ਬੀਜਿੰਗ : ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਉੱਚ ਪੱਧਰੀ ਬੈਠਕ ਦੌਰਾਨ ਪਾਰਟੀ ਦੇ ਪਿਛਲੇ 100 ਸਾਲ ਦੀਆਂ ਅਹਿਮ ਪ੍ਰਾਪਤੀਆਂ ਨੂੰ ਲੈ ਕੇ ਇਤਿਹਾਸਕ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਅਗਲੇ ਸਾਲ ਰਾਸ਼ਟਰਪਤੀ ਜਿਨਪਿੰਗ ਦੇ ਰਿਕਾਰਡ ਤੀਜੇ ਕਾਰਜਕਾਲ ਲਈ ਵੀ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਪਾਰਟੀ ਦੀ 19ਵੀਂ ਕੇਂਦਰੀ ਕਮੇਟੀ ਦਾ ਛੇਵਾਂ ਸੈਸ਼ਨ 8 ਤੋਂ 11 ਨਵੰਬਰ ਤੱਕ ਪੇਈਚਿੰਗ ’ਚ ਕਰਵਾਇਆ ਗਿਆ। ਸੈਸ਼ਨ ਮੁਕੰਮਲ ਹੋਣ ਮਗਰੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਬੈਠਕ ’ਚ ਇਤਿਹਾਸਕ ਮਤੇ ਦੀ ਸਮੀਖਿਆ ਕਰਕੇ ਉਸ ਨੂੰ ਪਾਸ ਕੀਤਾ ਗਿਆ। ਸੀਪੀਸੀ ਦੇ 100 ਸਾਲ ਦੇ ਇਤਿਹਾਸ ’ਚ ਇਹ ਅਜਿਹਾ ਤੀਜਾ ਮਤਾ ਹੈ। ਪਾਰਟੀ ਇਸ ਬਾਰੇ ਭਲਕੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਵੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਸ਼ੀ ਜਿਨਪਿੰਗ ਨੇ ਸੈਸ਼ਨ ਦੌਰਾਨ ਅਹਿਮ ਭਾਸ਼ਨ ਦਿੱਤਾ। ਬੈਠਕ ਦੌਰਾਨ ਜਿਨਪਿੰਗ ਵੱਲੋਂ ਸੌਂਪੀ ਗਈ ਕਾਰਜ ਰਿਪੋਰਟ ’ਤੇ ਵੀ ਚਰਚਾ ਹੋਈ। ਸੀਪੀਸੀ ਦੀ 20ਵੀਂ ਨੈਸ਼ਨਲ ਕਾਂਗਰਸ ਪੇਈਚਿੰਗ ’ਚ ਕਰਨ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੀ ਦੇ ਨਾਮ ਨੂੰ ਤੀਜੇ ਕਾਰਜਕਾਲ ਲਈ ਪ੍ਰਸਤਾਵਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 68 ਸਾਲਾਂ ਦੇ ਜਿਨਪਿੰਗ ਦਾ ਚੀਨ ਦੀ ਸੱਤਾ ਦੇ ਤਿੰਨ ਕੇਂਦਰਾਂ ਸੀਪੀਸੀ ਦੇ ਜਨਰਲ ਸਕੱਤਰ, ਤਾਕਤਵਰ ਸੈਂਟਰਲ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਅਤੇ ਰਾਸ਼ਟਰਪਤੀ ਅਹੁਦੇ ’ਤੇ ਕਬਜ਼ਾ ਹੈ ਅਤੇ ਉਹ ਅਗਲੇ ਸਾਲ ਆਪਣਾ ਪੰਜ ਸਾਲ ਦਾ ਦੂਜਾ ਕਾਰਜਕਾਲ ਪੂਰਾ ਕਰਨਗੇ।
Related Posts
ਜ਼ਿਲ੍ਹਾ ਤਰਨ ਤਾਰਨ ਦੇ ਧਾਰਮਿਕ ਸਥਾਨਾਂ ਨੂੰ ਜਾਂਦੀਆਂ ਸੜਕਾਂ ਦੀ ਪਹਿਲ ਦੇ ਆਧਾਰ ‘ਤੇ ਕੀਤੀ ਜਾਵੇਗੀ ਮੁਰੰਮਤ-ਹਰਭਜਨ ਸਿੰਘ ਈ. ਟੀ. ਓ.
ਚੰਡੀਗੜ੍ਹ,-ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਫਤਿਆਬਾਦ-ਚੋਹਲਾ ਸਾਹਿਬ…
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਵੱਲੋਂ ਗੁਰੂ ਅੜੀਸਰ ਸਾਹਿਬ, ਤੋਂ ਕੀਤੀ ਚੋਣ ਮੁਹਿੰਮ ਦੀ ਸ਼ੁਰੁਆਤ
ਹੰਡਿਆਇਆ ਮੰਡੀ, ਭਁਦਲਵੱਢ, ਪੱਤੀ ਰੋਡ ਕਰਮਗੜ੍ਹ ਮੰਡੀ, ਨੰਗਲ ਮੰਡੀ, ਜਲੂਰ, ਚ ਕੀਤੀਆਂ ਧੂੰਆਂਧਾਰ ਮੀਟਿੰਗਾਂ ਬਰਨਾਲਾ,24,ਅਕਤੂਬਰ /ਕਰਨਪ੍ਰੀਤ ਕਰਨ -ਸ਼੍ਰੋਮਣੀ ਅਕਾਲੀ ਦਲ…
ਗੁਰੂ ਨਾਨਕ ਫ੍ਰੀ ਕਿਚਨ ਕਰ ਰਿਹਾ ਸਰਦ ਰੁੱਤ ਵਿੱਚ ਲੋੜਵੰਦਾਂ ਦੀ ਮਦਦ
ਕੈਲਗਰੀ-ਗੁਰੂ ਨਾਨਕ ਫ੍ਰੀ ਕਿਚਨ ਕੈਲਗਰੀ ਵੱਲੋ ਪਿੱਛਲੇ ਸਮੇਂ ਤੋ ਲੋੜਵੰਦ ਲੋਕਾਂ ਵਾਸਤੇ ਮੁਫਤ ਖਾਣ ਵਾਲੀਆ ਚੀਜ਼ਾਂ ਜਿਸ ਵਿੱਚ ਫਰੂਟ,ਸਬਜ਼ੀਆ ਅਤੇ…