ਸ਼੍ਰੀ ਮਹਾਸ਼ਕਤੀ ਕਲਾ ਮੰਚ (ਰਜਿ.) ਬਰਨਾਲਾ ਵਲੋਂ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਤਹਿਤ ਧੂਮ ਧਾਮ ਨਾਲ ਮਨਾਈ ਜਾ ਰਹੀ ਰਾਮਲੀਲਾ
ਬਰਨਾਲਾ,6,ਅਕਤੂਬਰ /ਕਰਨਪ੍ਰੀਤ ਕਰਨ
ਸ਼੍ਰੀ ਮਹਾਸ਼ਕਤੀ ਕਲਾ ਮੰਚ (ਰਜਿ.) ਬਰਨਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਮਹਾਸ਼ਕਤੀ ਕਲਾ ਮੰਚ, ਬਰਨਾਲਾ ਦੀ ਸਟੇਜ ‘ਤੇ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੀ ਜੀਵਨੀ ਦਾ ਮੰਚਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਸੰਪੂਰਨ ਜਾਣਕਾਰੀ ਦਿੰਦਿਆਂ ਸ਼੍ਰੀ ਮਹਾਸ਼ਕਤੀ ਕਲਾ ਮੰਚ, ਬਰਨਾਲਾ ਪ੍ਰਮੁੱਖ ਜਨਰਲ ਸਕੱਤਰ ਜਿੰਮੀ ਮਿੱਤਲ,ਸ਼ੰਮੀ ਸਿੰਗਲਾ,ਮੁਨੀਸ਼ ਜਿੰਦਲ,ਨਰਾਇਣ ਦੱਤ ਸ਼ੋਰੀ ਹਰੀਸ਼ ਗੋਇਲਨੇ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਬਰਨਾਲਾ ਦੇ ਮਹਾ ਸ਼ਕਤੀ ਕਲਾ ਮੰਦਿਰ ਚ ਚੱਲ ਰਹੀ ਰਾਮਲੀਲਾ ਨੂੰ ਲੈਕੇ ਇੱਕਲੇ ਬਰਨਾਲਾ ਨਿਵਾਸੀਆਂ ਹੀ ਨਹੀਂ ਜਿਲੇ ਭਰ ਦੇ ਵਸਿੰਦਿਆਂ ਵਲੋਂ ਅਦਬ ਸਤਿਕਾਰ ਨਾਲ ਸਿਰਕਤ ਕੀਤੀ ਜਾਂਦੀ ਹੈ
ਰਾਮ ਲੀਲਾ 2024 ਦੀ ਸ਼ੁਭ ਸ਼ੁਰੂਆਤ ਸਮੇਂ ਤੋਂ ਜੈ ਸ਼੍ਰੀ ਰਾਮ ਭਗਵਾਨ ਦੇ ਜੀਵਨ ਚਰਿਤ੍ਰ ਤਹਿਤ ਰਾਮਲੀਲਾ ਗਰਾਊਂਡ ਬਰਨਾਲਾ ਵਿਖੇ ਪਹਿਲਾਂ ਸ਼੍ਰੀ ਰਾਮ ਲੀਲਾ ਕਮੇਟੀ ਦੇ ਕਲਾਕਾਰਾਂ ਵੱਲੋਂ ਮੰਚਨ ਕੀਤਾ ਜਾਂਦਾ ਹੈ ।ਸੰਪੂਰਨ ਰਾਮ ਲੀਲਾ ਤਹਿਤ ਸ਼੍ਰੀ ਰਾਮ ਜਨਮ, ਰਾਵਣ ਨੰਦੀਗਨ ਸੰਵਾਦ, ਰਾਵਣ ਵੇਦਵਤੀ ਸੰਵਾਦ,ਸੀਤਾ ਮਾਤਾ ਦਾ ਜਨਮ,ਸੀਤਾ ਸਵਯੰਵਰ,ਰਾਮ ਬਨਵਾਸ – ਭਰਤ ਮਿਲਾਪ,ਸੀਤਾ ਹਰਣ, ਸੁਗਰੀਵ ਦੋਸਤੀ ,ਲੰਕਾ ਦਾਹਨ ਪਿੰਡੀ ਦੀ ਸਥਾਪਨਾ ਅਤੇ ਰਾਵਣ ਅੰਗਦ ਵਾਰਤਾਲਾਪ ਰਾਵਣ ਮਾਰਨਾ ਦੁਸਹਿਰਾ ਉਪਰੰਤ ਰਾਜ ਤਿਲਕ ਦਾ ਸਫਲ ਮੰਚਨ ਕੀਤਾ ਜਾਂਦਾ ਹੈ ਸ਼੍ਰੀ ਮਹਾਸ਼ਕਤੀ ਕਲਾ ਮੰਚ (ਰਜਿ:) ਪ੍ਰਬੰਧਕਾਂ ਵੱਲੋਂ ਮੈਂਬਰ ਆਦਿ ਹਾਜਿਰ ਸਨ !