ਦੁਬਈ : ਹਸਨ ਅਲੀ ਨੇ ਮੈਥਿਊ ਵੇਡ ਦਾ ਕੈਚ ਛੱਡ ਦਿੱਤਾ ਸੀ। ਵੇਡ ਨੇ ਇਸ ਨੂੰ ਮੈਚ ਦੀ ਜਿੱਤ ਦਾ ਕਾਰਨ ਦੱਸੇ ਜਾਣ ’ਤੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਕੈਚ ਛੱਡਣਾ ਟਰਨਿੰਗ ਪੁਆਇੰਟ ਸੀ। ਮੈਨੂੰ ਲਗਦਾ ਹੈ ਕਿ ਸਾਨੂੰ ਉਸ ਸਮੇਂ 18 ਜਾਂ 20 ਦੌੜਾਂ ਦੀ ਲੋੜ ਸੀ। ਮੈਚ ਉਸ ਸਮੇਂ ਸਾਡੇ ਪੱਖ ਵਿਚ ਹੋਣਾ ਸ਼ੁਰੂ ਹੋ ਗਿਆ ਸੀ। ਜੇ ਮੈਂ ਤਦ ਆਊਟ ਹੋ ਜਾਂਦਾ ਤਾਂ ਯਕੀਨੀ ਤੌਰ ’ਤੇ ਸਾਨੂੰ ਨਹੀਂ ਪਤਾ ਕਿ ਕੀ ਹੁੰਦਾ, ਪਰ ਮੈਨੂੰ ਪੂਰਾ ਯਕੀਨ ਸੀ ਕਿ ਪੈਟ ਕਮਿੰਸ ਕ੍ਰੀਜ਼ ’ਤੇ ਉਤਰ ਕੇ ਮਾਰਕਸ ਸਟੋਈਨਿਸ ਨਾਲ ਟੀਮ ਨੂੰ ਜਿੱਤ ਤਕ ਪਹੁੰਚਾ ਦਿੰਦੇ। ਮੈਂ ਇਹ ਨਹੀਂ ਕਹਾਂਗਾ ਕਿ ਕੈਚ ਛੱਡਣ ਕਾਰਨ ਅਸੀਂ ਮੈਚ ਜਿੱਤ ਲਿਆ ਸੀ। 33 ਸਾਲਾ ਵੇਡ ਨੇ ਆਸਟ੍ਰੇਲਿਆਈ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੇਰੇ ’ਤੇ ਕਾਫੀ ਵਿਸ਼ਵਾਸ ਦਿਖਾਇਆ। ਜੇ ਇਸ ਮੈਚ ਵਿਚ ਦੌੜਾਂ ਨਾ ਬਣਾਉਂਦਾ ਤਾਂ ਟੀਮ ’ਚੋਂ ਬਾਹਰ ਵੀ ਜਾ ਸਕਦਾ ਸੀ ਕਿਉਂਕਿ ਕੁਝ ਸਮੇਂ ਤੋਂ ਮੇਰਾ ਪ੍ਰਦਰਸ਼ਨ ਚੰਗਾ ਨਹੀਂ ਸੀ। ਅਜਿਹੇ ਮੈਚਾਂ ਵਿਚ ਤਜਰਬੇ ਨਾਲ ਮਦਦ ਮਿਲਦੀ ਹੈ। ਅਜਿਹੇ ਮੈਚਾਂ ਵਿਚ ਇਨ੍ਹਾਂ ਹਾਲਾਤ ਵਿਚ ਤਜਰਬਾ ਅਹਿਮ ਹੁੰਦਾ ਹੈ। ਹਾਲਾਂਕਿ ਅਸੀਂ ਕੁਝ ਸ਼ੁਰੂਆਤੀ ਵਿਕਟਾਂ ਗੁਆ ਦਿੱਤੀਆਂ ਸਨ ਪਰ ਡ੍ਰੈਸਿੰਗ ਰੂਮ ਵਿਚ ਕੋਈ ਘਬਰਾਹਟ ਨਹੀਂ ਸੀ। ਸਾਡੇ ਸਾਰੇ ਖਿਡਾਰੀ ਤਜਰਬੇਕਾਰ ਹਨ।
Related Posts
ਸ ਪ ਸਿੰਘ, ਨਰਪਾਲ ਸਿੰਘ ਸ਼ੇਰਗਿੱਲ, ਧਰਮ ਸਿੰਘ ਗੋਰਾਇਆ ਤੇ ਦਲਜਿੰਦਰ ਰਹਿਲ ਵੱਲੋਂ ਲੋਕ ਅਰਪਣ
ਲੁਧਿਆਣਾ–ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਪਰਵਾਸ ਮੈਗਜ਼ੀਨ ਦਾ ਯੂਰਪ ਭਾਗ-2 ਵਿਸ਼ੇਸ਼ ਅੰਕ…
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ।
15 ਨਵੰਬਰ ਨੂੰ ਹੋਣਗੇ ਗੁਰਮਤਿ ਸਮਾਗਮ। ਬਰਨਾਲਾ 14 ਨਵੰਬਰ ਕਰਨਪ੍ਰੀਤ ਕਰਨ ਜਗਤ ਗੁਰੂ ਧੰਨ ਸ੍ਰੀ ਗੁਊ ਰੂ ਨਾਨਕ ਦੇਵ ਜੀ…
ਟੀਕਾ ਨਹੀਂ ਲਗਵਾਇਆ ਤਾਂ ਨਾ ਰਾਸ਼ਨ ਮਿਲੇਗਾ, ਨਾ ਪੈਟਰੋਲ, ਪ੍ਰਸ਼ਾਸਨ ਦਾ ਸਖ਼ਤ ਨਿਰਦੇਸ਼
ਨਈਂ ਦੁਨੀਆ : ਹੁਣ ਜਦੋਂ ਦੇਸ਼ ਵਿਚ 100 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ, ਸਰਕਾਰ 100 ਫੀਸਦੀ ਟੀਕਾਕਰਨ ਦੇ…