ਬੈਂਕ ਮੈਨੇਜਰ ਤੋਂ ਪਰੇਸ਼ਾਨ ਵਿਧਵਾ ਔਰਤ ਦੇ ਘਰ ਕਿਸਾਨਾਂ ਵੱਲੋਂ ਲਗਾਇਆ ਧਰਨਾ ਤੀਜੇ ਦਿਨ ਵਿੱਚ ਸ਼ਾਮਿਲ   

ਬੈਂਕ ਮੈਨੇਜਰ ਤੋਂ ਪਰੇਸ਼ਾਨ ਵਿਧਵਾ ਔਰਤ ਦੇ ਘਰ ਕਿਸਾਨਾਂ ਵੱਲੋਂ ਲਗਾਇਆ ਧਰਨਾ ਤੀਜੇ ਦਿਨ ਵਿੱਚ ਸ਼ਾਮਿਲ 

 

ਹੁਸ਼ਿਆਰਪੁਰ 2 ਅਕਤੂਬਰ ਸਰਬਜੀਤ ਕੌਰ ਧਾਮੀ

 

 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਗੁਰਦਾਸਪੁਰ ਜੋ ਕਰਜੇ ਬਦਲੇ ਪੁਸ਼ਪਾ ਕਲੋਨੀ ਧਾਰੀਵਾਲ ਚ ਰਹਿੰਦਿਆ ਵਿਧਵਾ ਨੂੰਹ ਸੱਸ ਤੇ ਨੰਨੇ ਮੁੰਨੇ ਪੋਤੇ ਨੂੰ ਯੂਨੀਅਨ ਬੈਂਕ ਬ੍ਰਾਂਚ ਧਾਲੀਵਾਲ ਦੇ ਮੈਨੇਜਰ ਨੇ ਕਰਜੇ ਦੀਆਂ ਕਿਸ਼ਤਾਂ ਨਾ ਮੋੜਨ ਕਾਰਨ ਪਰਿਵਾਰ ਨੂੰ ਸਮਾਜ ਸਮੇਤ ਘਰੋ ਕੱਢ ਕੇ ਤਾਲਾ ਜੜ ਦਿੱਤਾ ਸੀ ਇਸ ਘਿਨਾਉਣੀ ਘਟਨਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਗੁਰਦਾਸਪੁਰ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਕਰਜੇ ਤੋਂ ਪੀੜਤ ਪਰਿਵਾਰ ਪੱਖ ਵਿੱਚ ਖੜਾਂਗੇ ਕਰਜਾ ਖਤਮ ਕਰਾਉਣ ਤੱਕ ਸੰਘਰਸ਼ ਲੜਨ ਦਾ ਫੈਸਲਾ ਲਿਆ ਗਿਆ ਜਥੇਬੰਦੀ ਨੇ ਪੀੜਤ ਪਰਿਵਾਰ ਨੂੰ ਸੰਘਰਸ਼ ਦੇ ਜ਼ੋਰ ਨਾਲ ਪਰਿਵਾਰ ਆਪਣੇ ਘਰ ਵਿੱਚ ਪ੍ਰਵੇਸ਼ ਕਰਵਾਇਆ ਤੇ ਘਰ ਦੇ ਅੱਗੇ ਅੱਜ ਤੀਜੇ ਦਿਨ ਵੀ ਮੋਰਚਾ ਜਾਰੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਧਵਾ ਗਗਨਦੀਪ ਕੌਰ ਦੇ ਪਤੀ ਜਗਦੀਪ ਸਿੰਘ ਨੇ ਕਰਜ਼ੇ ਬਦਲੇ 4,10,2020 ਨੂੰ ਖੁਦਕੁਸ਼ੀ ਕਰਨ ਲਈ ਸੀ ਤੀਜੇ ਦਿਨ ਦੇ ਮੋਰਚੇ ਚ ਸ਼ਾਮਿਲ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਸਾਰਾ ਕਰਜਾ ਖਤਮ ਕੀਤਾ ਜਾਵੇ ਅੱਜ ਦੇ ਧਰਨੇ ਚ ਸ਼ਾਮਿਲ ਲਖਵਿੰਦਰ ਸਿੰਘ ਮੰਜਿਆਂਵਾਲੀ, ਜਿਲਾ ਪ੍ਰਧਾਨ ਹਰਦੀਪ ਸਿੰਘ‌ ਲੋਹ ਚੱਪ, ਜਿਲਾ ਕੈਸ਼ੀਅਰ ਸਵਰਨ ਸਿੰਘ ਕਲੇਰ, ਬਲਾਕ ਪ੍ਰਧਾਨ ਧਾਰੀਵਾਲ, ਅਵਤਾਰ ਸਿੰਘ ਨਡਾਲਾ, ਬਲਾਕ ਕੈਸ਼ੀਅਰ ਗੁਰਮੇਲ ਸਿੰਘ ਤਤਲਾ, ਬਲਾਕ ਕਾਹਨੂੰਵਾਨ ਬਲਵਿੰਦਰ ਸਿੰਘ , ਮੰਜਿਆਂਵਾਲੀ ਰਣਜੀਤ ਸਿੰਘ, ਸੁਲੱਖਣ ਸਿੰਘ , ਸੰਤੋਸ਼ ਸਿੰਘ, ਬਾਬਾ ਬਲਵਿੰਦਰ ਸਿੰਘ ਸ਼ੇਖਵਾ , ਜਗਜੀਤ ਸਿੰਘ ਡੱਲਾ, ਇੰਦਰ ਸਿੰਘ, ਅਮਰੀਕ ਸਿੰਘ ਢੇਪਾਈ ਇਕਬਾਲ ਸਿੰਘ ਡਾਕਟਰ ਕੇ. ਜੇ ਸਿੰਘ ਰੇਸ਼ਮ ਸਿੰਘ ਹਰਗੋਬਿੰਦਪੁਰ ਅੰਮ੍ਰਿਤਪਾਲ ਸਿੰਘ ਮੁਖਤਾਰ ਸਿੰਘ ‌ਢੇਪਾਈ ਇਨਾਂ ਤੋਂ ਇਲਾਵਾ ਹੋਰ ਵੀ ਕਿਸਾਨ ਮਜ਼ਦੂਰ ਬੀਬੀਆਂ ਸ਼ਾਮਿਲ ਸਨ