ਬਰਨਾਲਾ ਦੇ ਵਾਰਡ ਨੰਬਰ 20,21,22,23 ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਆਂਗਣਵਾੜੀ ਸੈਂਟਰ ਵਿਖੇ ਪੋਸ਼ਣ ਮਾਂਹ ਬੜੀ ਧੂਮਧਾਮ ਨਾਲ ਮਨਾਇਆ

ਬਰਨਾਲਾ ਦੇ ਵਾਰਡ ਨੰਬਰ 20,21,22,23 ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਆਂਗਣਵਾੜੀ ਸੈਂਟਰ ਵਿਖੇ ਪੋਸ਼ਣ ਮਾਂਹ ਬੜੀ ਧੂਮਧਾਮ ਨਾਲ ਮਨਾਇਆ

ਬਰਨਾਲਾ: 30 ਸਤੰਬਰ/- ਕਰਨਪ੍ਰੀਤ ਕਰਨ

ਜਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੀਡੀਪੀਓ ਮੈਡਮ ਉਰਵਸੀ ਗੋਇਲ ਬਲਾਕ ਕੋਆਰਡੀਨੇਟਰ ਕਰਮਜੀਤ ਕੌਰ ਅਤੇ ਸੁਪਰਵਾਈਜ਼ਰ ਮੈਡਮ ਬਲਬਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਂਗਨਵਾੜੀ ਸੈਂਟਰ 0305411329 ਵਾਰਡ ਨੰਬਰ 21 ਵਿਖੇ ਆਂਗਣਵਾੜੀ ਸੈਂਟਰ ਵਿੱਚ ਪੋਸ਼ਣ ਮਾਹ ਮਨਾਇਆ ਗਿਆ। ਇਸ ਸਮੇਂ ਉਹਨਾਂ ਦੱਸਿਆ ਕਿ ਆਦੇਸ਼ਾਂ ਮੁਤਾਬਕ 30 ਸਤੰਬਰ 2024 ਤੱਕ ਪੋਸ਼ਣ ਮਾਹ ਮਹੀਨਾ ਮਨਾਇਆ ਗਿਆ ਆਂਗਣਵਾੜੀ ਕੇਂਦਰਾਂ ਵਿੱਚ ਪ੍ਰੋਗਰਾਮ ਕਰਵਾਏ ਗਏ ਇਸ ਵਿੱਚ ਬਰਨਾਲਾ ਦੇ ਵਾਰਡ ਨੰਬਰ 20,21,22,23 ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਪੋਸ਼ਣ ਮਾਂਹ ਬੜੀ ਧੂਮਧਾਮ ਨਾਲ ਮਨਾਇਆ ਜਿਸ ਬਾਰੇ ਲਾਭਪਾਤਰੀਆਂ ਨੂੰ ਘੋਸ਼ਣ ਮਾਹ ਜਾਣਕਾਰੀ ਦਿੱਤੀ ਗਈ ਇਸ ਮੌਕੇ ਵਰਕਰਜ ਹੇਲਪਰ, ਮੰਜੂ ਬਾਲਾ ,ਊਸ਼ਾ ਦੇਵੀ ,ਸੋਨੀਆ, ਚੰਦਰਕਾਤਾਂ, ਹਰਵੀਨ ਕੌਰ ਪਰਵੀਨ ਕੌਰ ਬਲਜੀਤ,ਕੌਰ ਸੁਖਪਾਲ ਕੌਰ ਮੀਨਾ ਗੁਰਮੀਤ, ਸੰਦੀਪ ਕੌਰ ਆਦਿ ਨੇ ਭਾਗ ਲਿਆ