ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਢਿੱਲੋਂ ਨੂੰ ਸਹਿਰੀਆਂ ਵਲੋਂ ਮਿਲ ਰਿਹਾ ਮਣਾਂਮੂੰਹੀਂ ਪਿਆਰ ਸਤਿਕਾਰ  


ਬਰਨਾਲਾ,8,ਦਸੰਬਰ /ਕਰਨਪ੍ਰੀਤ ਕਰਨ

/ ਭਾਰਤੀਆਂ ਜਨਤਾ ਪਾਰਟੀ ਵਲੋਂ ਕੇਵਲ ਢਿੱਲੋਂ ਨੂੰ ਪੰਜਾਬ ਦਾ ਮੀਤ ਪ੍ਰਧਾਨ ਬਣਾਏ ਜਾਂ ਤੋਂ ਬਾਅਦ ਬਰਨਾਲਾ ਪੁੱਜਣ ਤੇ ਪਾਰਟੀ ਆਗੂਆਂ ਵਰਕਰਾਂ ਸਮੇਤ ਸਹਿਰੀਆਂ ਵਲੋਂ ਮਿਲ ਰਿਹਾ ਮਣਾਂਮੂੰਹੀਂ ਪਿਆਰ ਸਤਿਕਾਰ ਜਿਸ ਤਹਿਤ ਪਾਰਟੀ ਦੀ ਮਜਬੂਤੀ ਦਾ ਅਧਾਰ ਦਿਨੋ ਦਿਨ ਮਜਬੂਤ ਹੁੰਦਾ ਜਾ ਰਿਹਾ ਜਿਸ ਤਹਿਤ  ਬਰਨਾਲਾ ਦੇ ਉੱਘੇ ਵਪਾਰੀ ਸ਼੍ਰੀ ਸੱਤਭੂਸ਼ਣ ਕਾਂਸਲ ਭੋਲਾ ਜੀ ਮੌਂਟੀ ਕਾਰਲੋ  ਵਾਲਿਆਂ ਦੇ ਸ਼ੋਅ ਰੂਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਵਪਾਰੀ ਭਰਾਵਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵਿਚਾਰ-ਵਟਾਂਦਰੇ ਕੀਤੇ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ। ਭਾਰਤੀਆਂ ਜਨਤਾ ਪਾਰਟੀ ਦੀ ਤਾਜ਼ਾ ਗੁਜਰਾਤ ਚ ਹੋਈ ਜਿੱਤ ਸੰਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਕੇਵਲ ਢਿੱਲੋਂ ਨੇਕਿਹਾ ਕਿ ਗੁਜਰਾਤ ਚ ਹੋਈ ਰਿਕਾਰਤੋੜ ਜਿੱਤ ਨੇ ਪੰਜਾਬ ਚ ਅਗਲੀ ਭਾਰਤੀਆਂ ਜਨਤਾ ਪਾਰਟੀ ਸਰਕਾਰ ਦਾ ਮੁੱਢ ਬੰਨਿਆ ਹੈ ! ਇਸ ਮੌਕੇ ਨਗਰ ਕੌਂਸਲ  ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ,ਅਨਿਲ ਬਾਂਸਲ ਨਾਹਣਾ, ਸਮੇਤ ਸਹਿਰੀਆਂ ਨੇ ਸਿਰਕਤ ਕੀਤੀ ੧