼ੇ ਕਰਵਾਇਆ ਗਿਆ

ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਸਲਾਨਾ ਮਹਾਨ ਕੀਰਤਨ ਦਰਵਾਰ ਪਿੰਡ ਸੈਚਾਂ ਵਿਖ਼ੇ ਕਰਵਾਇਆ ਗਿਆ

 

ਹੁਸ਼ਿਆਰਪੁਰ – 15 ਅਕਤੂਬਰ ( ਹਰਪ੍ਰੀਤ ਬੇਗਮਪੁਰੀ ) ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਸਲਾਨਾ ਮਹਾਨ ਕੀਰਤਨ ਦਰਵਾਰ ਮਿਲਕ ਪਲਾਂਟ ਨੇੜੇ ਪਿੰਡ ਸੈਚਾਂ ਵਿਖ਼ੇ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦਸਿਆ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਜਾਪ ਕੀਤੇ ਉਪਰੰਤ ਭੋਗ ਪਾਏ ਗਏ,ਸੰਗਤਾਂ ਦੀ ਚੜ੍ਹਦੀਕਲਾਂ ਲਈ ਅਰਦਾਸ ਕੀਤੀ ਗਈ, ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ, ਬਾਬਾ ਹਰਭਜਨ ਸਿੰਘ ਜੀ ਖਾਲਸਾ ਸੋਤਲਾ ਵਾਲੇ, ਸੰਤ ਸਤਨਾਮ ਦਾਸ ਜੀ ਗੱਜਰ ਮਹਿਦੂਦ ਵਾਲੇ, ਬਾਬਾ ਕਰਮ ਸਿੰਘ ਜੀ ਲੁਧਿਆਣਾ ਵਾਲੇ, ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਮੁੱਖ ਦਫਤਰ ਕਾਲੇਵਾਲ ਭਗਤਾਂ ਹੁਸ਼ਿਆਰਪੁਰ ਤੋਂ ਮਹਾਂਪੁਰਸ਼, ਬਾਬਾ ਜੀਵਨ ਸਿੰਘ ਜੀ ਬਗੀਚੀ ਵਾਲੇ, ਸੰਤ ਬਿਹਾਰੀ ਲਾਲ ਜੀ ਅਨੰਦਗੜ ਵਾਲੇ, ਬਾਬਾ ਜਸਵਿੰਦਰ ਸਿੰਘ ਜੀ ਟਾਂਡੀ ਔਲਖ ਵਾਲੇ, ਬੀਬੀ ਪ੍ਰਦੀਪ ਕੌਰ ਜੀ ਹੁਸ਼ਿਆਰਪੁਰ ਵਾਲੇ, ਸੰਤ ਸਤਨਾਮ ਸਿੰਘ ਜੀ ਘੁਮਾਣਾ ਵਾਲੇ, ਸੰਤ ਘਰਜੋਤ ਸਿੰਘ ਜੀ ਹੁਸ਼ਿਆਰਪੁਰ ਵਾਲੇ ਆਦਿ ਅਤੇ ਹੋਰ ਜਥੇਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਇਸ ਕੀਰਤਨ ਦਰਬਾਰ ਵਿੱਚ ਸੰਤ ਬਾਬਾ ਧਰਮਪਾਲ ਜੀ ਡੇਰਾ ਚਾਨਣਪੂਰੀ ਧਾਮ ਹੁਸ਼ਿਆਰਪੁਰ ਵਾਲੇ, ਬਾਬਾ ਜਗੀਰ ਸਿੰਘ ਜੀ ਸਰਬੱਤ ਦਾ ਭਲਾ ਆਸ਼ਰਾਮ ਨੰਦਾਚੌਰ ਵਾਲੇ, ਸੰਤ ਬਾਬਾ ਬਲਵੀਰ ਸਿੰਘ ਜੀ, ਸੰਤ ਬਾਬਾ ਹਰਦਿਆਲ ਦਾਸ ਜੀ, ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਰਜਿ ਪੰਜਾਬ ਦੇ ਰਾਸ਼ਟਰੀਆ ਪ੍ਰਧਾਨ ਮੋਹਣ ਲਾਲ ਭਟੋਆ, ਐਸ ਐਮ ਓ ਡਾਕਟਰ ਮੋਹਣ ਲਾਲ ਬਜਵਾੜਾ, ਐਸ ਐਮ ਓ ਡਾਕਟਰ ਤਜਿੰਦਰ ਕੌਰ ਜੀ, ਅਤੇ ਹੁਸ਼ਿਆਰਪੁਰ ਦੇ ਮੌਜੂਦਾ MP ਡਾਕਟਰ ਰਾਜ ਕੁਮਾਰ ਚੱਬੇਵਾਲ ਆਦਿ ਇਸ ਕੀਰਤਨ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ, ਇਸ ਮੌਕੇ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼, ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਰਾਜਨੀਤੱਕ ਪਾਰਟੀਆਂ ਦੇ ਆਗੂ ਵੀ ਪਹੁੰਚੇ, ਇਸ ਮੌਕੇ ਚੇਅਰਮੈਨ ਸੁਰਿੰਦਰ ਸੰਧੂ, ਪ੍ਰਧਾਨ ਜਗਦੀਸ਼ ਲਾਲ ਬੱਧਣ, ਵਾਈਸ ਪ੍ਰਧਾਨ ਪਿਆਰਾ ਸਿੰਘ ਬੱਧਣ, ਕੈਸ਼ੀਅਰ ਓਮ ਲਾਲ , ਵਾਈਸ ਕੈਸ਼ੀਅਰ ਕਿਸ਼ਨ ਲਾਲ,ਮੁੱਖ ਪ੍ਰਬੰਧਕ ਸਰਬਜੀਤ ਵਿਰਦੀ, ਸਕੱਤਰ ਅਜੀਤ ਸਿੰਘ, ਅਤੇ ਸਾਰੇ ਕਮੇਟੀ ਮੈਂਬਰ ਅਤੇ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ ਅਤੁਟ ਲੰਗਰ ਵਰਤਾਏ ਗਏ, ਇਹ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ