ਬੁਢਲਾਡਾ 8 ਅਕਤੂਬਰ (ਦਵਿੰਦਰ ਸਿੰਘ ਕੋਹਲੀ) ਸ਼੍ਰੀ ਰਾਮ ਚਰਿਤ ਮਾਨਸ ਦੇ ਆਧਾਰਿਤ ਅੱਜ ਰਾਮ ਲੀਲਾ ਗਰਾਊਂਡ ਚ ਛੇਵੇਂ ਦਿਨ ਖੇਵਟ ਵੱਲੋਂ ਭਗਵਾਨ ਰਾਮ ਜੀ ਨੂੰ ਸਰਿਓ ਨਦੀ ਪਾਰ ਦਾ ਪ੍ਰਸਾਰਨ ਕੀਤਾ ਗਿਆ। ਭਗਵਾਨ ਸ਼੍ਰੀ ਰਾਮ ਜੀ ਦੀ ਆਰਤੀ ਉਪਰੰਤ ਉਦਘਾਟਨ ਸਤੀਸ਼ ਸਿੰਗਲਾ ਚੇਅਰਮੈਂਨ ਮਾਰਕੀਟ ਕਮੇਟੀ ਨੇ ਕੀਤਾ। ਵਿਸੇਸ਼ ਤੌਰ ਤੇ ਮਾਈ ਪ੍ਰਕਾਸ਼ੋ ਦੇ ਚੇਲੇ ਮਹੰਤ ਝਾਂਜਰ ਤੇ ਜੋਤੀ ਮਹੰਤ ਸੁਨਾਮ ਪੁਹਚੇ । ਰਾਮ ਲੀਲਾ ਦੇ ਪਾਤਰਾਂ ਨੇ ਖੇਵਟ ਵੱਲੋਂ ਭਗਵਾਨ ਰਾਮ ਜੀ ਨੂੰ ਸਰਿਓ ਨਦੀ ਪਾਰ ਦੇ ਦ੍ਰਿਸ਼ ਨੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਸੱਤਪਾਲ ਨੇ ਕਿਹਾ ਕਿ ਸ਼੍ਰੀ ਰਾਮ ਜੀ ਲੀਲਾ ਰਾਹੀਂ ਸਾਡੀ ਨਵੀਂ ਪੀੜ੍ਹੀ ਨੂੰ ਇੱਕ ਚੰਗੀ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਧਰਮ ਅਤੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਰਾਮ ਲੀਲਾ ਦੇ ਕਲਾਕਾਰ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਸਾਰੇ ਹੀ ਕਲਾਕਾਰ ਆਪਣੀ ਪਾਤਰ ਦੀ ਭੂਮਿਕਾ ਬਾਖੂਭੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਜੀ ਦੇ ਨਕਸ਼ੇ ਕਦਮਾ ਤੇ ਚੱਲਣਾ ਚਾਹੀਦਾ ਹੈ ਅਤੇ ਆਪਣੀ ਜਿੰਦਗੀ ਚ ਗਲਤ ਕੰਮ ਜੋ ਕਿਸੇ ਨੂੰ ਦੁੱਖ ਪਹੁੰਚਾਉਂਦਾ ਹੈ ਉਸ ਨੂੰ ਨਹੀਂ ਕਰਨਾ ਚਾਹੀਦਾ ਹੈ ਜਿਸ ਨਾਲ ਸਭ ਦੀ ਖੁਸ਼ੀ ਤੇ ਖੁਸ਼ਹਾਲੀ ਆਵੇਗੀ। ਇਸ ਮੌਕੇ ਰਾਮ ਨਾਟਕ ਕਲੱਬ ਵੱਲੋਂ ਮਹੰਤ ਝਾਂਜਰ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਣਿਤ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਧਾਨ ਸੰਕੇਤ ਬਿਹਾਰੀ, ਮਾਂਗੇ ਰਾਮ, ਐਡਵੋਕੇਟ ਰਮਨ ਗਰਗ, ਓਮ ਪ੍ਰਕਾਸ਼, ਇੰਦਰਸੈਣ, ਵਾਈਸ ਸੈਕਟਰੀ ਸੱਜਣ ਕੁਮਾਰ, ਆਦਿ ਹਾਜਰ ਸਨ।
Related Posts
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਧੁੰਦ ਦੇ ਮੌਸਮ ਤੋਂ ਪਹਿਲਾਂ ਲਿੰਕ ਸੜਕਾਂ ‘ਤੇ ਰੋਡ ਸੇਫਟੀ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਆਦੇਸ਼
ਚੰਡੀਗੜ੍ਹ,-ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਹੋਰ ਸੁਰੱਖਿਅਤ ਅਤੇ ਬਿਹਤਰ ਬਣਾਉਣ ਵਾਸਤੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ…
ਯੁੱਧਗ੍ਰਸਤ ਦੇਸ਼ਾਂ ‘ਚ ਬੱਚਿਆਂ ਦੀ ਸਥਿਤੀ ‘ਤੇ UNICEF ਨੇ ਪ੍ਰਗਟਾਈ ਚਿੰਤਾ, ਕਿਹਾ- ਸੰਘਰਸ਼ ‘ਚ ਬੱਚਿਆਂ ਖਿਲਾਫ ਗੰਭੀਰ ਉਲੰਘਣਾ ਦੇ ਮਾਮਲੇ ਵਧੇ
ਨਿਊਯਾਰਕ : ਯੂਨੀਸੈਫ ਨੇ ਵਿਸ਼ਵ ‘ਚ ਵਧ ਰਹੇ ਤਣਾਅ ਦੌਰਾਨ ਬੱਚਿਆਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।…
ਵਿਰਾਟ ਕੋਹਲੀ 379 ਮਿੰਟ ਤੱਕ ਕ੍ਰੀਜ਼ ‘ਤੇ ਡਟੇ ਰਹੇ, ਇਸ ਵਾਰ ਆਪਣਾ ਹੀ ਰਿਕਾਰਡ ਤੋੜਨ ਦਾ ਮੌਕਾ
India vs South Africa Test Match Virat Kohli: ਟੀਮ ਇੰਡੀਆ 26 ਦਸੰਬਰ ਤੋਂ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਖੇਡੇਗੀ। ਇਸ ਸੀਰੀਜ਼…