ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਅਤੇ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਸਾਹਿਬ ਅਤੇ ਆਲ ਇੰਡੀਆ ਟਾਕ ਕਸੱਤਰੀ ਸਭਾ ਵਲੋਂ ਬ੍ਰਹਮ ਗਿਆਨੀ ਭਗਤ ਬਾਬਾ ਨਾਮਦੇਵ ਜੀ ਦਾ 754 ਪ੍ਰਕਾਸ ਪੁਰਬ 10/11/12 ਨਵੰਬਰ ਨੂੰ

ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਅਤੇ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਸਾਹਿਬ ਅਤੇ ਆਲ ਇੰਡੀਆ ਟਾਕ ਕਸੱਤਰੀ ਸਭਾ ਵਲੋਂ ਬ੍ਰਹਮ ਗਿਆਨੀ ਭਗਤ ਬਾਬਾ ਨਾਮਦੇਵ ਜੀ ਦਾ 754 ਪ੍ਰਕਾਸ ਪੁਰਬ 10/11/12 ਨਵੰਬਰ ਨੂੰ

 

ਬਰਨਾਲਾ ,2,ਅਕਤੂਬਰ ਕਰਨਪ੍ਰੀਤ ਕਰਨ

ਗੁਰਦੁਆਰਾ ਬਾਬਾ ਨਾਮਦੇਵ ਜੀ ਪ੍ਬੰਧਕ ਕਮੇਟੀ ਬਰਨਾਲਾ ਅਤੇ ਗੁਰਦੁਆਰਾ ਤਪਿਆਣਾ ਸਾਹਿਬ ਪ੍ਬੰਧਕ ਕਮੇਟੀ ਘੁਮਾਣ ਸਾਹਿਬ ਅਤੇ ਆਲ ਇੰਡੀਆ ਟਾਕ ਕਸੱਤਰੀ ਸਭਾ ਅਤੇ ਸਮੂਹ ਸੰਗਤਾ ਨੇ ਫੈਸਲਾ ਲਇਆ ਕਿ ਬ੍ਰਹਮ ਗਿਆਨੀ ਭਗਤ ਬਾਬਾ ਨਾਮਦੇਵ ਜੀ ਦਾ 754 ਪ੍ਰਕਾਸ ਪੁਰਬ ਬੜੀ ਸਰਧਾ ਭਾਵਨਾ ਨਾਲ ਸੂਬਾ ਪੱਧਰੀ ਸਮਾਗਮ ਕਰਵਾਉ ਦੀ ਮੀਟਿੰਗ ਕੀਤੀ ਗਈ ਇਹ ਸਮਾਗਮ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਇਸ ਸੰਬੰਧੀ ਭਾਈ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਕਿਹਾ ਕਿ ਭਗਤ ਨਾਮਦੇਵ ਜੀ ਦਾ ਗੁਰਪੁਰਬ ਵੱਖ ਵੱਖ ਸਥਾਨਾਂ ਤੇ ਵੀ ਮਨਾਇਆ ਜਾਵੇਗਾ ਪਰ ਸੂਬਾ ਪੱਧਰੀ ਸਮਾਗਮ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਸਾਹਿਬ ਵਿਖੇ 10/11/12 ਨਵੰਬਰ ਨੂੰ ਮਨਾਇਆ ਜਾਵੇਗਾ ਇਸ ਮੋਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਨਮਾਨ ਅਤੇ ਸੱਦਾ ਪੱਤਰ ਦਿੱਤਾ ਗਿਆ ਐਡਵੋਕੇਟ. ਸ੍ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਅੰਮਿ੍ਤਸਰ ਸਾਹਿਬ ਅਤੇ ਸ੍ ਸਤਵੀਰ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਅੰਮਿ੍ਤਸਰ ਸਾਹਿਬ.; ਸ੍ ਲਖਵੰਤ ਸਿੰਘ ਚੀਫ. ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਅੰਮਿ੍ਤਸਰ ਸਾਹਿਬ; ਸ੍ ਬਲਜੀਤ ਸਿੰਘ ਇੰਨਚਾਰਜ ਖਰੀਦ ਵਿਭਾਗ. ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਅੰਮਿ੍ਤਸਰ ਸਾਹਿਬ ਨੂੰ ਸੱਦਾ ਪੱਤਰ ਅਤੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਕੋਰ ਸਿੰਘ ਉਪਲੀ ਗੁਰਜੰਟ ਸਿੰਘ ਸੋਨਾ ਕੁਲਵਿੰਦਰ ਸਿੰਘ ਕਾਲਾ ,ਕੇਵਲ ਸਿੰਘ ਵੀਨਸ, ਪਲਵਿੰਦਰ ਸਿੰਘ ਮਲਕੀਤ ਸਿੰਘ ਸਾਗਰ ਜਸਪਾਲ ਸਿੰਘ ਬੇਦੀ, ਕਸਮੀਰ ਸਿੰਘ ਗੁਰਮੁਖ ਸਿੰਘ ਭਜਨ ਸਿੰਘ ਮੰਗਲ ਸਿੰਘ ਆਦਿ ਹਾਜਰ ਸਨ