Featured ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਲਾਨਾ ਹਿਸਾਬ ਜਾਰੀ। October 1, 2024 ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਲਾਨਾ ਹਿਸਾਬ ਜਾਰੀ। ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਹਰ ਸਾਲ ਦੀ ਤਰਾਂ ਆਪਣਾ ਸਾਲ 2023-24 ਦਾ ਹਿਸਾਬ ਕਿਤਾਬ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਜਾਰੀ ਕੀਤਾ ਗਿਆ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਜਾਰੀ ਕੀਤੇ ਹਿਸਾਬ ਅਨੁਸਾਰ ਸਾਲ 2023-24 ਦੀ ਸੰਸਥਾ ਦੀ ਆਮਦਨ 44,02,435 ਰੁਪਏ ਹੋਈ। ਪਿਛਲਾ ਬਕਾਇਆ 6,,09,600 ਰੁਪਏ ਜੋੜ ਕੇ ਕੁੱਲ ਆਮਦਨ 50,12,035 ਰੁਪਏ ਹੋ ਗਈ। ਸਾਲ ਦਾ ਖ਼ਰਚਾ 41,59,100 ਰੁਪਏ ਹੋਇਆ ਜੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਲੋੜਵੰਦ ਬੱਚਿਆਂ ਨੂੰ ਫ਼ੀਸ, ਸਟੇਸ਼ਨਰੀ, ਕੋਟੀਆਂ, ਮਰੀਜ਼ ਦਾ ਇਲਾਜ, ਮਕਾਨਾਂ ਦੀ ਮੁਰੰਮਤ, ਗਰੀਬ ਬੱਚੀਆਂ ਦੇ ਵਿਆਹ, ਪਾਣੀ ਸੇਵਾ,ਹੜ੍ਹ ਪੀੜਤਾਂ ਦੀ ਮਦਦ, ਮੈਡੀਕਲ ਕੈਂਪ,ਸਵ-ਵੈਨ ਅਤੇ ਪਾਲਕੀ ਸਾਹਿਬ ਦੀ ਸੇਵਾ ਸਮੇਤ ਅਨੇਕਾਂ ਸਮਾਜ ਭਲਾਈ ਕਾਰਜ਼ਾਂ ਤੇ ਖ਼ਰਚ ਹੋਇਆ। ਕੁਲਵਿੰਦਰ ਸਿੰਘ ਈ ਓ ਅਤੇ ਰਜਿੰਦਰ ਵਰਮਾ ਨੇ ਦੱਸਿਆ ਕਿ ਹਿਸਾਬ ਜਾਰੀ ਕਰਨ ਮੌਕੇ ਸੰਸਥਾ ਮੈਂਬਰਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਚਿਰੰਜੀ ਲਾਲ ਜੈਨ ਸਮੇਤ ਅਗਰਵਾਲ ਸਭਾ ਦੀ ਕਮੇਟੀ ਅਤੇ ਧਰਮ ਪ੍ਰਚਾਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਭਰਪੂਰ ਸਿੰਘ ਜੀ ਪਹੁੰਚੇ ਸਨ। ਉਹਨਾਂ ਦੱਸਿਆ ਕਿ ਸੰਸਥਾ ਹਰ ਸਾਲ ਬੜੀ ਈਮਾਨਦਾਰੀ ਨਾਲ ਹਿਸਾਬ ਤਿਆਰ ਕਰਕੇ ,ਸੀ ਏ ਮੋਹਿਤ ਗਰਗ ਤੋਂ ਆਡਿਟ ਕਰਾਕੇ ਜਾਰੀ ਕਰਦੀ ਰਹੀ ਹੈ। ਸੰਸਥਾ ਵਲੋਂ 200 ਤੋਂ ਵੱਧ ਲੋੜਵੰਦ ਵਿਧਵਾ ਅਤੇ ਅੰਗਹੀਣ ਪਰਿਵਾਰਾਂ ਦੀ ਸੰਭਾਲ ਕੀਤੀ ਜਾਂਦੀ ਹੈ। ਹਰ ਸਾਲ ਮਹਿਲਾ ਦਿਵਸ ਮੌਕੇ 8 ਮਾਰਚ ਨੂੰ 13 ਲੋੜਵੰਦ ਬੱਚੀਆਂ ਦਾ ਵਿਆਹ ਕੀਤਾ ਜਾਂਦਾ ਹੈ। ਹਿਸਾਬ ਜਾਰੀ ਕਰਨ ਮੌਕੇ ਉਪਰੋਕਤ ਤੋਂ ਇਲਾਵਾ ਸੁਖਦਰਸ਼ਨ ਸਿੰਘ ਕੁਲਾਨਾ, ਚਰਨਜੀਤ ਸਿੰਘ ਝਲਬੂਟੀ,ਕੇਵਲ ਸਿੰਘ ਢਿੱਲੋਂ, ਅਮਨਪ੍ਰੀਤ ਸਿੰਘ ਅਨੇਜਾ,ਹਿੱਤ ਅਭਿਲਾਸ਼ੀ, ਡਾਕਟਰ ਜੋਗਿੰਦਰ ਸਿੰਘ ਦਾਤੇਵਾਸ, ਅਵਤਾਰ ਸਿੰਘ ਹੌਲਦਾਰ, ਬਲਬੀਰ ਸਿੰਘ ਕੈਂਥ, ਰਾਮਦੇਵ ਸ਼ਰਮਾ,ਗੁਰਤੇਜ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ,ਸੋਹਣ ਸਿੰਘ, ਰਜਿੰਦਰ ਸਿੰਘ ਭੋਲਾ, ਨਰੇਸ਼ ਕੁਮਾਰ ਬੰਸੀ,ਭੁਲਿੰਦਰ ਸਿੰਘ ਵਾਲੀਆ, ਬਲਬੀਰ ਸਿੰਘ ਬੱਤਰਾ, ਲੈਕਚਰਾਰ ਕ੍ਰਿਸ਼ਨ ਲਾਲ, ਪ੍ਰਿੰਸੀਪਲ ਵਿਜੈ ਕੁਮਾਰ, ਹਰਭਜਨ ਸਿੰਘ ਜਵੈਲਰਜ਼, ਮੋਹਿਤ ਗਰਗ,ਸੁਰਜੀਤ ਸਿੰਘ ਟੀਟਾ,ਹੰਸਾ ਸਿੰਘ ਸਰਪੰਚ, ਬਲਜਿੰਦਰ ਸ਼ਰਮਾ, ਅਵਤਾਰ ਸਿੰਘ ਬਛੁਆਣਾ, ਜਗਮੇਲ ਸਿੰਘ ਬਛੁਆਣਾ, ਬਲਦੇਵ ਖਾਨ, ਡਾਕਟਰ ਪ੍ਰਿਤਪਾਲ ਸਿੰਘ, ਗੁਰਸੇਵਕ ਸਿੰਘ ਸਿੱਧੂ, ਮਾਸਟਰ ਚੰਦਨ ਕੁਮਾਰ, ਸੁਰਿੰਦਰ ਤਨੇਜਾ,ਪੂਰਨ ਸਿੰਘ, ਮਾਸਟਰ ਸੰਜੀਵ ਕੁਮਾਰ, ਮਿਸਤਰੀ ਜਰਨੈਲ ਸਿੰਘ, ਡਾਕਟਰ ਗੁਰਲਾਲ ਸਿੰਘ, ਡਾਕਟਰ ਜਗਨ ਨਾਥ,ਨੱਥਾ ਸਿੰਘ, ਬਾਬਾ ਜੀਤ ਸਿੰਘ, ਮਹਿੰਦਰਪਾਲ ਸਿੰਘ ਆਦਿ ਮੈਂਬਰ ਹਾਜ਼ਰ ਸਨ।
ਉੱਪ ਰਜਿਸਟਰਾਰ ਨੇ ਸਹਿਕਾਰੀ ਸਭਾ ਸ਼ਹਿਣਾ ’ਚ ਸੇਲਜਮੈਨ ਦੀ ਹੋਈ ਭਰਤੀ ਕੀਤੀ ਰੱਦ –ਉੱਪ ਰਜਿਸਟਰਾਰ ਨੇ ਸਹਿਕਾਰੀ ਸਭਾ ਸ਼ਹਿਣਾ ’ਚ ਸੇਲਜਮੈਨ ਦੀ ਹੋਈ ਭਰਤੀ ਕੀਤੀ ਰੱਦ –ਤਿੰਨ ਇਸਪੈਕਟਰਾਂ ਖਿਲਾਫ ਵਿਭਾਗੀ ਕਾਰਵਾਈ ਦੀ ਸਿਫਾਰਸ਼,…
ਬਰਨਾਲਾ ਨਿਵਾਸੀ ਕਾਂਗਰਸ ਸਰਕਾਰ ਦੇ ਵਿਕਾਸਮਈ ਕਾਰਜ਼ਕਾਲ ਨੂੰ ਯਾਦ ਕਰ ਰਹੇ ਹਨ ਕਾਲਾ ਢਿੱਲੋਂ ਕੇਸਟਲ ਪੈਲਸ ਪਹੁੰਚੇ ਕਾਲਾ ਢਿੱਲੋਂ ਦਾ ਕੀਤਾ ਸਾਬਕਾ ਕਾਂਗਰਸ ਜਿਲਾ ਪ੍ਰਧਾਨ ਲੱਕੀ ਪੱਖੋਂ ਅਤੇ ਮਹਿੰਦਰਪਾਲ ਪੱਖੋਂ ਨੇ ਸਵਾਗਤ ਕਿਹਾ :…
Health Department Celebrates “International Childhood Cancer Day” Barnala, 16, February / Karanpreet Karan / – Health Department Barnala under the guidance of Civil Surgeon (In-charge) Dr. Tapinderjot…