ਭਾਰਤ-ਬੰਗਲਾਦੇਸ਼ ਸਰਹੱਦ ’ਤੇ ਬੀਐਸਐਫ ਨੇ ਦੋ ਬੰਗਲਾਦੇਸ਼ੀਆਂ ਨੂੰ ਕੀਤਾ ਢੇਰ

ਨਵੀਂ ਦਿੱਲੀ : ਭਾਰਤ-ਬੰਗਲਾਦੇਸ਼ ਸਰਹੱਦ ’ਤੇ ਸ਼ੁੱਕਰਵਾਰ ਤੜਕੇ ਤਸਕਰਾਂ ਵਲੋਂ ਪਸ਼ੂਆਂ ਨੂੰ ਸਰਹੱਦ ਪਾਰ ਕਰਾਉਣ ਦੌਰਾਨ ਮੁਠਭੇੜ ਹੋਈ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਮੁਠਭੇੜ ਵਿਚ ਇੱਕ ਭਾਰਤੀ ਸਣੇ ਦੋ ਬੰਗਲਾਦੇਸ਼ੀਆਂ ਨੂੰ ਢੇਰ ਕਰ ਦਿੱਤਾ। ਇਹ ਘਟਨਾ ਕੂਚਬਿਹਾਰ ਦੇ ਸੇਤਈ ਸਤਭੰਡਾਰੀ ਪਿੰਡ ਵਿਚ ਹੋਈ। ਮਿਲੀ ਜਾਣਕਾਰੀ ਮੁਤਾਬਕ 12 ਨਵੰਬਰ ਨੂੰ ਤੜਕੇ 3 ਵਜੇ ਬੰਗਲਾਦੇਸ਼ ਵਲੋਂ ਘੁਸਪੈਠੀਆਂ ਨੇ ਭਾਰਤੀ ਖੇਤਰ ਵਿਚ ਐਂਟਰ ਕੀਤਾ। ਬਾਂਸ ਦੀ ਮਦਦ ਨਾਲ ਕੈਂਟੀਲੀਵਰ ਬਣਾਇਆ ਅਤੇ ਇਸ ਦੀ ਮਦਦ ਨਾਲ ਪਸ਼ੂਆਂ ਦੇ ਸਿਰ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ।
ਸਰਹੱਦ ’ਤੇ ਤੈਨਾਤ ਬੀਐਸਐਫ ਜਵਾਨਾਂ ਨੇ ਘੁਸਪੈਠੀਆਂ ਨੂੰ ਪਿੱਛੇ ਪਰਤਣ ਦੀ ਚਿਤਾਵਨੀ ਵੀ ਦਿੱਤੀ ਲੇਕਿਨ ਘੁਸਪੈਠੀਆਂ ਨੇ ਜਵਾਨਾਂ ਦੀ ਚਿਤਾਵਨੀਆਂ ਨੂੰ ਅਣਸੁਣਿਆ ਕਰ ਦਿੱਤਾ ਅਤੇ ਅਪਣੇ ਕੰਮ ਵਿਚ ਲੱਗੇ ਰਹੇ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਘੁਸਪੈਠੀਆਂ ਨੂੰ ਰੋਕਣ ਦੇ ਲਈ ਗੈਰ ਘਾਤਕ ਹਥਿਆਰਾਂ ਦੀ ਵਰਤੋਂ ਕੀਤੀ। ਲੇਕਿਨ ਘੁਸਪੈਠੀਏ ਇਸ ਤੋਂ ਬਾਅਦ ਵੀ ਪਿੱਛੇ ਪਰਤਣ ਲਈ ਤਿਆਰ ਨਹੀਂ ਦਿਖੇ। ਉਨ੍ਹਾਂ ਨੇ ਪਿੱਛੇ ਹਟਣ ਦੀ ਬਜਾਏ ਜਵਾਨਾਂ ’ਤੇ ਹੀ ਹਮਲਾ ਕਰ ਦਿੱਤਾ। ਘੁਸਪੈਠੀਆਂ ਨੇ ਲੋਹੇ ਦੀ ਰਾਡਾਂ ਅਤੇ ਡੰਡਿਆਂ ਨਾਲ ਜਵਾਨਾਂ ’ਤੇ ਹਮਲਾ ਕਰ ਦਿੱਤਾ। ਅਪਣੀ ਜਾਨ ਬਚਾਉਣ ਲਈ ਬੀਐਸਐਫ ਨੇ ਬਦਮਾਸ਼ਾਂ ’ਤੇ ਗੋਲੀਆਂ ਚਲਾਈਆਂ।
ਜਵਾਨਾਂ ਨੇ ਗੋਲੀਬਾਰੀ ਤੋਂ ਬਾਅਦ ਖੋਜ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਸਰਹੱਦ ’ਤੇ ਲੱਗੀ ਕੰਡਿਆਲੀ ਤਾਰਾਂ ਅਤੇ ਕੌਮਾਂਤਰੀ ਸਰਹੱਦ ’ਤੇ ਦੋ ਅਣਪਛਾਤੇ ਘੁਸਪੈਠੀਆਂ ਦੀ ਲਾਸ਼ਾਂ ਬਰਾਮਦ ਹੋਈਆਂ। ਬੀਐਸਐਫ ਨੇ ਦੱਸਿਆ ਕਿ ਇਸ ਮੁਠਭੇੜ ਵਿਚ ਇੱਕ ਜਵਾਨ ਵੀ ਜ਼ਖਮੀ ਹੋਇਆ ਹੈ। ਜਿਸ ’ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਸੀ। ਫਿਲਹਾਲ ਇਸ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਭਾਰਤ ਬੰਗਲਾਦੇਸ਼ ਸਰਹੱਦ ’ਤੇ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਜਿੱਥੇ ਘੁਸਪੈਠੀਆਂ ਨੇ ਪਸ਼ੂਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਦੌਰਾਨ ਅਕਸਰ ਹੀ ਘੁਸਪੈਠੀਆਂ ਅਤੇ ਜਵਾਨਾਂ ਦੇ ਵਿਚਾਲੇ ਮੁਠਭੇੜ ਹੁੰਦੀ ਰਹੀ ਹੈ।