ਐਸ ਬੀ ਐਸ ਸਕੂਲ ਵਿਖੇ ਮਹਾਤਮਾ ਗਾਂਧੀ ਜੀ ਦੇ ਜਨਮਦਿਨ ਤੇ ਸਵੱਛਤਾ ਅਭਿਆਨ।

ਬਰਨਾਲਾ,01.ਅਕਤੂਬਰ /ਕਰਨਪ੍ਰੀਤ ਕਰਨ

ਪੂਰੇ ਭਾਰਤ ਵਿੱਚ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦਾ ਜਨਮ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਐਸ ਬੀ ਐਸ ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਅਧਿਆਪਕ ਨਰਾਇਣ ਗਰਗ, ਸੁਖਦੀਪ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਸਵੇਰ ਦੀ ਸਭਾ ਦੌਰਾਨ ਗਾਂਧੀ ਜਯੰਤੀ ਦੇ ਸੰਬੰਧ ਵਿੱਚ ਸਪੈਸ਼ਲ ਪ੍ਰੋਗਰਾਮ ਕਰਵਾਇਆਂ ਗਿਆ, ਜਿਸ ਵਿੱਚ ਨਰਸਰੀ ਕਲਾਸ ਤੋਂ ਨੌਵੀਂ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸੁਰੂਆਤ ਨਰਾਇਣ ਗਰਗ ਨੇ ਮਹਾਤਾਮਾ ਗਾਂਧੀ ਦੇ ਜੀਵਨ ਤੇ ਚਾਨਣਾ ਪਾ ਕੇ ਕੀਤੀ। ਇਸ ਤੋ ਬਾਅਦ ਤੀਜੀ, ਚੌਥੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਨੇ ਮਹਾਤਮਾ ਗਾਂਧੀ ਦੇ ਆਜਾਦੀ ਸੰਘਰਸ਼ ਨੂੰ ਪੇਸ਼ ਕਰਦਾ ਇੱਕ ਨਾਟਕ ਖੇਡਿਆ, ਨਾਟਕ ਰਾਹੀ ਉਨ੍ਹਾਂ ਦੱਸਿਆਂ ਕਿ ਕਿਸ ਤਰ੍ਹਾਂ ਗਾਂਧੀ ਜੀ ਨੇ ਅੰਦੋਲਨ ਕਰਕੇ ਸਾਡੇ ਦੇਸ਼ ਨੂੰ ਅੰਗਰੇਜਾਂ ਕੋਲੋ ਅਜ਼ਾਦ ਕਰਵਾਇਆ। ਮਹਾਤਮਾ ਗਾਂਧੀ ਜੀ ਆਦਰਸ਼ਾ ਨੂੰ ਯਾਦ ਕਰਦੇ ਹੋਏ ਬੱਚਿਆਂ ਅਤੇ ਸਟਾਫ ਵੱਲੋ ਸਵੱਛਤਾ ਅਭਿਆਨ ਤਹਿਤ ਸਕੂਲ ਅਤੇ ਆਲੇ ਦੁਆਲੇ ਦੀ ਸਾਫ-ਸਫਾਈ ਕੀਤੀ ਗਈ। ਸਕੂਲ ਪ੍ਰਿਸੀਪਲ ਡਾ. ਸੰਜੇ ਕੁਮਾਰ ਬੱਚਿਆਂ ਅਤੇ ਸਮੂਹ ਸਟਾਫ ਨੂੰ ਗਾਂਧੀ ਜਯੰਤੀ ਦੀਆਂ ਸੁਭਮਾਕਾਮਨਾ ਦਿੱਤੀਆਂ ਅਤੇ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਗਾਂਧੀ ਜੀ ਵੱਲੋਂ ਦੇਸ਼ ਨੂੰ ਅੰਗਰੇਜਾਂ ਦੀ ਗੁਲਾਮੀ ਦੀਆਂ ਜਜ਼ੀਰਾ ਤੋ ਛਡਾਉਣ ਲਈ ਕੀਤੇ ਸੰਘਰਸ਼ ਅਤੇ ਅੰਦੋਲਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਨੇ ਸਾਰਿਆਂ ਨੂੰ ਮਹਾਤਮਾ ਗਾਂਧੀ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੱਸਿਆਂ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਗਾਂਧੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਗਾਂਧੀ ਜੀ ਅਹਿੰਸਾ ਦੇ ਪੁਜਾਰੀ ਸਨ, ਸਾਨੂੰ ਵੀ ਉੁਨ੍ਹਾਂ ਦੀ ਤਰ੍ਹਾਂ ਹਿੰਸਾ ਦਾ ਤਿਆਗ ਕਰਕੇ ਅਹਿੰਸਾ ਦਾ ਸਹਾਰਾ ਲੈਣਾ ਚਾਹੀਦਾ ਹੈ।