ਗੁਰੂ ਨਾਨਕ ਕਾਲਜ ਬੁਢਲਾਡਾ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਡਰੱਗ ਅਬਿਊਜ ਡੈਮਜ ਟੂ ਮੈਨ ਕਾਇੰਡ’ ਵਿਸ਼ੇ ਤੇ ਦਿੱਤਾ ਲੈਕਚਰ

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਡਰੱਗ ਅਬਿਊਜ ਡੈਮਜ ਟੂ ਮੈਨ ਕਾਇੰਡ’ ਵਿਸ਼ੇ ਤੇ ਦਿੱਤਾ ਲੈਕਚਰ

 

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਗੁਰੂ ਨਾਨਕ ਕਾਲਜ ਬੁਢਲਾਡਾ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਡਰੱਗ ਅਬਿਊਜ ਡੈਮਜ ਟੂ ਮੈਨ ਕਾਇੰਡ’ ਵਿਸ਼ੇ ਤੇ ਲੈਕਚਰ ਅਤੇ ‘ਇੱਕ ਰੁੱਖ ਮੇਰੀ ਮਾਂ ਦੇ ਨਾਮ’ ਅਧੀਨ ਰੁੱਖ ਲਗਾਉਣ ਦੀ ਮੁਹਿੰਮ ਕਰਵਾਈ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਿਵਲ ਜੱਜ ਐੱਸਡੀ ਸੀ.ਜੀ.ਐਮ. ਸੈਕਰੇਟਰੀ ਡਿਸਟਰਿਕਟ ਲੀਗਲ ਸਰਵਿਸਿਜ ਅਥਾਰਿਟੀ ਮਾਨਸਾ ਮਿਸ ਰਾਜਵਿੰਦਰ ਕੌਰ, ਸ੍ਰੀ ਅਮਿਤ ਵਰਮਾ ਸੀਨੀਅਰ ਅਸਿਸਟੈਂਟ, ਸ੍ਰੀ ਗੌਰਵ ਕੁਮਾਰ ਡਾਟਾ ਐਂਟਰੀ ਓਪਰੇਟਰ, ਐਡਵੋਕੇਟ ਮਿਸ ਬਲਵੀਰ ਕੌਰ ਨੇ ਸ਼ਿਰਕਤ ਕੀਤੀ। ਜੀ ਆਇਆਂ ਨੂੰ ਆਖਦਿਆਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਹ ਸੰਸਥਾ ਨਸ਼ਾ ਮੁਕਤ ਸੰਸਥਾ ਹੈ। ਅਸੀਂ ਲਗਾਤਾਰ ਨਸ਼ਾ ਮੁਕਤ ਮੁਹਿੰਮ ਤਹਿਤ ਇਲਾਕੇ ਵਿੱਚ ਜਾਗਰੂਕਤਾ ਲਿਆਉਣ ਲਈ ਸੈਮੀਨਾਰ ਅਤੇ ਰੈਲੀਆਂ ਦਾ ਆਯੋਜਨ ਕਰਦੇ ਹਾਂ। ਸ਼੍ਰੀਮਤੀ ਰਾਜਵਿੰਦਰ ਕੌਰ ਇਸ ਵਿਸ਼ੇ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਨਸ਼ਾ ਬਿਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਸਰੀਰਕ ਦੇ ਨਾਲ ਨਾਲ ਇੱਕ ਮਾਨਸਿਕ ਬਿਮਾਰੀ ਹੈ, ਇਸ ਆਦਤ ਦੌਰਾਨ ਵਿਅਕਤੀ ਨੂੰ ਸਰੀਰਕ ਦੇ ਨਾਲ ਨਾਲ ਮਾਨਸਿਕ ਆਰਥਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੱਜ ਸਾਹਿਬਾਨ ਨੇ ਹੋਰ ਵਧੇਰੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਵੱਖ ਵੱਖ ਥਾਵਾਂ ਤੇ ਰੀਹੈਬਿਲੀਟੇਸ਼ਨ ਸਟੇਸ਼ਨ ਖੋਲੇ ਹਨ। ਜਿੱਥੇ ਕਿ ਨਸ਼ੇ ਤੋਂ ਗ੍ਰਸਤ ਵਿਅਕਤੀ ਆਪਣਾ ਮੁਫਤ ਇਲਾਜ ਕਰਵਾ ਸਕਦੇ ਹਨ ਅਤੇ ਉਨਾਂ ਦੀ ਜਾਣਕਾਰੀ ਵੀ ਗੁਪਤ ਰੱਖੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰੀ ਕੇਂਦਰਾਂ ਦੇ ਨਾਲ ਨਾਲ ਬਹੁਤ ਸਾਰੇ ਨਿੱਜੀ ਅਦਾਰੇ ਵੀ ਨਸ਼ਾ ਮੁਕਤ ਹੋਣ ਵਾਲੇ ਵਿਅਕਤੀਆਂ ਦੀ ਸਹਾਇਤਾ ਕਰਦੇ ਹਨ। ਆਪਣੇ ਭਾਸ਼ਣ ਦੌਰਾਨ ਐਡਵੋਕੇਟ ਬਲਵੀਰ ਕੌਰ ਨੇ ਦੱਸਿਆ ਕਿ 15100 ਤੇ ਫੋਨ ਕਰਕੇ ਕਿਸੇ ਵੀ ਮਸਲੇ ਸਬੰਧੀ ਜਾਣਕਾਰੀ ਦੇਕੇ ਹਰ ਇੱਕ ਵਿਅਕਤੀ ਮੁਫਤ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਸ੍ਰੀਮਤੀ ਬਲਵੀਰ ਕੌਰ ਨੇ ਨਸ਼ਿਆਂ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਤੋਂ ਗ੍ਰਸਤ ਵਿਅਕਤੀਆਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਰੁਪਿੰਦਰਜੀਤ ਕੌਰ, ਡਾ. ਗੁਰਜਸਜੀਤ ਕੌਰ, ਪ੍ਰੋ. ਕਵਲਜੀਤ ਕੌਰ ਅਤੇ ਪ੍ਰੋ. ਸੋਨੀਆ ਹਾਜ਼ਰ ਸਨ।